ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਅੰਦਰ 9 ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਗਾ ਦੇ ਚੰਦ ਪੁਰਾਣਾ ਟੋਲ ਪਲਾਜ਼ਾ ਨੂੰ ਬੰਦ ਕਰਵਾਉਣਗੇ। ਇਸ ਸੰਬੰਧੀ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਵੱਲੋਂ ਪੂਰੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਸ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਾਹਨਾਂ ਲਈ ਸਾਰੇ ਰੂਟ, ਪਾਰਕਿੰਗ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ।
ਦੱਸ ਦਈਏ ਕਿ ਮੋਗਾ ਕੋਟਕਪੂਰਾ ਰੋਡ ‘ਤੇ ਸਥਿਤ ਪਿੰਡ ਚੰਦਪੁਰਾਣਾ ਹਾਈਵੇਅ ‘ਤੇ ਬਣੇ ਪੀ.ਡੀ.ਅਗਰਵਾਲ ਇਨਫਰਾਸਟਰੱਕਚਰ ਲਿਮਟਿਡ ਕੰਪਨੀ ਦੇ ਟੋਲ ਪਲਾਜ਼ਾ, ਜਿਸ ‘ਤੇ ਕੰਪਨੀ ਦੀ ਤਰਫੋਂ 21 ਜੁਲਾਈ ਨੂੰ ਬੰਦ ਹੋਣ ਸਬੰਧੀ ਬੋਰਡ ਲੱਗਾ ਹੋਇਆ ਹੈ। ਅਜਿਹੇ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਦਿਨ ਪਹਿਲਾਂ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਬੁੱਧਵਾਰ ਨੂੰ ਆ ਰਹੇ ਹਨ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਮੋਗਾ ਅਤੇ ਫਰੀਦਕੋਟ ਜ਼ਿਲਿਆਂ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਜਦਕਿ ਇਸ ਰੂਟ ‘ਤੇ ਜੋ ਬੱਸਾਂ ਰੁਟੀਨ ‘ਚ ਚਲਦੀਆਂ ਹਨ, ਉਨ੍ਹਾਂ ਨੂੰ ਵੀ ਇਹ ਟੋਲ ਬੰਦ ਹੋਣ ਨਾਲ ਫਾਇਦਾ ਮਿਲੇਗਾ।
----------- Advertisement -----------
CM ਭਗਵੰਤ ਮਾਨ ਅੱਜ ਬੰਦ ਕਰਵਾਉਣਗੇ ਇਕ ਹੋਰ ਟੋਲ ਪਲਾਜ਼ਾ,ਲੋਕਾਂ ਨੂੰ ਮਿਲੇਗੀ ਵੱਡੀ ਰਾਹਤ
Published on
----------- Advertisement -----------
----------- Advertisement -----------











