July 29, 2026, 6:33 pm
----------- Advertisement -----------
HomeNewsLatest Newsਚਿੜੀਆਘਰ ਪ੍ਰਸ਼ਾਸਨ ਨੇ ਮਾਦਾ ਬਾਘ ਗੌਰੀ ਦੇ ਇਕਲੌਤੇ ਬੱਚੇ ਦੀ ਮੌ.ਤ ਦਾ...

ਚਿੜੀਆਘਰ ਪ੍ਰਸ਼ਾਸਨ ਨੇ ਮਾਦਾ ਬਾਘ ਗੌਰੀ ਦੇ ਇਕਲੌਤੇ ਬੱਚੇ ਦੀ ਮੌ.ਤ ਦਾ ਗ਼ਮਗੀਨ ਮਾਹੌਲ ‘ਚ ਕੀਤਾ ਐਲਾਨ

Published on

----------- Advertisement -----------

ਐੱਸ.ਏ.ਐੱਸ ਨਗਰ (ਬਲਜੀਤ ਮਰਵਾਹਾ): ਫੀਲਡ ਡਾਇਰੈਕਟਰ, ਕਲਪਨਾ ਕੇ., ਆਈ.ਐਫ.ਐਸ. ਨੇ ਦੱਸਿਆ ਕਿ ਹਾਲ ਹੀ ਵਿੱਚ ਪੈਦਾ ਹੋਏ ਮਾਦਾ ਟਾਈਗਰ ਗੌਰੀ ਦੇ ਬੱਚੇ ਨੂੰ ਮਾਂ ਸਮੇਤ ਸੀ.ਸੀ.ਟੀ.ਵੀ. ਨਿਗਰਾਨੀ ਅਧੀਨ ਰੱਖਿਆ ਗਿਆ ਸੀ। 9 ਅਗਸਤ 2023 ਦੀ ਸਵੇਰ 10 ਵਜੇ ਤੱਕ ਮਾਂ ਅਤੇ ਬੱਚਾ ਸਾਧਾਰਨ ਵਿਵਹਾਰ ਕਰ ਰਹੇ ਸਨ ਅਤੇ ਇਸ ਸਮੇਂ ਬੱਚੇ ਨੂੰ ਚੁਸਤੀ ਨਾਲ ਆਪਣੀ ਮਾਂ ਦਾ ਦੁੱਧ ਚੁੰਘਦੇ ਦੇਖਿਆ ਜਾ ਰਿਹਾ ਸੀ। ਹੌਲੀ ਹੌਲੀ ਬੱਚਾ ਪਹਿਲਾਂ ਨਾਲੋਂ ਘੱਟ ਗਤੀਵਿਧੀ ਪ੍ਰਦਰਸ਼ਿਤ ਕਰਨ ਲਗਿਆ। ਮਾਂ ਆਪਣੇ ਬੱਚੇ ਨੂੰ ਐਕਟਿਵ ਕਰਨ ਲਈ ਵਾਰ-ਵਾਰ ਯਤਨ ਕਰ ਰਹੀ ਸੀ ਪਰ ਇਸਦੇ ਬਾਵਜੂਦ, ਉਹ ਦੁੱਧ ਚੁੰਘਾਉਣ ਦੇ ਅਯੋਗ ਸੀ। ਸ਼ਾਮ ਨੂੰ ਬੱਚੇ ਨੂੰ ਵੈਟਰਨਰੀ ਵਿੰਗ ਦੁਆਰਾ ਨਿਰਧਾਰਿਤ ਪ੍ਰੋਟੋਕੋਲ ਅਨੁਸਾਰ ਨਿਓ ਨੇਟਲ ਯੂਨਿਟ ਸੈੱਟਅੱਪ ਵਿੱਚ ਸ਼ਿਫਟ ਕਰ ਦਿੱਤਾ ਗਿਆ। ਫਿਜੀਓਲੋਜੀਕਲ ਪੈਰਾਮੀਟਰ ਦੀ ਲਗਾਤਾਰ ਨਜ਼ਦੀਕੀ ਨਿਗਰਾਨੀ ਦੇ ਬਾਵਜੂਦ ਰਾਤ 10 ਵਜੇ ਦੇ ਕਰੀਬ ਬੱਚੇ ਨੇ ਆਖਰੀ ਸਾਹ ਲਿਆ।

ਟਾਈਗਰ ਗੌਰੀ ਦੇ ਬੱਚੇ ਦੇ ਮਰ ਜਾਣ ਕਾਰਨ ਚਿੜੀਆਘਰ ਪ੍ਰਸ਼ਾਸਨ ਸਦਮੇਂ ਵਿੱਚ ਹੈ। ਨਵੀਂ ਜੋੜੀ ਅਰਜੁਨ ਅਤੇ ਗੌਰੀ ਦੇ ਪ੍ਰਜਨਨ ਲਈ ਪਿਛਲੇ ਚਾਰ ਮਹੀਨਿਆਂ ਤੋਂ ਚਿੜੀਆਘਰ ਪ੍ਰਸ਼ਾਸਨ ਦੁਆਰਾ ਕੀਤੇ ਗਏ ਸਖਤ ਯਤਨਾਂ ਅਤੇ ਸਖਤ ਮਿਹਨਤ ਤੋਂ ਬਾਅਦ ਇਹ ਬੱਚੇ ਪੈਦਾ ਹੋਏ ਸਨ। ਫੀਲਡ ਡਾਇਰੈਕਟਰ ਨੇ ਇਹ ਵੀ ਦੱਸਿਆ ਕਿ ਸ਼ਾਵਕਾਂ ਦੀ ਮੌਤ ਦੇ ਕਾਰਨਾਂ ਦੀ ਵਿਸਤ੍ਰਿਤ ਜਾਂਚ ਨੂੰ ਯਕੀਨੀ ਬਣਾਉਣ ਲਈ ਮ੍ਰਿਤਕ ਬੱਚੇ ਅਤੇ ਵਿਸਰਾ ਦੇ ਨਮੂਨੇ ਪੋਸਟਮਾਰਟਮ ਅਤੇ ਹੋਰ ਹਿਸਟੋ-ਪੈਥੋਲੋਜੀਕਲ ਜਾਂਚ ਲਈ ਆਈ.ਵੀ.ਆਰ.ਆਈ ਬਰੇਲੀ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨਵਰਸਿਟੀ, ਲੁਧਿਆਣਾ ਨੂੰ ਭੇਜੇ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ ਕਾਨੂੰਨ: ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੌਂਪਿਆ ਸੋਧਾਂ ਸਬੰਧੀ ਖਰੜਾ

ਬੇਅਦਬੀ ਕਾਨੂੰਨ ‘ਚ ਸੋਧਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਸਰਕਾਰ ਨੇ...

 ਚੰਡੀਗੜ੍ਹ ਮਾਰਚ ਦੌਰਾਨ ਵਧਿਆ ਤਣਾਅ: ‘ਵਾਰਿਸ ਪੰਜਾਬ ਦੇ’ ਦਾ ਸਮਰਥਕ ਪੁਲੀਸ ਦੀ ਵਾਟਰ ਕੈਨਨ ’ਤੇ ਚੜ੍ਹਿਆ

ਚੰਡੀਗੜ੍ਹ ਸਰਹੱਦ ’ਤੇ ਮੁਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲੀਸ ਵੱਲੋਂ...

ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ, ਨਿਹੰਗ ਸਿੰਘ ਨੇ ਦਿੱਤੀ ਚੇਤਾਵਨੀ; ਵੀਡੀਓ ਵਾਇਰਲ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤੇ ਜਾਣ ਦਾ...

ਪਤੀ,ਪਤਨੀ ਦੋਵੇਂ ਕਮਾਉਂਦੇ ਹਨ ਤਾਂ ਮਿਲ ਕੇ ਚੁੱਕਣ ਘਰ ਤੇ ਬੱਚੇ ਦੀ ਸਿੱਖਿਆ ਦਾ ਖਰਚ, ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਬਾਂਬੇ ਹਾਈ ਕੋਰਟ ਨੇ ਕਿਹਾ ਕਿ ਬਰਾਬਰੀ ਦਾ ਦਾਅਵਾ ਚੁਣੇ ਹੋਏ ਢੰਗ ਨਾਲ ਨਹੀਂ...

ਚੋਰੀ ਦਾ ਇਲਜ਼ਾਮ ਲਗਾ ਮਾਸੜ ਨੇ ਕੀਤਾ ਨਾਬਾਲਗ ਭਾਣਜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ 15 ਸਾਲਾ ਨਾਬਾਲਗ ਲੜਕੀ ਨੂੰ ਬੇਰਹਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ...

ਸੰਗਰੂਰ ਅਦਾਲਤ ਦਾ ਵੱਡਾ ਫੈਸਲਾ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ

ਸੰਗਰੂਰ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ...

ਪੰਜਾਬ ਦੇ ਕਿਸਾਨ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

 ਨਾਭਾ ਦੇ ਪਿੰਡ ਮੈਹਸ ਦੀ ਜਮਪਲ ਹਰਜਿੰਦਰ ਕੌਰ ਨੇ ਗਲਾਸਗੋ ਵਿਖੇ ਖੇਡੀਆਂ ਜਾ ਰਹੀਆਂ...

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨਵੀਂ ਦਿੱਲੀ / ਪੰਜਾਬ; 28 ਜੁਲਾਈ:ਝੂਠੇ ਪੇਪਰ ਲੀਕ ਦੇ ਦੋਸ਼ਾਂ ਰਾਹੀਂ ਪੰਜਾਬ ਅਤੇ ਇਸ...