July 29, 2026, 7:15 am
----------- Advertisement -----------
HomeNewsਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਕੁਰਸੀ ਨੂੰ ਖਤਰਾ, 32 ਕੌਂਸਲਰਾਂ ਨੇ...

ਬਠਿੰਡਾ ਨਗਰ ਨਿਗਮ ਦੇ ਮੇਅਰ ਦੀ ਕੁਰਸੀ ਨੂੰ ਖਤਰਾ, 32 ਕੌਂਸਲਰਾਂ ਨੇ ਮੇਅਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਕੀਤਾ ਪਾਸ

Published on

----------- Advertisement -----------

ਬਠਿੰਡਾ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਦੀ ਕੁਰਸੀ ਨੂੰ ਲੈ ਕੇ ਸੰਕਟ ਮੰਡਰਾ ਰਿਹਾ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ 32 ਕੌਂਸਲਰਾਂ ਨੇ ਨਗਰ ਨਿਗਮ ਰਮਨ ਗੋਇਲ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰਕੇ ਡੀਸੀ ਕਮ ਕਮਿਸ਼ਨਰ ਨਗਰ ਨਿਗਮ ਨੂੰ ਸੌਂਪ ਦਿੱਤਾ। ਇਸ ਤੋਂ ਬਾਅਦ ਹੁਣ ਮੇਅਰ ਰਮਨ ਗੋਇਲ ਨੂੰ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ। ਜਿਸ ਲਈ ਜਲਦੀ ਹੀ ਵੋਟਿੰਗ ਕਰਵਾਈ ਜਾਵੇਗੀ। ਜੇਕਰ ਮੇਅਰ ਰਮਨ ਗੋਇਲ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੇ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਉਨ੍ਹਾਂ ਨੂੰ ਆਪਣਾ ਮੇਅਰ ਬਣਾ ਸਕਦੀ ਹੈ। ਇਸ ਮਾਮਲੇ ਦੀ ਸ਼ਹਿਰ ਵਿੱਚ ਜ਼ੋਰਦਾਰ ਚਰਚਾ ਹੋ ਰਹੀ ਹੈ। 

32 ਕੌਂਸਲਰਾਂ ਨੇ ਬਠਿੰਡਾ ਨਗਰ ਨਿਗਮ ਦੇ ਮੇਅਰ ਰਮਨ ਗੋਇਲ ਖਿਲਾਫ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਹੁਣ ਮੇਅਰ ਨੂੰ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ ਅਤੇ ਦੇਖਣਾ ਹੋਵੇਗਾ ਕਿ ਮੇਅਰ ਦੇ ਹੱਕ ਵਿੱਚ ਕਿੰਨੀ ਵੋਟਿੰਗ ਹੁੰਦੀ ਹੈ। ਬਠਿੰਡਾ ਨਗਰ ਨਿਗਮ ਵਿੱਚ 50 ਕੌਂਸਲਰ ਹਨ। ਜਿਸ ਵਿੱਚ 1 ਕੌਂਸਲਰ ਵਿਧਾਇਕ ਬਣਿਆ, 49 ਕੌਂਸਲਰ ਰਹਿ ਗਏ ਹਨ। ਹੁਣ ਜਲਦੀ ਹੀ ਵੋਟਿੰਗ ਹੋਵੇਗੀ, ਜਿਸ ਵਿੱਚ ਮੇਅਰ ਰਮਨ ਗੋਇਲ ਨੂੰ ਆਪਣਾ ਬਹੁਮਤ ਸਾਬਤ ਕਰਨਾ ਹੋਵੇਗਾ। 

ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਇਕਜੁੱਟ ਹੈ, ਮੇਅਰ ਰਮਨ ਗੋਇਲ ਨੇ ਸ਼ਹਿਰ ਦੇ ਵਿਕਾਸ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ। ਜਿਸ ਕਾਰਨ ਹੁਣ ਉਨ੍ਹਾਂ ਨੂੰ ਕੁਰਸੀ ਤੋਂ ਹਟਾਉਣ ਦਾ ਸਮਾਂ ਆ ਗਿਆ ਹੈ। ਕਾਂਗਰਸ ਦੀ ਏਕਤਾ ਹੀ ਮੇਅਰ ਨੂੰ ਆਪਣੀ ਕੁਰਸੀ ਤੋਂ ਲਾਂਭੇ ਕਰੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਂ ਦੀ ਅੰਤਿਮ ਵਿਦਾਈ ‘ਤੇ ਭੁੱਬਾਂ ਮਾਰ ਰੋਏ ਗਾਇਕ ਜੱਸੀ ਗਿੱਲ, ਦੁੱਖ ਵੰਡਾਉਣ ਪਹੁੰਚੇ ਸਾਥੀ ਕਲਾਕਾਰ

ਬੀਤੇ ਦਿਨ ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਦੀ ਮਾਤਾ ਰਵਿੰਦਰ ਕੌਰ ਦਾ ਦਿਹਾਂਤ ਹੋ...

CM ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ 5ਵੇਂ ਮੁੱਖ ਮੰਤਰੀ! ਰਿਪੋਰਟ ‘ਚ ਹੋਇਆ ਖੁਲਾਸਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ...

‘ਅਸ਼ਲੀਲ ਭਾਸ਼ਾ ਵਰਤਣ ਵਾਲਿਆਂ ਨੂੰ ਵਿਦਿਆਰਥੀ ਨਹੀਂ ਕਿਹਾ ਜਾ ਸਕਦਾ’ : ਕੰਗਨਾ ਰਣੌਤ

ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਨਵੀਂ ਦਿੱਲੀ ਵਿੱਚ ਹਾਲ ਹੀ ਵਿੱਚ...

AAP ਨੇ ਜਗਰੂਪ ਸੇਖਵਾਂ ਨੂੰ ਬਣਾਇਆ ਨਵਾਂ ਸੂਬਾ ਉਪ ਪ੍ਰਧਾਨ, ਕੀਤੀਆਂ 3 ਹੋਰ ਨਵੀਆਂ ਨਿਯੁਕਤੀਆਂ

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ​​ਕਰਨ ਲਈ...

‘ਸਾਨੂੰ ਕੋਈ ਖ਼ਤਰਾ ਨਹੀਂ, ਗੰਨਮੈਨਾਂ ਨੂੰ ਥਾਣੇ ਭੇਜੋ…’, ਸੰਤ ਸੀਚੇਵਾਲ ਨੇ DGP ਨੂੰ ਲਿਖਿਆ ਪੱਤਰ

ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸੀਚੇਵਾਲ ਨੇ ਆਪਣੀ ਸੁਰੱਖਿਆ ਵਾਪਸ ਲੈਣ...

ਭਗਵੰਤ ਮਾਨ ਸਰਕਾਰ ਨੇ ਠੇਕੇ ‘ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ; 27 ਜੁਲਾਈ: ਸਫ਼ਾਈ ਸੇਵਕਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਪ੍ਰਤੀ ਆਪਣੀ ਵਚਨਬੱਧਤਾ ਤਹਿਤ ਮੁੱਖ...

*ਪੰਜਾਬ ਸਕੂਲ ਸਿੱਖਿਆ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਲੁਧਿਆਣਾ, 27 ਜੁਲਾਈ,2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਾਡੀ...