July 24, 2026, 7:03 pm
----------- Advertisement -----------
HomeNewsLatest Newsਪੱਛਮੀ ਬੰਗਾਲ ਦੀ ਪਟਾਕਾ ਫੈਕਟਰੀ 'ਚ ਹੋਇਆ ਧਮਾਕਾ, 5 ਲੋਕਾਂ ਦੀ ਹੋਈ...

ਪੱਛਮੀ ਬੰਗਾਲ ਦੀ ਪਟਾਕਾ ਫੈਕਟਰੀ ‘ਚ ਹੋਇਆ ਧਮਾਕਾ, 5 ਲੋਕਾਂ ਦੀ ਹੋਈ ਮੌ.ਤ

Published on

----------- Advertisement -----------

ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਬੀਤੇ ਐਤਵਾਰ ਨੂੰ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ ਹੈ। ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕਾਂ ਦੇ ਜ਼ਖਮੀ ਗਏ ਹਨ। ਕੋਲਕਾਤਾ ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧ ਵੀ ਸਕਦੀ ਹੈ।

ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕੋਲਕਾਤਾ ਤੋਂ ਕਰੀਬ 30 ਕਿਲੋਮੀਟਰ ਦੂਰ ਨੀਲਗੰਜ ਦੇ ਮੋਸ਼ਪੋਲ ਖੇਤਰ ਵਿੱਚ ਸਵੇਰੇ 10 ਵਜੇ ਵਾਪਰੀ। ਪਟਾਕਿਆਂ ਦੀ ਫੈਕਟਰੀ ਦੱਤਾਪੁਕੁਰ ਵਿੱਚ ਹੈ। ਹਾਦਸੇ ਦੇ ਸਮੇਂ ਫੈਕਟਰੀ ਵਿੱਚ ਕਈ ਲੋਕ ਕੰਮ ਕਰ ਰਹੇ ਸਨ। ਕੋਲਕਾਤਾ ਪੁਲਿਸ ਨੇ ਦੱਸਿਆ ਕਿ ਹੁਣ ਤੱਕ 5 ਲਾਸ਼ਾਂ ਮਿਲੀਆਂ ਹਨ। ਧਮਾਕੇ ‘ਚ ਕਈ ਲੋਕ ਜ਼ਖਮੀ ਹੋਏ ਹਨ। ਧਮਾਕਾ ਇੰਨਾ ਭਿਆਨਕ ਸੀ ਕਿ ਲੋਕਾਂ ਦੇ ਚੀਥੜੇ ਆਸ-ਪਾਸ ਦੀਆਂ ਛੱਤਾਂ ‘ਤੇ ਡਿੱਗ ਗਏ। ਹਾਲਾਂਕਿ ਮਲਬੇ ‘ਚ ਬੰਬ ਹੋਣ ਦੀ ਸੰਭਾਵਨਾ ਕਾਰਨ ਪੁਲਿਸ ਦੇ ਨਾਲ-ਨਾਲ ਬੰਬ ਨਿਰੋਧਕ ਦਸਤਾ ਵੀ ਮੌਕੇ ‘ਤੇ ਮੌਜੂਦ ਹੈ। 

ਦੱਸ ਦਈਏ ਕਿ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਲੋਕਾਂ ਦੇ ਸਰੀਰ ਦੇ ਅੰਗ ਦੂਜੇ ਘਰਾਂ ਦੀਆਂ ਛੱਤਾਂ ‘ਤੇ ਵੀ ਦਿਖਾਈ ਦੇ ਰਹੇ ਹਨ ਤੇ  ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਸੀ। ਇਸ ਦੇ ਨਾਲ ਹੀ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ‘ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। 

