ਆਮ ਆਦਮੀ ਪਾਰਟੀ ਵੱਲੋਂ ਅੱਜ ਗੋਆ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਗੋਆ ‘ਚ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਮਿਤ ਪਾਲੇਕਰ ਹੋਣਗੇ। ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪਣਜੀ ‘ਚ ਇਹ ਐਲਾਨ ਕੀਤਾ। ਪਾਲੇਕਰ ਭੰਡਾਰੀ ਭਾਈਚਾਰੇ ਨਾਲ ਸਬੰਧਤ ਹਨ। ‘ਆਪ’ ਨੇ ਅਮਿਤ ਨੂੰ ਪਾਰਟੀ ਦਾ ਚਿਹਰਾ ਬਣਾ ਕੇ ਵੱਡਾ ਬਾਜ਼ੀ ਖੇਡੀ ਹੈ। ਕਿਉ ਕਿ ਸੂਬੇ ਦੀ ਲਗਭਗ 35 ਫੀਸਦੀ ਆਬਾਦੀ ਭੰਡਾਰੀ ਭਾਈਚਾਰੇ ਨਾਲ ਸਬੰਧਤ ਹੈ।
ਦਸ ਦਈਏ ਕਿ ਅਮਿਤ ਪਾਲੇਕਰ ਪੇਸ਼ੇ ਤੋਂ ਵਕੀਲ ਹੈ। ਉਹ ਪਿਛਲੇ ਸਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੰਗਲਵਾਰ ਨੂੰ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਭਗਵੰਤ ਮਾਨ ਦੇ ਨਾਂ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਗੋਆ ਵਿੱਚ ਵਿਧਾਨ ਸਭਾ ਚੋਣਾਂ ਲਈ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਨਤੀਜਾ 10 ਮਾਰਚ ਨੂੰ ਆਵੇਗਾ।
----------- Advertisement -----------
ਗੋਆ: ‘ਆਪ’ ਨੇ ਅਮਿਤ ਪਾਲੇਕਰ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ
Published on
----------- Advertisement -----------
----------- Advertisement -----------











