ਮਿਊਜ਼ਿਕ ਸਟ੍ਰੀਮਿੰਗ ਐਪ ਸਪੋਟੀਫਾਈ (Spotify) ਨੇ ਅਮਰੀਕਾ ਅਤੇ ਯੂਕੇ ਸਮੇਤ ਕਈ ਦੇਸ਼ਾਂ ਵਿੱਚ ਆਪਣੇ ਪ੍ਰੀਮੀਅਮ ਪਲਾਨ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ Spotify ਨੇ ਇਹ ਫੈਸਲਾ ਨੁਕਸਾਨ ਤੋਂ ਉਭਰਨ ਲਈ ਲਿਆ ਹੈ। ਕੰਪਨੀ ਨੂੰ ਉਮੀਦ ਹੈ ਕਿ ਪ੍ਰੀਮੀਅਮ ਪਲਾਨ ਦੀ ਲਾਗਤ ਨਾਲ ਮਾਲੀਆ ਵਧੇਗਾ।
Spotify ਦੇ ਪਲਾਨ 1 ਡਾਲਰ ਭਾਵ 80 ਰੁਪਏ ਦੇ ਕਰੀਬ ਮਹਿੰਗੇ ਹੋ ਗਏ ਹਨ। ਹੁਣ ਅਮਰੀਕਾ ਵਿੱਚ, ਪ੍ਰੀਮੀਅਮ ਸਿੰਗਲ ਪਲਾਨ ਦੀ ਕੀਮਤ $10.99 ਯਾਨੀ ਲਗਭਗ 900 ਰੁਪਏ ਹੈ, Duo ਪਲਾਨ ਦੀ ਕੀਮਤ $14.99 ਯਾਨੀ ਲਗਭਗ 1,230 ਰੁਪਏ, ਫੈਮਿਲੀ ਪਲਾਨ $16.99 ਯਾਨੀ ਲਗਭਗ 1,390 ਰੁਪਏ ਅਤੇ ਸਟੂਡੈਂਟ ਪਲਾਨ ਦੀ ਕੀਮਤ $5.99 ਯਾਨੀ ਲਗਭਗ 490 ਰੁਪਏ ਹੋ ਗਈ ਹੈ।
ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ Spotify ਦੇ ਪ੍ਰੀਮੀਅਮ ਪਲਾਨ ਦੀ ਕੀਮਤ 7 ਰੁਪਏ ਪ੍ਰਤੀ ਦਿਨ ਵਧੀ ਹੈ। ਪ੍ਰੀਮੀਅਮ ਵਿਅਕਤੀਗਤ ਪਲਾਨ ਦੀ ਕੀਮਤ ਹੁਣ ਭਾਰਤ ਵਿੱਚ 119 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ, ਜਦੋਂ ਕਿ Duo ਪਲਾਨ ਦੀ ਕੀਮਤ 149 ਰੁਪਏ ਅਤੇ ਫੈਮਿਲੀ ਪਲਾਨ ਦੀ ਕੀਮਤ 179 ਰੁਪਏ ਹੋ ਗਈ ਹੈ।
----------- Advertisement -----------
ਭਾਰਤ ਸਮੇਤ ਕਈ ਦੇਸ਼ਾਂ ‘ਚ ਮਹਿੰਗੇ ਹੋਏ Spotify ਦੇ ਪ੍ਰੀਮੀਅਮ ਪਲਾਨ, ਜਾਣੋ ਨਵੀਂ ਕੀਮਤ
Published on
----------- Advertisement -----------
----------- Advertisement -----------












