September 19, 2026, 8:15 pm
----------- Advertisement -----------
HomeNews9ਵੇਂ ਦਿਨ ਵੀ ਭਾਰਤੀ ਖਿਡਾਰੀਆਂ ਦਾ ਰਿਹਾ ਦਮਦਾਰ ਪ੍ਰਦਰਸ਼ਨ

9ਵੇਂ ਦਿਨ ਵੀ ਭਾਰਤੀ ਖਿਡਾਰੀਆਂ ਦਾ ਰਿਹਾ ਦਮਦਾਰ ਪ੍ਰਦਰਸ਼ਨ

Published on

----------- Advertisement -----------

2ਅਕਤੂਬਰ 2023 (ਬਲਜੀਤ ਮਰਵਾਹਾ) ਅਥਲੈਟਿਕਸ ਦੇ ਟਰੈਕ ਤੇ ਫੀਲਡ ਈਵੈਂਟਾਂ ਵਿੱਚ ਅੱਜ ਭਾਰਤ ਨੇ 3 ਚਾਂਦੀ ਅਤੇ 1 ਕਾਂਸੀ ਦਾ ਤਮਗ਼ਾ ਜਿੱਤਿਆ। ਭਾਰਤ ਨੇ ਹੁਣ ਤੱਕ ਅਥਲੈਟਿਕਸ ਵਿੱਚ 2 ਸੋਨੇ, 8 ਚਾਂਦੀ ਤੇ 6 ਕਾਂਸੀ ਦੇ ਤਮਗ਼ਿਆਂ ਸਣੇ ਕੁੱਲ 14 ਤਮਗ਼ੇ ਜਿੱਤੇ ਹਨ ਜਦੋਂਕਿ ਨੀਰਜ ਚੋਪੜਾ ਦੇ ਜੈਵਲਿਨ ਥਰੋਅ, ਪੁਰਸ਼ਾਂ ਦੀ 4X400 ਮੀਟਰ ਰਿਲੇਅ ਦੌੜ ਸਣੇ ਕਈ ਈਵੈਂਟ ਹਾਲੇ ਹੋਣੇ ਹਨ ਜਿਨ੍ਹਾਂ ਵਿੱਚ ਭਾਰਤ ਦਾ ਦਾਅਵਾ ਮਜ਼ਬੂਤ ਹੈ।

ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ ਵਿੱਚ ਕੱਲ੍ਹ ਅਬਿਨਾਸ਼ ਸਾਬਲੇ ਦੇ ਸੋਨ ਤਮਗ਼ੇ ਤੋਂ ਬਾਅਦ ਅੱਜ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ ਵਿੱਚ ਭਾਰਤ ਦੀ ਪਾਰੁਲ ਚੌਧਰੀ ਨੇ ਚਾਂਦੀ ਅਤੇ ਭਾਰਤ ਦੀ ਹੀ ਪ੍ਰੀਤੀ ਲਾਂਬਾ ਨੇ ਕਾਂਸੀ ਦਾ ਤਮਗ਼ਾ ਜਿੱਤਦਿਆਂ ਭਾਰਤ ਦੀ ਝੋਲੀ ਇੱਕੋ ਈਵੈਂਟ ਵਿੱਚ ਦੋ ਤਮਗ਼ੇ ਪਏ।ਦੋਵਾਂ ਨੇ ਕ੍ਰਮਵਾਰ 9.27.63 ਅਤੇ 9.43.32 ਦਾ ਸਮਾਂ ਕੱਢ ਕੇ ਆਪਣਾ ਪਰਸਨਲ ਬੈਸਟ ਸਮਾਂ ਕੱਢਿਆ।

ਔਰਤਾਂ ਦੀ ਲੰਬੀ ਛਾਲ ਵਿੱਚ ਐਨਸੀ ਸੋਜਨ ਨੇ 6.63 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਇਸੇ ਈਵੈਂਟ ਵਿੱਚ ਭਾਰਤ ਦੀ ਇੱਕ ਹੋਰ ਅਥਲੀਟ ਸ਼ੈਲੀ ਸਿੰਘ 6.48 ਮੀਟਰ ਦੀ ਛਾਲ ਨਾਲ ਪੰਜਵੇਂ ਸਥਾਨ ਉਤੇ ਰਹੀ

