ਮੌਨਸੂਨ ਦੀ ਸ਼ੁਰੂਆਤ ਦੇ ਨਾਲ 85 ਸਾਲਾ ਉਦਯੋਗਪਤੀ ਨੇ ਜਾਨਵਰਾਂ-ਪੰਛੀਆਂ ਦੇ ਬਚਾਅ ਲਈ ਇੱਕ ਜਾਗਰੂਕਤਾ ਪੋਸਟ ਸ਼ੇਅਰ ਕੀਤੀ ਹੈ। ਕੁੱਤਿਆਂ ਅਤੇ ਅਵਾਰਾ ਪਸ਼ੂਆਂ ਲਈ ਉਨ੍ਹਾਂ ਦਾ ਪਿਆਰ ਬੇਅੰਤ ਹੈ ਅਤੇ ਅਸੀਂ ਉਨ੍ਹਾਂ ਨੂੰ ਕਈ ਮੌਕਿਆਂ ‘ਤੇ ਇਸ ਦਾ ਪ੍ਰਗਟਾਵਾ ਕਰਦੇ ਦੇਖਿਆ ਹੈ। ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨੇ ਜਾਨਵਰਾਂ ਦੀ ਸੁਰੱਖਿਆ ਲਈ ਇਕ ਪੋਸਟ ਸ਼ੇਅਰ ਕਰਦਿਆਂ ਹਰ ਗੱਡੀ ਚਲਾਉਣ ਵਾਲੇ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਬੇਸਹਾਰਾ ਜਾਨਵਰਾਂ ਨੂੰ ਪਨਾਹ ਦੇਣ ਦੀ ਗੱਲ ਕੀਤੀ ਹੈ।
ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ‘ਮਾਨਸੂਨ ਦਾ ਸੀਜ਼ਨ ਆ ਗਿਆ ਹੈ। ਬਹੁਤ ਸਾਰੇ ਆਵਾਰਾ ਕੁੱਤੇ ਅਤੇ ਬਿੱਲੀਆਂ ਸਾਡੀਆਂ ਕਾਰਾਂ ਹੇਠਾਂ ਪਨਾਹ ਲੈ ਲੈਂਦੇ ਹਨ। ਅਜਿਹੇ ‘ਚ ਆਪਣੀ ਕਾਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਉਸ ਦੇ ਹੇਠਾਂ ਚੈੱਕ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਬਾਰਿਸ਼ ‘ਚ ਆਸਰਾ ਲੈਣ ਵਾਲੇ ਜਾਨਵਰਾਂ-ਪੰਛੀਆਂ ਨੂੰ ਜ਼ਖਮੀ ਹੋਣ ਤੋਂ ਬਚਾਇਆ ਜਾ ਸਕੇ। ਜੇ ਅਸੀਂ ਅਜਿਹਾ ਨਹੀਂ ਕਰਦੇ ਤਾ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਸਕਦੇ ਹਨ, ਅਪਾਹਜ ਹੋ ਸਕਦੇ ਹਨ ਅਤੇ ਇੱਥੋਂ ਤੱਕ ਕਿ ਮਰ ਵੀ ਸਕਦੇ ਹਨ।” ਰਤਨ ਟਾਟਾ ਨੇ ਇੱਕ ਕੁੱਤੇ ਦੀ ਤਸਵੀਰ ਦੇ ਨਾਲ ਲਿਖਿਆ, ਇਹ ਦਿਲ ਨੂੰ ਛੂਹ ਲੈਣ ਵਾਲਾ ਹੋਵੇਗਾ ਜੇਕਰ ਇਸ ਮੌਸਮ ਵਿੱਚ ਮੀਂਹ ਪੈ ਰਿਹਾ ਹੈ ਤਾਂ ਅਸੀਂ ਸਾਰੇ ਉਨ੍ਹਾਂ ਨੂੰ ਅਸਥਾਈ ਪਨਾਹ ਦੇ ਸਕੀਏ।” ਦੱਸ ਦਈਏ ਕਿ ਲੋਕਾਂ ਨੇ ਰਤਨ ਟਾਟਾ ਵੱਲੋਂ ਅਵਾਰਾ ਪਸ਼ੂਆਂ ਨਾਲ ਸਬੰਧਤ ਗੰਭੀਰ ਮੁੱਦੇ ਨੂੰ ਉਜਾਗਰ ਕਰਨ ਦੀ ਸ਼ਲਾਘਾ ਕੀਤੀ। ਇਸ ਪੋਸਟ ‘ਤੇ ਲੋਕਾਂ ਨੇ ਆਪਣੇ ਕਈ ਪ੍ਰਤੀਕਰਮ ਵੀ ਦਿੱਤੇ ਹਨ।
----------- Advertisement -----------
ਮੀਂਹ ਦੇ ਮੌਸਮ ‘ਚ ਗੱਡੀ ਚਲਾਉਣ ਵਾਲੇ ਇਸ ਗੱਲ ਦਾ ਰੱਖਣ ਖਾਸ ਧਿਆਨ, ਰਤਨ ਟਾਟਾ ਨੇ ਕੀਤੀ ਇਹ ਵੱਡੀ ਅਪੀਲ
Published on
----------- Advertisement -----------
----------- Advertisement -----------












