May 14, 2026, 8:06 am
----------- Advertisement -----------
HomeNewsLatest Newsਨਵਜੋਤ ਸਿੱਧੂ ਨੇ ਪੇਸ਼ ਕੀਤਾ ਕਿਸਾਨ ਮਾਡਲ, ਕਿਹਾ- ਹਰ ਮਾਲ ਵਿੱਚ ਖੋਲ੍ਹੇ...

ਨਵਜੋਤ ਸਿੱਧੂ ਨੇ ਪੇਸ਼ ਕੀਤਾ ਕਿਸਾਨ ਮਾਡਲ, ਕਿਹਾ- ਹਰ ਮਾਲ ਵਿੱਚ ਖੋਲ੍ਹੇ ਜਾਣਗੇ ਬਾਬਾ ਨਾਨਕ ਸਟੋਰ

Published on

----------- Advertisement -----------

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਬੁੱਧਵਾਰ ਨੂੰ ਕਿਸਾਨ ਮਾਡਲ ਪੇਸ਼ ਕੀਤਾ। ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਹਰ ਮਾਲ ਵਿੱਚ ਬਾਬਾ ਨਾਨਕ ਸਟੋਰ ਖੋਲ੍ਹੇ ਜਾਣਗੇ, ਜਿੱਥੇ ਪੰਜਾਬ ਦੇ ਨੌਜਵਾਨ ਕੰਮ ਕਰਨਗੇ।ਸਿੱਧੂ ਨੇ ਕੇਂਦਰ ‘ਤੇ ਵੀ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਫਸਲੀ ਬੀਮੇ ਦੇ ਨਾਂ ‘ਤੇ ਕਿਸਾਨਾਂ ਦੀਆਂ ਜੇਬਾਂ ‘ਚੋਂ ਪੈਸਾ ਕੱਢਿਆ ਗਿਆ ਹੈ। 2020-21 ਵਿੱਚ 30 ਹਜ਼ਾਰ 320 ਕਰੋੜ ਦੀ ਜਾਅਲਸਾਜ਼ੀ ਹੋਈ। ਕਰੋੜਾਂ ਦਾ ਮੁਨਾਫਾ ਕਾਰਪੋਰੇਟ ਘਰਾਣਿਆਂ ਨੂੰ ਪਹੁੰਚਾਇਆ ਗਿਆ।

ਸਿੱਧੂ ਨੇ ਕਿਹਾ ਕਿ ਕਾਂਗਰਸ ਐਮ.ਐਸ.ਪੀ.ਦੇਵੇਗੀ । ਪੰਜਾਬ ‘ਚ ਦਾਲਾਂ, ਤੇਲ ਬੀਜਾਂ ਅਤੇ ਮੱਕੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ। ਦੇਸ਼ ਵਿੱਚ 75 ਹਜ਼ਾਰ ਕਰੋੜ ਰੁਪਏ ਦਾ ਤੇਲ ਅਤੇ ਇੱਕ ਲੱਖ ਰੁਪਏ ਦੀਆਂ ਦਾਲਾਂ ਦੀ ਦਰਾਮਦ ਕੀਤੀ ਜਾਂਦੀ ਹੈ। ਅਸੀਂ ਇਨ੍ਹਾਂ ਨੂੰ ਪਨਸਪ ਅਤੇ ਮਾਰਕਫੈੱਡ ਰਾਹੀਂ ਖਰੀਦਾਂਗੇ ਅਤੇ ਫਿਰ ਅੱਗੇ ਵੇਚਾਂਗੇ। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਮਾਰਕੀਟ ਇੰਟਰਵੈਨਸ਼ਨ ਸਕੀਮ ਸ਼ੁਰੂ ਕੀਤੀ ਜਾਵੇਗੀ। ਜੇਕਰ ਕਿਸਾਨ ਦੀ ਫ਼ਸਲ ਤੈਅ ਰੇਟ ਤੋਂ ਘੱਟ ‘ਤੇ ਵਿਕਦੀ ਹੈ ਤਾਂ ਸਰਕਾਰ ਉਸ ਦਾ ਬਕਾਇਆ ਅਦਾ ਕਰੇਗੀ। ਕਿਸਾਨ ਨੂੰ ਫਸਲ ਵੇਅਰਹਾਊਸਿੰਗ ਕਾਰਪੋਰੇਸ਼ਨ ਵਿੱਚ ਰੱਖਣ ਦੀ ਆਜ਼ਾਦੀ ਮਿਲੇਗੀ। ਹਰ 5 ਤੋਂ 10 ਪਿੰਡਾਂ ਵਿੱਚ ਕੋਲਡ ਸਟੋਰ ਬਣਾਏ ਜਾਣਗੇ। ਇਸਦੀ ਸ਼ਕਤੀ ਕੇਂਦਰ ਦੇ ਐਕਟ ਵਾਂਗ ਨੌਕਰਸ਼ਾਹੀ ਦੇ ਹੱਥਾਂ ਵਿੱਚ ਨਹੀਂ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਭਾਜਪਾ ਤੋਂ ਸਾਵਧਾਨ ਰਹੋ, ਜੇ ਭਾਜਪਾ ਸੱਤਾ ਵਿੱਚ ਆਈ ਤਾਂ ਉਹ ਤਿੰਨ ਕਾਲੇ ਖੇਤੀ...

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ

*ਚੰਡੀਗੜ੍ਹ, 12 ਮਈ, 2026:ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਉਦਯੋਗ ਭਵਨ,...

PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ।...

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

*ਚੰਡੀਗੜ੍ਹ, 12 ਮਈ 2026*ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ...

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)

ਮੋਹਾਲੀ, 12 ਮਈ 2026:ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

*ਚੰਡੀਗੜ੍ਹ, 12 ਮਈ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਪੰਜਾਬੀ ਨਾ ਲਿਖਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਨਵਾਂ ਵਿਵਾਦ, ਯੂਨੀਵਰਸਿਟੀ ਕੈਂਪਸ ‘ਚ ਨੇਮ ਪਲੇਟਾਂ ‘ਤੇ ਮਲੀ ਕਾਲਖ!

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਨਵਾਂ ਵਿਵਾਦ ਹੋ ਗਿਆ...

UP ‘ਚ ਪੁਲਿਸ ਵੱਲੋਂ ਰਿਟਾਇਰਡ ਫੌਜੀ ਦਾ ਐਨਕਾਊਂਟਰ, 26 ਘੰਟਿਆਂ ‘ਚ ਕੀਤੇ ਸਨ 3 ਕਤਲ

ਯੂਪੀ ਵਿੱਚ ਚੱਲਦੀ ਰੇਲਗੱਡੀ ਅਤੇ ਇੱਕ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਇੱਕ ਸਾਈਕੋ...