4X400 ਮੀਟਰ ਮਿਕਸਡ ਰਿਲੇਅ ਦੌੜ ਵਿੱਚ ਮੁਹੰਮਦ ਅਜਮਲ, ਰਾਜੇਸ਼ ਰਮੇਸ਼, ਵਿਥਿਆ ਰਾਮਰਾਜ ਤੇ ਸੁਭਾ ਵੈਂਕਟੇਸਨ ਦੀ ਚੌਕੜੀ ਨੇ 3.14.34 ਦੇ ਸਮੇਂ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਮਿਕਸਡ ਰਿਲੇਅ ਮੁਕਾਬਲੇ ਵਿੱਚ ਭਾਰਤੀ ਟੀਮ ਤੀਜੇ ਸਥਾਨ ਉਤੇ ਆਈ ਸੀ ਪਰ ਦੂਜੇ ਨੰਬਰ ਉੱਤੇ ਆਈ ਸ੍ਰੀਲੰਕਾ ਟੀਮ ਦੇ ਡਿਸਕੁਆਲੀਫਾਈ ਹੋਣ ਕਰਕੇ ਭਾਰਤ ਨੇ ਚਾਂਦੀ ਖੱਟ ਲਈ

ਮਹਿਲਾਵਾਂ ਦੀ ਪੋਲ ਵਾਲਟ ਵਿੱਚ ਭਾਰਤ ਦੀ ਪਵਿੱਥਰਾ ਵੈਂਕਟੇਸ਼ 4 ਮੀਟਰ ਦੀ ਛਾਲ ਨਾਲ ਛੇਵੇਂ ਸਥਾਨ ਉੱਤੇ ਰਹਿ ਗਈ। ਇਸੇ ਤਰ੍ਹਾਂ ਪੁਰਸ਼ਾਂ ਦੀ 200 ਮੀਟਰ ਫਾਈਨਲ ਦੌੜ ਵਿੱਚ ਭਾਰਤ ਦਾ ਅਮਲਨ ਬੋਰਗੋਹੇਨ 20.98 ਸਕਿੰਟ ਦੇ ਸਮੇਂ ਨਾਲ ਛੇਵੇਂ ਸਥਾਨ ਉਤੇ ਰਹਿ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...

ਅੰਮ੍ਰਿਤਸਰ ‘ਚ ਮਹਿਲਾ SHO ਨਾਲ ਹੋਈ ਧੱਕਾ-ਮੁੱਕੀ, ਨਿਹੰਗਾਂ ਦਾ ਆਪਸੀ ਝਗੜਾ ਗਈ ਸੀ ਸੁਲਝਾਉਣ

ਅੰਮ੍ਰਿਤਸਰ ਵਿੱਚ ਦੋ ਨਿਹੰਗ ਧੜਿਆਂ ਵਿੱਚ ਝੜਪ ਹੋ ਗਈ। ਇਸ ਦੌਰਾਨ ਝਗੜਾ ਸੁਲਝਾਉਣ ਗਈ...

ਪੰਜਾਬ ਵਿੱਚ ਨਸ਼ਿਆਂ ਦੇ ਸਮੱਸਿਆ ਲਈ ਭਾਜਪਾ ਅਤੇ ਅਕਾਲੀ ਜ਼ਿੰਮੇਵਾਰ, ਹੁਣ ਜਨਤਾ ਨੂੰ ਗੁਮਰਾਹ ਕਰਨ ਲਈ ਨਸ਼ਿਆਂ ਖਿਲਾਫ਼ ਰੈਲੀ ਕਰ ਰਹੇ ਹਨ: ਆਪ

ਚੰਡੀਗੜ੍ਹ 18 ਸਤੰਬਰ ਯੂਪੀਆਈ ਲੈਣ-ਦੇਣ 'ਤੇ ਵਾਧੂ ਚਾਰਜ ਲਗਾਉਣ ਦੇ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ...

ਆਪ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ: ਮਨੀਸ਼ ਸਿਸੋਦੀਆ

ਚੰਡੀਗੜ੍ਹ 18 ਸਤੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ...