October 30, 2026, 2:22 pm
----------- Advertisement -----------
HomeNewsAutomobilesਚੰਡੀਗੜ੍ਹ 'ਚ ਦੋਪਹੀਆ ਵਾਹਨ ਖਰੀਦਣ 'