ਕ੍ਰਿਕਟ ਵਿਸ਼ਵ ਕੱਪ 2023 ਅੱਜ ਯਾਨੀ ਕਿ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ 10 ਥਾਵਾਂ ‘ਤੇ ਕੁੱਲ 48 ਮੈਚ ਕਰਵਾਏ ਜਾਣਗੇ। ਅਜਿਹੇ ‘ਚ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਆਪਣੇ ਪ੍ਰਸ਼ੰਸਕਾਂ ਅਤੇ ਨਜ਼ਦੀਕੀਆਂ ਨੂੰ ਬੇਨਤੀ ਕੀਤੀ ਹੈ। ਇਸ ‘ਚ ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
ਦਰਅਸਲ ਵਿਰਾਟ ਨੇ ਇੰਸਟਾਗ੍ਰਾਮ ‘ਤੇ ਇਕ ਨੋਟ ਸ਼ੇਅਰ ਕੀਤਾ, ਜਿਸ ‘ਚ ਲਿਖਿਆ ਸੀ- ‘ਜਿਵੇਂ ਜਿਵੇਂ ਅਸੀਂ ਵਿਸ਼ਵ ਕੱਪ ਦੇ ਨੇੜੇ ਆ ਰਹੇ ਹਾਂ, ਮੈਂ ਆਪਣੇ ਸਾਰੇ ਦੋਸਤਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਪੂਰੇ ਟੂਰਨਾਮੈਂਟ ਦੌਰਾਨ ਟਿਕਟਾਂ ਲਈ ਮੈਨੂੰ ਬੇਨਤੀ ਨਾ ਕਰਨ। ਕਿਰਪਾ ਕਰਕੇ ਆਪਣੇ ਘਰ ਤੋਂ ਮੈਚ ਦਾ ਆਨੰਦ ਮਾਣੋ।
ਵਿਰਾਟ ਦੇ ਇਸ ਨੋਟ ਨੂੰ ਰੀਪੋਸਟ ਕਰਦੇ ਹੋਏ ਅਨੁਸ਼ਕਾ ਨੇ ਆਪਣੀ ਸਟੋਰੀ ‘ਚ ਲਿਖਿਆ- ‘ਮੈਨੂੰ ਵੀ ਇਸ ‘ਚ ਐਡ ਕਰਨ ਦਿਓ। ਜੇਕਰ ਵਿਰਾਟ ਨੇ ਤੁਹਾਡੇ ਸੰਦੇਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਜਵਾਬ ਨਹੀਂ ਦਿੱਤਾ ਹੈ, ਤਾਂ ਕਿਰਪਾ ਕਰਕੇ ਮੈਨੂੰ ਮਦਦ ਲਈ ਬੇਨਤੀ ਨਾ ਕਰਿਓ। ਸਾਨੂੰ ਸਮਝਣ ਲਈ ਧੰਨਵਾਦ। ਅਨੁਸ਼ਕਾ ਨੇ ਇਸ ਨਾਲ ਹੱਸਣ ਵਾਲਾ ਇਮੋਜੀ ਵੀ ਸਾਂਝਾ ਕੀਤਾ ਹੈ।
----------- Advertisement -----------
World Cup ਤੋਂ ਪਹਿਲਾਂ ਵਿਰਾਟ-ਅਨੁਸ਼ਕਾ ਨੇ ਕੀਤੀ ਅਪੀਲ, ਕਿਹਾ- ਕ੍ਰਿਪਾ ਕਰਕੇ ਵਿਸ਼ਵ ਕੱਪ ਦੌਰਾਨ…
Published on
----------- Advertisement -----------
----------- Advertisement -----------












