ਫਿਲਮਾਂ ਦੇ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਦਾ ਦੇਹਾਂਤ ਹੋ ਗਿਆ ਹੈ। ਸ਼ੱਕ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ। ਨਿਤਿਨ ਦੇਸਾਈ ਦੀ ਲਾਸ਼ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਕਰਜਤ ਇਲਾਕੇ ਵਿੱਚ ਬਣੇ ਐਨਡੀ ਸਟੂਡੀਓ ਵਿੱਚ ਲਟਕਦੀ ਮਿਲੀ। ਉਨ੍ਹਾਂ ਦੀ ਉਮਰ 58 ਸਾਲ ਸੀ। ਉਹ ਆਪਣਾ ਜ਼ਿਆਦਾਤਰ ਸਮਾਂ ਇਸ ਸਟੂਡੀਓ ਵਿੱਚ ਹੀ ਬਿਤਾਉਂਦੇ ਸਨ।
ਨਿਤਿਨ ਨੇ ਹਮ ਦਿਲ ਦੇ ਚੁਕੇ ਸਨਮ, ਲਗਾਨ, ਦੇਵਦਾਸ, ਜੋਧਾ ਅਕਬਰ ਅਤੇ ਪ੍ਰੇਮ ਰਤਨ ਧਨ ਪਾਇਓ ਵਰਗੀਆਂ ਫਿਲਮਾਂ ਲਈ ਸੈੱਟ ਡਿਜ਼ਾਈਨ ਕੀਤੇ ਸਨ। ਉਨ੍ਹਾਂ ਨੂੰ ਚਾਰ ਵਾਰ ਸਰਬੋਤਮ ਕਲਾ ਨਿਰਦੇਸ਼ਨ ਲਈ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ। ਆਖਰੀ ਵਾਰ ਉਨ੍ਹਾਂ ਨੇ ਫਿਲਮ ਪਾਣੀਪਤ ਲਈ ਕੰਮ ਕੀਤਾ ਸੀ। ਦੱਸ ਦੇਈਏ ਕਿ ਨਿਤਿਨ ਦੇਸਾਈ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਚਾਣਕਯ ਅਤੇ ਤਮਸ ਵਰਗੇ ਸੀਰੀਅਲਾਂ ਨਾਲ ਕੀਤੀ ਸੀ ਅਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ‘1942 ਏ ਲਵ ਸਟੋਰੀ’ ਚ ਉਨ੍ਹਾਂ ਦੇ ਕੰਮ ਲਈ ਨੋਟਿਸ ਕੀਤਾ ਗਿਆ ਸੀ।
----------- Advertisement -----------
ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਦਾ ਦੇਹਾਂਤ, ਸਟੂਡੀਓ ‘ਚ ਲਿਆ ਫਾਹਾ
Published on
----------- Advertisement -----------
----------- Advertisement -----------












