ਮਿਸ਼ਨ ਚੰਦਰਯਾਨ-3 ਦੀ ਸਫਲ ਸਾਫਟ ਲੈਂਡਿੰਗ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ ਦੇ ਮੁਖੀ ਐੱਸ. ਸੋਮਨਾਥ ਨੇ ਐਤਵਾਰ (27 ਅਗਸਤ) ਨੂੰ ਕੇਰਲ ਦੇ ਭਦਰਕਾਲੀ ਮੰਦਰ ਦੇ ਦਰਸ਼ਨ ਕੀਤੇ। ਉਹ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਪੂਰਨਾਮੀ ਕਾਵੂ-ਭਦਰਕਾਲੀ ਮੰਦਰ ਦੇ ਦਰਸ਼ਨ ਕਰਨ ਗਏ ਸਨ। ਐੱਸ. ਸੋਮਨਾਥ ਨੇ ਮੰਦਰ ਪਹੁੰਚ ਕੇ ਪੂਜਾ ਅਰਚਨਾ ਕੀਤੀ। ਇਸ ਦੌਰਾਨ ਉਹ ਮੰਦਰ ‘ਚ ਹੱਥ ਜੋੜ ਕੇ ਖੜ੍ਹੇ ਨਜ਼ਰ ਆਏ। 23 ਅਗਸਤ ਨੂੰ ਚੰਦਰਯਾਨ-3 ਨੇ ਚੰਦਰਮਾ ਦੀ ਸਤ੍ਹਾ ‘ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਸੀ। ਇਸਰੋ ਦੀ ਇਸ ਪ੍ਰਾਪਤੀ ਦਾ ਡੰਕਾ ਹੁਣ ਪੂਰੀ ਦੁਨੀਆ ‘ਚ ਗੂੰਜ ਰਿਹਾ ਹੈ। ਚੰਦਰਯਾਨ-3 ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਾਰਿਆ ਗਿਆ ਸੀ, ਜਿੱਥੇ ਅੱਜ ਤੱਕ ਕਿਸੇ ਵੀ ਦੇਸ਼ ਦਾ ਪੁਲਾੜ ਯਾਨ ਨਹੀਂ ਪਹੁੰਚਿਆ ਹੈ।
26 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਿਸ਼ਨ ਦੀ ਸਫਲਤਾ ‘ਤੇ ਵਧਾਈ ਦਿੱਤੀ ਅਤੇ ਐਲਾਨ ਕੀਤਾ ਕਿ ਲੈਂਡਰ ਵਿਕਰਮ ਨੇ ਚੰਦਰਮਾ ਦੀ ਸਤ੍ਹਾ ਨੂੰ ਛੂਹਣ ਵਾਲੀ ਥਾਂ ਨੂੰ ‘ਸ਼ਿਵ ਸ਼ਕਤੀ ਪੁਆਇੰਟ’ ਵਜੋਂ ਜਾਣਿਆ ਜਾਵੇਗਾ।












