November 12, 2026, 12:42 pm
----------- Advertisement -----------
HomeNewsEntertainmentਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਸਬਰੀਮਾਲਾ ਮੰਦਰ ਦੇ ਦਰਸ਼ਨਾਂ ਲਈ...

ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਸਬਰੀਮਾਲਾ ਮੰਦਰ ਦੇ ਦਰਸ਼ਨਾਂ ਲਈ ਪਹੁੰਚੇ ਅਜੇ ਦੇਵਗਨ

Published on

----------- Advertisement -----------

ਬਾਲੀਵੁੱਡ ਦੇ ‘ਸਿੰਘਮ’ ਅਭਿਨੇਤਾ ਅਜੇ ਦੇਵਗਨ ਦਾ ਹਰ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦਾ ਹੈ। ਅਜੇ ਦੇਵਗਨ ਨਾ ਸਿਰਫ ਆਨਸਕ੍ਰੀਨ ਸਗੋਂ ਆਫਸਕ੍ਰੀਨ ‘ਤੇ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਇਸ ਦੇ ਨਾਲ ਹੀ ਅਜੇ ਦਾ ਨਾਂ ਉਨ੍ਹਾਂ ਸਿਤਾਰਿਆਂ ‘ਚੋਂ ਇਕ ਹੈ, ਜਿਨ੍ਹਾਂ ਦਾ ਭਗਵਾਨ ‘ਤੇ ਖਾਸ ਭਰੋਸਾ ਹੈ। ਇਸ ਦੌਰਾਨ ਅਜੇ ਦੇਵਗਨ ਨੇ ਹਾਲ ਹੀ ‘ਚ ਕੇਰਲ ਦੇ ਸਬਰੀਮਾਲਾ ਮੰਦਰ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਭਗਵਾਨ ਅਯੱਪਾ ਦੀ ਪੂਜਾ ਕੀਤੀ ਤੇ ਇਥੇ ਉਨ੍ਹਾਂ ਨੇ 41 ਦਿਨਾਂ ਤੱਕ ਕਰੜੀ ਸਾਧਨਾ ਕੀਤੀ। ਸਬਰੀਮਾਲਾ ਮੰਦਿਰ ਦੇ ਦਰਸ਼ਨਾਂ ਦੌਰਾਨ ਅਜੇ ਦੇਵਗਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ।

https://www.instagram.com/p/CYlYf46hWHd/

ਅਜੇ ਦੇਵਗਨ ਇੱਥੇ ਕਾਲੇ ਕੱਪੜਿਆਂ ‘ਚ ਨਜ਼ਰ ਆਏ। ਉਨ੍ਹਾਂ ਦੇ ਇਸ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ ਕਿਉਂਕਿ ਪ੍ਰਸ਼ੰਸਕਾਂ ਨੂੰ ਲੱਗਦਾ ਸੀ ਕਿ ਅਜੇ ਦੇਵਗਨ ਦਾ ਇਹ ਲੁੱਕ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਹੈ ਪਰ ਹੁਣ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਨੇ ਸਾਫ ਕਰ ਦਿੱਤਾ ਹੈ ਕਿ ਅਜਿਹਾ ਨਹੀਂ ਹੈ। ਅਜੇ ਦੇਵਗਨ ਇੱਕ ਔਖੀ ਸਾਧਨਾ ਕਰਕੇ ਕਾਲੇ ਕੱਪੜਿਆਂ ‘ਚ ਇਸ ਮੰਦਰ ‘ਚ ਪਹੁੰਚੇ ਸਨ ਅਤੇ ਇਹ ਸਾਧਨਾ ਇੱਕ ਦਿਨ ਲਈ ਨਹੀਂ ਸਗੋਂ ਪੂਰੇ 41 ਦਿਨਾਂ ਦੀ ਹੈ, ਜਿਸ ‘ਚ ਸਖ਼ਤ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਅਜੇ ਦੇਵਗਨ ਨੇ 11 ਦਿਨਾਂ ਤੱਕ ਸਾਰੇ ਰੀਤੀ-ਰਿਵਾਜ ਪੂਰੇ ਕੀਤੇ।

