ਚੀਨੀ ਤਕਨੀਕੀ ਕੰਪਨੀ Realme ਨੇ ਅੱਜ (23 ਅਗਸਤ) ਨੂੰ ਭਾਰਤ ਵਿੱਚ ‘Realme 11 5G ਸੀਰੀਜ਼’ ਲਾਂਚ ਕੀਤੀ ਹੈ। ਸੀਰੀਜ਼ ‘ਚ ਕੰਪਨੀ ਨੇ 2 ਸਮਾਰਟਫੋਨ Realme 11 5G ਅਤੇ Realme 11X 5G ਨੂੰ ਦੋ ਵੇਰੀਐਂਟ ‘ਚ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ Realme ਨੇ ਬਡਸ ਏਅਰ 5 ਸੀਰੀਜ਼ ਦੇ ਵਾਇਰਲੈੱਸ ਈਅਰਬਡਸ ਨੂੰ ਵੀ ਬਾਜ਼ਾਰ ‘ਚ ਲਾਂਚ ਕੀਤਾ ਹੈ।
Realme 11 5G ਦੇ ਨਾਲ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ, ਜਿਸ ‘ਚ ਪ੍ਰਾਇਮਰੀ ਲੈਂਸ 108 ਮੈਗਾਪਿਕਸਲ ਦਾ ਹੈ। Realme 11X 5G ਵਿੱਚ ਵੀ ਇੱਕ ਡਿਊਲ ਰੀਅਰ ਕੈਮਰਾ ਹੈ ਪਰ ਇਸ ਵਿੱਚ ਪ੍ਰਾਇਮਰੀ ਲੈਂਸ 64 ਮੈਗਾਪਿਕਸਲ ਦਾ ਹੈ। Realme 11 5G ਦੀ ਕੀਮਤ 128GB ਸਟੋਰੇਜ ਵਾਲੇ 8GB ਰੈਮ ਲਈ 18,999 ਰੁਪਏ ਅਤੇ 256GB ਸਟੋਰੇਜ ਅਤੇ 8GB ਰੈਮ ਦੀ ਕੀਮਤ 19,999 ਰੁਪਏ ਹੈ। ਫੋਨ ਨੂੰ 29 ਅਗਸਤ ਤੋਂ ਗਲੋਰੀ ਗੋਲਡ ਅਤੇ ਗਲੋਰੀ ਬਲੈਕ ਰੰਗਾਂ ‘ਚ ਖਰੀਦਿਆ ਜਾ ਸਕਦਾ ਹੈ।
Realme 11X 5G ਦੇ 6GB ਰੈਮ ਅਤੇ128GB ਸਟੋਰੇਜ ਵਾਲੇ ਦੀ ਕੀਮਤ 14,999 ਰੁਪਏ ਅਤੇ 128GB ਸਟੋਰੇਜ ਨਾਲ 8GB ਰੈਮ ਦੀ ਕੀਮਤ 15,999 ਰੁਪਏ ਹੈ। ਇਹ ਫੋਨ 30 ਅਗਸਤ ਤੋਂ ਮਿਡਨਾਈਟ ਬਲੈਕ ਅਤੇ ਪਰਪਲ ਡਾਊਨ ਰੰਗਾਂ ‘ਚ ਖਰੀਦਣ ਲਈ ਉਪਲਬਧ ਹੋਵੇਗਾ। ਦੋਵੇਂ ਫੋਨ ਫਲਿੱਪਕਾਰਟ, ਰੀਅਲਮੀ ਦੇ ਸਟੋਰ ਤੋਂ ਵੇਚੇ ਜਾਣਗੇ।
----------- Advertisement -----------
Realme 11 5G ਸੀਰੀਜ਼ ਭਾਰਤ ‘ਚ ਲਾਂਚ, 20000 ਰੁਪਏ ਤੋਂ ਵੀ ਘੱਟ ਵਿੱਚ ਮਿਲੇਗੀ 256GB ਸਟੋਰੇਜ
Published on
----------- Advertisement -----------
----------- Advertisement -----------












