June 24, 2026, 5:14 pm
----------- Advertisement -----------
HomeNewsNational-Internationalਪਾਕਿਸਤਾਨ ਨੂੰ ਵਿੱਚ IMF ਤੋਂ ਮਿਲਿਆ ਲੋਨ, ਕਰਜ਼ਾ ਲੈਣ ਵਿੱਚ ਅਮਰੀਕਾ ਨੇ...

ਪਾਕਿਸਤਾਨ ਨੂੰ ਵਿੱਚ IMF ਤੋਂ ਮਿਲਿਆ ਲੋਨ, ਕਰਜ਼ਾ ਲੈਣ ਵਿੱਚ ਅਮਰੀਕਾ ਨੇ ਨਿਭਾਈ ਅਹਿਮ ਭੂਮਿਕਾ

Published on

----------- Advertisement -----------

ਪਾਕਿਸਤਾਨ ਨੂੰ ਕਈ ਮਹੀਨਿਆਂ ਦੀਆਂ ਮੀਟਿੰਗਾਂ ਤੋਂ ਬਾਅਦ ਜੁਲਾਈ 2023 ਵਿੱਚ IMF ਤੋਂ 3 ਬਿਲੀਅਨ ਡਾਲਰ ਦਾ ਬੇਲਆਊਟ ਪੈਕੇਜ ਮਿਲਿਆ ਸੀ। ਹੁਣ ਅਮਰੀਕੀ ਮੀਡੀਆ ਹਾਊਸ ਦ ਇੰਟਰਸੈਪਟ ਨੇ ਦਾਅਵਾ ਕੀਤਾ ਹੈ ਕਿ ਇਹ ਕਰਜ਼ਾ ਲੈਣ ਵਿੱਚ ਅਮਰੀਕਾ ਨੇ ਅਹਿਮ ਭੂਮਿਕਾ ਨਿਭਾਈ ਹੈ। ਦੱਸ ਦਈਏ ਕਿ IMF ਤੋਂ ਕਰਜ਼ਾ ਲੈਣ ਲਈ ਪਾਕਿਸਤਾਨ ਨੂੰ ਅਮਰੀਕਾ ਨਾਲ ਹਥਿਆਰਾਂ ਦਾ ਗੁਪਤ ਸੌਦਾ ਕਰਨਾ ਪਿਆ ਸੀ। ਅਮਰੀਕਾ ਨੇ ਪਾਕਿਸਤਾਨ ਤੋਂ ਹਥਿਆਰ ਲੈ ਕੇ ਯੂਕਰੇਨ ਨੂੰ ਦਿੱਤੇ, ਜੋ ਰੂਸ ਨਾਲ ਜੰਗ ਲੜ ਰਿਹਾ ਸੀ।

ਇੰਟਰਸੈਪਟ ਨੇ ਲਿਖਿਆ ਹੈ ਕਿ ਅਪ੍ਰੈਲ 2022 ‘ਚ ਪਾਕਿਸਤਾਨ ਦੀ ਫੌਜ ਨੇ ਅਮਰੀਕਾ ਦੇ ਉਕਸਾਵੇ ‘ਤੇ ਇਮਰਾਨ ਖਾਨ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ। ਉਦੋਂ ਤੋਂ ਪਾਕਿਸਤਾਨ ਅਮਰੀਕਾ ਦਾ ਲਾਭਦਾਇਕ ਸਮਰਥਕ ਬਣ ਕੇ ਉਭਰਿਆ ਹੈ। ਇਸ ਦੇ ਬਦਲੇ ਅਮਰੀਕਾ ਨੇ IMF ਤੋਂ ਕਰਜ਼ਾ ਲੈਣ ਵਿਚ ਪਾਕਿਸਤਾਨ ਦੀ ਮਦਦ ਕੀਤੀ। ਜਦਕਿ ਅਜੇ ਤੱਕ ਨਾ ਤਾਂ ਅਮਰੀਕਾ ਅਤੇ ਨਾ ਹੀ ਪਾਕਿਸਤਾਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇੰਟਰਸੈਪਟ ਨੂੰ ਪਾਕਿਸਤਾਨ ਵੱਲੋਂ 2022-23 ਵਿੱਚ ਵੇਚੇ ਗਏ ਹਥਿਆਰਾਂ ਦੇ ਦਸਤਾਵੇਜ਼ ਮਿਲੇ ਹਨ। ਇਨ੍ਹਾਂ ‘ਤੇ ਅਮਰੀਕਾ ਦੇ ਬ੍ਰਿਗੇਡੀਅਰ ਜਨਰਲ ਦੇ ਦਸਤਖਤ ਵੀ ਹਨ। ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਇਹ ਡੀਲ ਗਲੋਬਲ ਮਿਲਟਰੀ ਪ੍ਰੋਡਕਟਸ ਨੇ ਕੀਤੀ ਸੀ।