ਅਜੈ ਦੇ ਕਰੀਬੀ ਸੂਤਰ ਨੇ ਕਿਹਾ, ”ਅਜੈ ਦੇਵਗਨ 11 ਦਿਨਾਂ ਤੱਕ ਜ਼ਮੀਨ ‘ਤੇ ਚਟਾਈ ‘ਤੇ ਸੌਂਦਾ ਸੀ, ਸਿਰਫ ਕਾਲੇ ਕੱਪੜੇ ਪਹਿਨਦਾ ਸੀ, ਦਿਨ ‘ਚ ਦੋ ਵਾਰ ਕਿਆਪਾ ਦੀ ਪੂਜਾ ਕਰਦਾ ਸੀ, ਪਿਆਜ਼ ਅਤੇ ਲਸਣ ਤੋਂ ਬਿਨਾਂ ਸਿਰਫ ਸ਼ਾਕਾਹਾਰੀ ਭੋਜਨ ਹੀ ਖਾਂਦਾ ਸੀ, ਹਰ ਜਗ੍ਹਾ ਨੰਗੇ ਪੈਰੀਂ ਘੁੰਮਦਾ ਸੀ। ਅਜੇ ਦੇਵਗਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਜੇ ਦੇਵਗਨ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਸਫਰ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਇਸ ‘ਚ ਅਭਿਨੇਤਾ ਧਮਾਕੇਦਾਰ ਐਂਟਰੀ ਕਰਦੇ ਨਜ਼ਰ ਆ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਰਵਿੰਦ ਕੇਜਰੀਵਾਲ ਨੂੰ ਲਾਰੈਂਸ ਗੈਂਗ ਦੀ ਧਮਕੀ ! ਮੰਗੇ 7 ਕਰੋੜ ਰੁਪਏ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਕਿਸ਼ਤਵਾੜ ‘ਚ ਲਾਪਤਾ ਹੋਏ ਦੋਵੇਂ SPO ਦੀਆਂ ਲਾਸ਼ਾਂ ਬਰਾਮਦ, ਗੋਲੀਆਂ ਦੇ ਕਈ ਨਿਸ਼ਾਨ ਮਿਲੇ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੁੱਧਵਾਰ ਨੂੰ ਲਾਪਤਾ ਹੋਏ ਦੋ ਵਿਸ਼ੇਸ਼ ਪੁਲਿਸ ਅਧਿਕਾਰੀਆਂ (SPO) ਦੀਆਂ...

ਚਰਨਜੀਤ ਚੰਨੀ ਦੀ 8 ਦਿਨਾਂ ਦੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ, 2 ਹਜ਼ਾਰ ਸਾਈਕਲਾਂ ਦੀ ਖਰੀਦ ’ਤੇ ‘ਆਪ’ ਨੇ ਚੁੱਕੇ ਸਵਾਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 8 ਦਿਨਾਂ ਦੀ ਜਵਾਨੀ ਸੰਭਾਲ...

ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ

ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੁੱਧਵਾਰ ਨੂੰ ਨਿਰਧਾਰਤ ਰੀਤੀ-ਰਿਵਾਜਾਂ ਅਤੇ ਵੈਦਿਕ ਮੰਤਰਾਂ ਦੇ...

34 ਸਾਲ ਪੁਰਾਣੇ ਅਮਰੀਕ ਸਿੰਘ ਸਕਰੀ ਲਾਪਤਾ ਮਾਮਲੇ ’ਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਦੋਸ਼ੀ ਕਰਾਰ

34 ਸਾਲ ਪਹਿਲਾਂ ਨਾਮੀ ਟਰਾਂਸਪੋਰਟਰ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਨੇ...

ਪੰਜਾਬ ’ਚ ਛੱਠ ਪੂਜਾ ਲਈ 104 ਸਥਾਨਾਂ ’ਤੇ ਹੋਣਗੇ ਪੁਖ਼ਤਾ ਪ੍ਰਬੰਧ, CM ਮਾਨ ਨੇ ਸੁਰੱਖਿਆ ਦੇ ਦਿੱਤੇ ਸਖ਼ਤ ਨਿਰਦੇਸ਼

*ਚੰਡੀਗੜ੍ਹ, 11 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ...

ਮੁੱਖ ਮੰਤਰੀ ਮਾਨ ਵੱਲੋਂ 1,000 ਹੋਰ ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ, ਪੰਜਾਬ ਨੂੰ ਖੇਡਾਂ ਦਾ ਹੱਬ ਬਣਾਉਣ ਦਾ ਟੀਚਾ

ਚੰਡੀਗੜ੍ਹ, 11 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਭਰ ਦੇ 1,000 ਹੋਰ...

ਪੁੱਤ ਨੂੰ ਜੂਆ ਖੇਡਣ ਤੋਂ ਰੋਕਣਾ ਪਿਓ ਨੂੰ ਪਿਆ ਮਹਿੰਗਾ ! ਘਰ ਲਿਜਾਣ ਗਏ ਪਿਤਾ ਦਾ ਬੇਰਹਿਮੀ ਨਾਲ ਕਤਲ

ਜਗਰਾਓਂ ਦੇ ਕਸਬਾ ਗੁਰੂਸਰ ਸੁਧਾਰ ਤੋਂ ਇੱਕ ਅਜਿਹੀ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ,...

ਸ੍ਰੀ ਅਕਾਲ ਤਖ਼ਤ ਸਾਹਿਬ ਦਾ 2 ਕੀਰਤਨੀ ਜੱਥਿਆਂ ‘ਤੇ ਵੱਡਾ ਐਕਸ਼ਨ, ਇੱਕ ਮਹੀਨੇ ਤੱਕ ਨਹੀਂ ਕਰ ਸਕਣਗੇ ਕੀਰਤਨ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਰਤਨੀਏ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ...