ਬਾਲੀਵੁੱਡ ਅਦਾਕਾਰਾ ਕਾਜੋਲ ਨੇ ਇਸ ਸਾਲ ਅਪ੍ਰੈਲ ‘ਚ ਇਕ ਅਪਾਰਟਮੈਂਟ ਖਰੀਦਿਆ ਸੀ। ਹੁਣ ਉਸਨੇ ਮੁੰਬਈ ਵਿੱਚ ਇੱਕ ਹੋਰ ਜਾਇਦਾਦ ਵਿੱਚ ਨਿਵੇਸ਼ ਕੀਤਾ ਹੈ। ਅਦਾਕਾਰਾ ਨੇ ਅੰਧੇਰੀ ਵੈਸਟ ‘ਚ ਆਫਿਸ ਸਪੇਸ ਖਰੀਦੀ ਹੈ, ਜਿਸ ਦੀ ਕੀਮਤ ਕਰੀਬ 7.64 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਖਾਸ ਗੱਲ ਇਹ ਹੈ ਕਿ ਡੇਢ ਮਹੀਨਾ ਪਹਿਲਾਂ ਉਨ੍ਹਾਂ ਦੇ ਪਤੀ ਅਜੈ ਦੇਵਗਨ ਨੇ ਵੀ ਇਸੇ ਬਿਲਡਿੰਗ ‘ਚ ਦਫਤਰ ਖਰੀਦਿਆ ਸੀ। 5 ਯੂਨਿਟ ਦਫਤਰ ਵਾਲੀ ਇਸ ਜਾਇਦਾਦ ਦੀ ਕੀਮਤ 45 ਕਰੋੜ ਰੁਪਏ ਸੀ। ਉਸ ਨੇ ਓਸ਼ੀਵਾੜਾ ਵਿਚ ਸਿਗਨੇਚਰ ਬਿਲਡਿੰਗ ਦੀ 16ਵੀਂ ਅਤੇ 17ਵੀਂ ਮੰਜ਼ਿਲ ‘ਤੇ ਕੁੱਲ 13,293 ਵਰਗ ਫੁੱਟ ਦੀ ਜਗ੍ਹਾ ਖਰੀਦੀ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਪ੍ਰੈਲ ‘ਚ ਕਾਜੋਲ ਨੇ ਪ੍ਰਾਪਰਟੀ ਇਨਵੈਸਟਮੈਂਟ ਕੀਤੀ ਸੀ। ਉਸ ਨੇ 16.50 ਕਰੋੜ ਰੁਪਏ ਦਾ ਅਪਾਰਟਮੈਂਟ ਖਰੀਦਿਆ ਸੀ। 2,493 ਵਰਗ ਫੁੱਟ ਖੇਤਰ ‘ਚ ਫੈਲੇ ਇਸ ਅਪਾਰਟਮੈਂਟ ਦੇ ਨਾਲ ਉਨ੍ਹਾਂ ਨੂੰ ਕਾਰ ਪਾਰਕਿੰਗ ਏਰੀਆ ਵੀ ਮਿਲਿਆ ਸੀ।
----------- Advertisement -----------
ਇਕ ਤੋਂ ਬਾਅਦ ਇਕ ਨਵੀਂ ਜਾਇਦਾਦ ਖਰੀਦ ਰਹੀ ਕਾਜੋਲ, ਹੁਣ ਵਰਕਸਪੇਸ ਵਧਾਉਣ ਲਈ ਖਰੀਦਿਆ ਕਰੋੜਾਂ ਦਾ ਫਲੈਟ
Published on
----------- Advertisement -----------
----------- Advertisement -----------












