ਚੰਡੀਗੜ੍ਹ, 13 ਜੁਲਾਈ ( ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ 218.40 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਖੁਦ ਫੋਨ ਕਰਕੇ ਮਦਦ ਦਾ ਹੱਥ ਵਧਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇੱਕੋ ਇੱਕ ਟੀਚਾ ‘ਪਹਿਲਾਂ ਦੇਸ਼ ਅਤੇ ਨਿਰਸਵਾਰਥ ਲੋਕ ਸੇਵਾ’ ਹੈ।
ਜੀਵਨ ਗੁਪਤਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਦੇਸ਼ ਦੇ 22 ਰਾਜਾਂ ਲਈ ਜਾਰੀ ਕੀਤੀ ਆਫ਼ਤ ਰਾਸ਼ੀ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 218.40 ਕਰੋੜ, ਆਂਧਰਾ ਪ੍ਰਦੇਸ਼ ਨੂੰ 493.60 ਕਰੋੜ, ਅਰੁਣਾਚਲ ਪ੍ਰਦੇਸ਼ ਨੂੰ 110.40 ਕਰੋੜ, ਅਰੁਣਾਚਲ ਪ੍ਰਦੇਸ਼ ਨੂੰ 110.40 ਕਰੋੜ, ਅਸਮ ਨੂੰ 40.40 ਕਰੋੜ, ਬਿਹਾਰ ਨੂੰ 624.40 ਕਰੋੜ, ਛੱਤੀਸਗੜ੍ਹ ਨੂੰ 181.60 ਕਰੋੜ, ਗੋਆ ਨੂੰ 4.80 ਕਰੋੜ, ਗੁਜਰਾਤ ਨੂੰ 584.00 ਕਰੋੜ, ਹਰਿਆਣਾ ਨੂੰ 216.80 ਕਰੋੜ, ਹਿਮਾਚਲ ਪ੍ਰਦੇਸ਼ ਨੂੰ 493.60 ਕਰੋੜ, ਕਰਨਾਟਕ 348.80 ਕਰੋੜ, ਕੇਰਲਾ ਨੂੰ 138.80 ਕਰੋੜ, ਮਹਾਰਾਸ਼ਟਰ ਨੂੰ 1420.80 ਕਰੋੜ, ਮਨੀਪੁਰ ਨੂੰ 18.80 ਕਰੋੜ, ਮੇਘਾਲਿਆ ਨੂੰ 27.20 ਕਰੋੜ, ਮਿਜ਼ੋਰਮ ਨੂੰ 20.80 ਕਰੋੜ, ਉੜੀਸਾ ਨੂੰ 707.60 ਕਰੋੜ, ਤਾਮਿਲਨਾਡੂ ਨੂੰ 450.00 ਕਰੋੜ, ਤੇਲੰਗਾਨਾ ਨੂੰ 188.80 ਕਰੋੜ, ਤ੍ਰਿਪੁਰਾ ਨੂੰ 30.40 ਕਰੋੜ, ਉੱਤਰ ਪ੍ਰਦੇਸ਼ ਨੂੰ 812.00 ਕਰੋੜ ਅਤੇ ਉੱਤਰਾਖੰਡ ਨੂੰ 413.20 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਜੀਵਨ ਗੁਪਤਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹ ਪ੍ਰਭਾਵਿਤ ਲੋਕ ਆਪਣੀ ਰੋਜ਼ੀ-ਰੋਟੀ ਨੂੰ ਮੁੜ ਲੀਹ ‘ਤੇ ਲਿਆ ਸਕਣ।