 ਦ ਇੰਟਰਸੈਪਟ ਦੀ ਜਾਂਚ ਦੇ ਅਨੁਸਾਰ, 23 ਮਈ, 2023 ਨੂੰ, ਪਾਕਿਸਤਾਨੀ ਰਾਜਦੂਤ ਮਸੂਦ ਖਾਨ ਨੇ ਵਾਸ਼ਿੰਗਟਨ ਡੀ.ਸੀ. ਅਮਰੀਕੀ ਵਿਦੇਸ਼ ਵਿਭਾਗ ਦੇ ਸਹਾਇਕ ਸਕੱਤਰ ਡੋਨਾਲਡ ਲੂ ਨਾਲ ਮੁਲਾਕਾਤ ਕੀਤੀ। ਇਸ ਦਾ ਉਦੇਸ਼ ਪਾਕਿਸਤਾਨ ਨੂੰ ਯੂਕਰੇਨ ਨੂੰ ਹਥਿਆਰ ਸਪਲਾਈ ਕਰਨ ਲਈ ਮਨਾਉਣਾ ਸੀ। ਤਾਂ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ IMF ਦੀਆਂ ਨਜ਼ਰਾਂ ‘ਚ ਥੋੜ੍ਹੀ ਬਿਹਤਰ ਦਿਖਾਈ ਦੇ ਸਕੇ। ਲੂ ਨੇ 23 ਮਈ ਦੀ ਬੈਠਕ ‘ਚ ਖਾਨ ਨੂੰ ਦੱਸਿਆ ਕਿ ਅਮਰੀਕਾ ਨੇ ਪਾਕਿਸਤਾਨ ਦੇ ਹਥਿਆਰਾਂ ਲਈ ਭੁਗਤਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਆਈਐਮਐਫ ਨੂੰ ਉਨ੍ਹਾਂ ਵਿਚਾਲੇ ਹੋਈ ਸੀਕ੍ਰੇਟ ਡੀਲ ਬਾਰੇ ਵੀ ਦੱਸਣਗੇ।

 ਲੂ ਨੇ ਕਿਹਾ ਕਿ ਪਾਕਿਸਤਾਨੀ ਮੰਨਦੇ ਹਨ ਕਿ ਹਥਿਆਰਾਂ ਤੋਂ 900 ਮਿਲੀਅਨ ਡਾਲਰ ਪ੍ਰਾਪਤ ਹੋਣਗੇ। ਇਸ ਨਾਲ IMF ਤੋਂ ਲੋੜੀਂਦੀ ਵਿੱਤੀ ਸਹਾਇਤਾ ਦੇ ਬਾਕੀ ਬਚੇ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ਜੋ ਕਿ ਲਗਭਗ ਦੋ ਅਰਬ ਡਾਲਰ ਸੀ। ਦਰਅਸਲ, ਕਰਜ਼ਾ ਦੇਣ ਤੋਂ ਪਹਿਲਾਂ IMF ਨੇ ਪਾਕਿਸਤਾਨ ਅੱਗੇ ਇਹ ਸ਼ਰਤ ਰੱਖੀ ਸੀ ਕਿ ਉਸ ਨੂੰ ਕਿਸੇ ਹੋਰ ਦੇਸ਼ ਤੋਂ ਘੱਟੋ-ਘੱਟ 2 ਅਰਬ ਡਾਲਰ ਦਾ ਕਰਜ਼ਾ ਲੈਣਾ ਹੋਵੇਗਾ ਅਤੇ ਉਸ ਨੂੰ ਆਪਣੇ ਵਿਦੇਸ਼ੀ ਭੰਡਾਰ ‘ਚ ਗਾਰੰਟੀ ਮਨੀ ਵਜੋਂ ਜਮ੍ਹਾ ਕਰਨਾ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਇੱਕੋ ਪਰਿਵਾਰ ਦੇ 3 ਜੀਆਂ ਸਮੇਤ 4 ਮੌਤਾਂ

ਟਾਲਾ ਦੇ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ਵਿੱਚ ਜ਼ਮੀਨੀ ਵਿਵਾਦ ਨੇ ਖੂਨੀ...

ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ‘ਤੇ ਕਬਜ਼ਾ ਕਰਨ ਦੀ ਕੋਝੀ ਸਾਜ਼ਿਸ਼ ਰਚੀ – ਮਾਲਵਿੰਦਰ ਕੰਗ

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਾਂਦੇੜ ਦੇ ਪ੍ਰਬੰਧ ਸਬੰਧੀ 1956 ਦੇ ਕਾਨੂੰਨ ਨੂੰ...

‘ਕੱਲ੍ਹ ਤੋਂ ਸ਼ੁਰੂ ਹੋਵੇਗੀ SIR ਦੀ ਪ੍ਰਕਿਰਿਆ, ਘਰ-ਘਰ ਜਾਣਗੇ BLOs, 24 ਜੁਲਾਈ ਤੱਕ ਚੱਲੇਗਾ ਗਣਨਾ ਦਾ ਕੰਮ

ਪੰਜਾਬ ਵਿੱਚ 25 ਜੂਨ ਤੋਂ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਇੱਕ ਵਿਸ਼ੇਸ਼ ਇੰਟੈਂਸਿਵ...

ਪੰਜਾਬ SC ਕਮਿਸ਼ਨ ਅੱਗੇ ਪੇਸ਼ ਹੋਏ ਕੇਂਦਰੀ ਮੰਤਰੀ ਰਵਨੀਤ ਬਿੱਟੂ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਅੱਜ ਐਸਸੀ ਕਮਿਸ਼ਨ ਵੱਲੋਂ ਧਾਰਮਿਕ ਸਜ਼ਾ ਸੁਣਾਈ ਗਈ।...

ਵਿਕਸਤ ਪਿੰਡ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਬਣਾਉਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ; 23 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ ਪੇਂਡੂ...

ਐੱਲਐੱਮਐੱਚਪੀ ਫੈਲੋਜ਼ ਅਤੇ ਨਾਰਕੋਟਿਕਸ ਐਨੋਨੀਮਸ ਨੇ ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਖੇ ਰਿਕਵਰੀ ਸਪੋਰਟ ਮਜ਼ਬੂਤ ਕਰਨ ਲਈ ਹੱਥ ਮਿਲਾਏ

ਚੰਡੀਗੜ੍ਹ; 23 ਜੂਨ 2026:ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਪੋਸਟ-ਟ੍ਰੀਟਮੈਂਟ ਰਿਹੈਬਿਲੀਟੇਸ਼ਨ ਪੱਖ ਨੂੰ...

ਵਿਦੇਸ਼ਾਂ ਵਿੱਚ ਕੰਮ ਕਰਦੇ ਨੌਜਵਾਨ ਵਾਪਸ ਪੰਜਾਬ ਆਉਣ, ਅਸੀਂ ਦੇਵਾਂਗੇ ਸਰਕਾਰੀ ਨੌਕਰੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਠਿੰਡਾ; 23 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ...