ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ 2001 ‘ਚ ਰਿਲੀਜ਼ ਹੋਈ ਫਿਲਮ ‘ਗਦਰ’ ਦਾ ਰੀਮੇਕ ‘ਗਦਰ 2’ ਲੈ ਕੇ ਆ ਰਹੇ ਹਨ ਹੈ। ਫਿਲਮ ਦੇ ਨਿਰਮਾਤਾਵਾਂ ਨੇ ਸ਼ੁੱਕਰਵਾਰ ਨੂੰ ਫਿਲਮ ਦਾ ਨਵਾਂ ਮੋਸ਼ਨ ਪੋਸਟਰ ਰਿਲੀਜ਼ ਕੀਤਾ। ਇਸ ਪੋਸਟਰ ‘ਚ ਸੰਨੀ ਅਤੇ ਉਤਕਰਸ਼ ਸ਼ਰਮਾ ਸਰਹੱਦ ‘ਤੇ ਦੌੜਦੇ ਨਜ਼ਰ ਆ ਰਹੇ ਹਨ। ਫਿਲਮ ‘ਚ ਸੰਨੀ, ਤਾਰਾ ਸਿੰਘ ਅਤੇ ਉਤਕਰਸ਼ ਉਨ੍ਹਾਂ ਦੇ ਬੇਟੇ ਜੀਤ ਦੀ ਭੂਮਿਕਾ ‘ਚ ਨਜ਼ਰ ਆਉਣਗੇ।
ਫਿਲਮ ਦੇ ਨਵੇਂ ਮੋਸ਼ਨ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਮੇਕਰਸ ਨੇ ਲਿਖਿਆ, ‘ਪਿਤਾ ਦੇ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ।’ ਵੀਡੀਓ ‘ਚ ਸੰਨੀ ਅਤੇ ਉਤਕਰਸ਼ ਭਾਰਤ-ਪਾਕਿਸਤਾਨ ਸਰਹੱਦ ‘ਤੇ ਦੌੜ ਰਹੇ ਹਨ ਅਤੇ ਉਨ੍ਹਾਂ ‘ਤੇ ਚਾਰੋਂ ਪਾਸਿਓਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ, ‘ਆਪਣੇ ਦੇਸ਼ ਅਤੇ ਪਰਿਵਾਰ ਦੀ ਰੱਖਿਆ ਲਈ ਇਹ ਤਾਰਾ ਸਿੰਘ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।’ ਉਨ੍ਹਾਂ ਦੀ ਇਸ ਪੋਸਟ ‘ਤੇ ਫਾਲੋਅਰਜ਼ ਨੇ ਕਮੈਂਟ ਸੈਕਸ਼ਨ ‘ਚ ਆਪਣਾ ਉਤਸ਼ਾਹ ਦਿਖਾਇਆ ਹੈ।
ਦੱਸ ਦਈਏ ਕਿ ਅਨਿਲ ਸ਼ਰਮਾ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਅਨਿਲ ਸ਼ਰਮਾ ਦੇ ਬੇਟੇ ਉਤਕਰਸ਼ ਸ਼ਰਮਾ ਦੀ ਅਹਿਮ ਭੂਮਿਕਾ ਹੈ। ਉਤਕਰਸ਼ ਨੇ 2018 ‘ਚ ਫਿਲਮ ‘ਜੀਨੀਅਸ’ ਨਾਲ ਡੈਬਿਊ ਕੀਤਾ ਸੀ।
----------- Advertisement -----------
ਗਦਰ 2 ਦਾ ਮੋਸ਼ਨ ਪੋਸਟਰ ਰਿਲੀਜ਼, ਬੇਟੇ ਨਾਲ ਸਰਹੱਦ ‘ਤੇ ਦੌੜਦੇ ਨਜ਼ਰ ਆਏ ਤਾਰਾ ਸਿੰਘ
Published on
----------- Advertisement -----------
----------- Advertisement -----------












