ਲੰਬੇ ਸਮੇਂ ਤੋਂ ਰਿਲੀਜ਼ ਵਿੱਚ ਦੇਰੀ ਦਾ ਸਾਹਮਣਾ ਕਰਨ ਤੋਂ ਬਾਅਦ, ਫ਼ਿਲਮ ‘ਚੇਤਾ ਸਿੰਘ’ ਦਾ ਇਸ ਸਾਲ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਇੱਕ ਨਵਾਂ ਨਾਮ ਸ਼ਾਮਲ ਹੋ ਗਿਆ ਹੈ। ਆਉਣ ਵਾਲੀ ਪੰਜਾਬੀ ਫਿਲਮ ‘ਚੇਤਾ ਸਿੰਘ’ 1 ਸਤੰਬਰ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ‘ਸਾਗਾ ਹਿਟਸ’ ਦੇ ਯੂਟਿਊਬ ਚੈਨਲ ‘ਤੇ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਵਿੱਚ ਪ੍ਰਿੰਸ ਕੰਵਲਜੀਤ ਸਿੰਘ ਅਤੇ ਜਪਜੀ ਖਹਿਰਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ ਹਨ।
ਟੀਜ਼ਰ ਬਾਰੇ ਗੱਲ ਕਰੀਏ ਤਾਂ, ਟੀਜ਼ਰ ਤੋਂ ਪਤਾ ਲੱਗਦਾ ਹੈ ਕਿ ਇਹ ਫਿਲਮ ਸਸਪੈਂਸ ਨਾਲ ਭਰਪੂਰ ਹੈ। ਟੀਜ਼ਰ ਵਿੱਚ ਫਿਲਮ ਦੇ ਪਲਾਟ ਅਤੇ ਸੰਕਲਪ ਬਾਰੇ ਬਹੁਤ ਘੱਟ ਖੁਲਾਸਾ ਕੀਤਾ ਗਿਆ ਹੈ। ਫਿਲਮ ‘ਚ ਪ੍ਰਿੰਸ ਕੰਵਲਜੀਤ ਸਿੰਘ ਲੀਡ ਕਿਰਦਾਰ ਚੇਤਾ ਸਿੰਘ ਦਾ ਰੋਲ ਪਲੇਅ ਕਰ ਰਹੇ ਹਨ। ਅਤੇ ਫਿਲਮ ਦੀ ਕਹਾਣੀ ਵੀ ਚੇਤਾ ਸਿੰਘ ਦੇ ਦੁਆਲੇ ਘੁੰਮਦੀ ਹੈ ਜੋ ਜਾਨਵਰਾਂ ਵਾਂਗ ਵਿਵਹਾਰ ਕਰਦੇ ਹੋਏ ਜ਼ਿੰਦਗੀ ਵਿੱਚ ਗੰਭੀਰ ਅਪਰਾਧ ਕਰਨ ਵਾਲੇ ਲੋਕਾਂ ਨੂੰ ਮਾਰਦਾ ਹੈ। ਉਹ ਉਹਨਾਂ ਨੂੰ ਚੁੱਕਦਾ ਹੈ ਅਤੇ ਉਨ੍ਹਾਂ ਦਾ ਕਤਲ ਕਰਦਾ ਹੈ।
ਦੱਸ ਦਈਏ ਕਿ ਫ਼ਿਲਮ ‘ਚੇਤਾ ਸਿੰਘ’ ਨੂੰ ਆਸ਼ੀਸ਼ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਸ ਦੇ ਨਾਲ ਹੀ ਸੁਮੀਤ ਸਿੰਘ ਅਤੇ ਰਣਜੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਇਸ ਵਿੱਚ ਪ੍ਰਿੰਸ ਕੰਵਲਜੀਤ ਸਿੰਘ, ਜਪਜੀ ਖਹਿਰਾ ਦੇ ਨਾਲ-ਨਾਲ ਬਲਜਿੰਦਰ ਕੌਰ, ਮਿੰਟੂ ਕਾਪਾ, ਇਰਵਿਨ ਮੀਤ ਕੌਰ, ਮਹਾਬੀਰ ਭੁੱਲਰ, ਗੁਰਜੰਟ ਮਰਾਹੜ, ਜਗਦੀਸ਼ ਮਿਸਤਰੀ, ਗੁਰਪ੍ਰੀਤ ਤੋਤੀ, ਸੰਜੂ ਸੋਲੰਕੀ, ਗਰਿਮਾ ਸ਼ੇਵੀ, ਨਗਿੰਦਰ ਗੱਖੜ, ਸੁਖਦੇਵ ਬਰਨਾਲਾ, ਹਰਪ੍ਰੀਤ ਸਿੰਘ ਭੂਰਾ, ਅਮਨ ਚੀਮਾ ਨੇ ਵੀ ਕੰਮ ਕੀਤਾ ਹੈ।