ਇਸ ਤੋਂ ਪਹਿਲਾਂ  ਵੀ ਮਈ ‘ਚ ਪੂਰਬੀ ਮੇਦਿਨੀਪੁਰ ਜ਼ਿਲੇ ਦੇ ਈਗਰਾ ‘ਚ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ‘ਚ ਇਸੇ ਤਰ੍ਹਾਂ ਦੇ ਧਮਾਕੇ ‘ਚ 12 ਲੋਕਾਂ ਦੀ ਮੌਤ ਹੋ ਗਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਪਾਲ ਸਿੰਘ ਦਾ ‘ਵਾਂਟੇਡ’ ਸਾਥੀ ਗ੍ਰਿਫਤਾਰ, ਪੁਲਿਸ ਨੇ ਵਿਕਰਮਜੀਤ ਸਿੰਘ ਨੂੰ ਭਾਰਤ-ਨੇਪਾਲ ਬਾਰਡਰ ਤੋਂ ਕੀਤਾ ਕਾਬੂ

MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਂਸਦ ਅੰਮ੍ਰਿਤਪਾਲ ਸਿੰਘ...

ਦਾਖਾ : ਚੱਲਦੀ ਸਕਾਰਪੀਓ ਵਿਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਜੀਵਨ ਲੀਲਾ ਕੀਤੀ ਸਮਾਪਤ

ਲੁਧਿਆਣਾ ਦੇ ਪਿੰਡ ਦਾਖਾ ਤੋਂ ਦਿਲ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ। ਨੌਜਵਾਨ ਨੇ ਸਕਾਰਪੀਓ...

ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ

ਇੱਥੇ ਇੱਕ ਮੰਤਰੀ ਵਿੱਚ ਇੱਕ ਵਿਅਕਤੀ ਵੱਲੋਂ ਤਿੰਨ ਭੈਣਾਂ ਨਾਲ ਵਿਆਹ ਕਰਨ ਦੀਆਂ ਵੀਡੀਓਜ਼...

ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਆਰੰਭ; ਜਥੇਦਾਰ ਵੱਲੋਂ ਬਾਹਰੀ ਤੇ ਅੰਦਰੂਨੀ ਹਮਲਿਆਂ ਵਿਰੁੱਧ ਇੱਕਜੁੱਟ ਹੋਣ ਦਾ ਸੁਨੇਹਾ

ਸ੍ਰੀ ਅਕਾਲ ਤਖ਼ਤ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ...

ਦਿੱਲੀ ‘ਚ ਅਗਲੇ ਹੁਕਮਾਂ ਤੱਕ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

 ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।...

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ‘ਤੇ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ, ਪੁਲਿਸ ਨੇ ਮਾਮਲਾ ਕੀਤਾ ਦਰਜ

ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਕਸੂਤੇ ਫਸੇ ਹਨ। ਉਨ੍ਹਾਂ ਖਿਲਾਫ ਮਾਰਕੁੱਟ, ਜ਼ਬਰਦਸਤੀ ਬੰਧਕ ਬਣਾਉਣ...

ਸੋਨਮ ਵਾਂਗਚੁਕ ਨੇ 27ਵੇਂ ਦਿਨ ਖਤਮ ਕੀਤੀ ਭੁੱਖ ਹੜਤਾਲ, ਜੇ.ਪੀ. ਨੱਡਾ ‘ਤੇ ਜਿਤੇਂਦਰ ਸਿੰਘ ਪਹੁੰਚੇ ਮੇਦਾਂਤਾ, ਪਿਲਾਇਆ ਜੂਸ

ਪੇਪਰ ਲੀਕ ਖਿਲਾਫ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ 27ਵੇਂ ਦਿਨ ਭੁੱਖ ਹੜਤਾਲ...

PM ਮੋਦੀ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ, ‘ਪੇਪਰ ਲੀਕ ‘ਤੇ ਕੈਬਨਿਟ ਲਵੇਗੀ ਸਖਤ ਫੈਸਲਾ, ਜਲਦ ਪਾਸ ਕਰਾਂਗੇ ਬਿੱਲ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਦੇਰ ਰਾਤ 12 ਵਜੇ ਵਿਦਿਆਰਥੀਆਂ ਲਈ ਇਕ ਵੀਡੀਓ...