June 29, 2026, 12:07 pm
----------- Advertisement -----------
HomeNewsLatest Newsਖਰੜ 'ਚ ਕਾਂਸਟੇਬਲ ਦੀ ਪ੍ਰੀਖਿਆ ਦੇਣ ਆਏ ਨੌਜਵਾਨ ਦਾ ਕਾਰ 'ਚੋਂ ਮੋਬਾਈਲ-ਪਰਸ...

ਖਰੜ ‘ਚ ਕਾਂਸਟੇਬਲ ਦੀ ਪ੍ਰੀਖਿਆ ਦੇਣ ਆਏ ਨੌਜਵਾਨ ਦਾ ਕਾਰ ‘ਚੋਂ ਮੋਬਾਈਲ-ਪਰਸ ਚੋਰੀ, ਖਾਤੇ ‘ਚੋਂ 46 ਹਜ਼ਾਰ ਵੀ ਉਡਾਏ

Published on

----------- Advertisement -----------

ਮੋਹਾਲੀ ਦੇ ਖਰੜ ਸਥਿਤ ਇੱਕ ਨਿੱਜੀ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਖੜੀ ਕਾਰ ਵਿੱਚੋਂ ਪਰਸ ਅਤੇ ਹੋਰ ਕੀਮਤੀ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਪਰਸ ਵਿੱਚ ਰੱਖੇ ਡੈਬਿਟ ਕਾਰਡ ਦਾ ਪਾਸਵਰਡ ਜਾਣੇ ਬਿਨਾਂ ਖਾਤੇ ਵਿੱਚੋਂ 46,600 ਰੁਪਏ ਵੀ ਕੱਢਵਾ ਲਏ। ਇਸ ਸਬੰਧੀ ਥਾਣਾ ਸਦਰ ਖਰੜ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਅਮਨਦੀਪ ਵਾਸੀ ਪਿੰਡ ਨੂਰਪੁਰਬੇਦੀ ਜ਼ਿਲ੍ਹਾ ਰੋਪੜ ਨੇ ਦੱਸਿਆ ਕਿ ਉਹ 6 ਸਤੰਬਰ ਨੂੰ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਦੀ ਭਰਤੀ ਦੀ ਪ੍ਰੀਖਿਆ ਦੇਣ ਲਈ ਆਇਆ ਸੀ। ਪ੍ਰੀਖਿਆ ਕੇਂਦਰ ਵਿੱਚ ਮੋਬਾਈਲ ਅਤੇ ਪਰਸ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਉਹ ਆਪਣਾ ਸਾਮਾਨ ਕਾਰ ਵਿੱਚ ਰੱਖ ਕੇ ਪ੍ਰੀਖਿਆ ਦੇਣ ਲਈ ਚਲਾ ਗਿਆ। ਪੀੜਤ ਅਮਨਦੀਪ ਨੇ ਦੱਸਿਆ ਕਿ ਇਹ ਬਹੁਤ ਹੀ ਤੇਜ਼ ਚੋਰ ਸਨ। ਉਹਨਾਂ ਨੇ ਕਾਰ ਦਾ ਕੋਈ ਵੀ ਸ਼ੀਸ਼ਾ ਨਹੀਂ ਤੋੜਿਆ ਸਗੋਂ ਡਰਾਈਵਰ ਸਾਈਡ ਦੇ ਸ਼ੀਸ਼ੇ ਦੀ ਰਬੜ ਕੱਢ ਕੇ ਕਾਰ ਦਾ ਤਾਲਾ ਖੋਲ੍ਹਿਆ। ਸਾਮਾਨ ਚੋਰੀ ਕਰਨ ਬਾਅਦ ਦੁਬਾਰਾ ਲੌਕ ਲਗਾ ਦਿੱਤਾ ਗਿਆ। ਚੋਰਾਂ ਨੇ ਪੀੜਤ ਦਾ ਪਰਸ ਅਤੇ ਮੋਬਾਈਲ ਫੋਨ ਚੋਰੀ ਕਰ ਲਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ 10,000 ਰੁਪਏ, ਫਿਰ 20,000 ਰੁਪਏ ਅਤੇ ਫਿਰ ਤੋਂ 10,000 ਰੁਪਏ ਏ.ਟੀ.ਐਮ ਕਾਰਡ ਤੋਂ ਕਢਵਾ ਲਏ। ਜਦੋਂ ਏ.ਟੀ.ਐਮ ਕਾਰਡ ਦੀ 40 ਹਜ਼ਾਰ ਦੀ ਲਿਮਟ ਪੂਰੀ ਹੋ ਗਈ ਤਾਂ ਇਕ ਦੁਕਾਨ ‘ਤੇ 6200 ਦੀ ਖਰੀਦਦਾਰੀ ਕੀਤੀ | ਉਸ ਤੋਂ ਬਾਅਦ 400 ਰੁਪਏ ਦੀ ਹੋਰ ਖਰੀਦ ਕੀਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰੋਹਿਤ ਸ਼ੈੱਟੀ ਨੂੰ ਇੱਕ ਹੋਰ ਧਮਕੀ, 20 ਕਰੋੜ ਰੁਪਏ ਦੀ ਮੰਗ

ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੂੰ ਲਾਰੈਂਸ ਗੈਂਗ ਵੱਲੋਂ 20 ਕਰੋੜ ਰੁਪਏ ਦੀ ਫਿਰੌਤੀ ਦੀ...

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ AAP ਦੇ ਮੰਤਰੀ-ਵਿਧਾਇਕ, CM ਮਾਨ ਬੋਲੇ- “ਸਾਰੇ ਲਿਖਤੀ ਰੂਪ ‘ਚ ਰੱਖਣਗੇ ਪੱਖ”

ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ...

ਸਿਆ ਨੂੰ ਲੈ ਕੇ ਲੋਹਗੜ੍ਹ ਕਿਲ੍ਹੇ ਪਹੁੰਚੀ ਪੁਲਿਸ: ਕੇਤਨ ਮਰਡਰ ਦਾ ਸੀਨ ਕੀਤਾ ਰੀਕ੍ਰਿਏਟ, ਦੀਵਾਰ ਤੋਂ ਸੁੱਟੀ ਗਈ ਡਮੀ

ਪੁਣੇ ਕਤਲ ਕੇਸ ਵਿੱਚ, ਪੁਲਿਸ ਨੇ ਐਤਵਾਰ ਨੂੰ ਲੋਹਗੜ੍ਹ ਕਿਲ੍ਹੇ ਤੋਂ ਕੇਤਨ ਨੂੰ ਸੁੱਟੇ...

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...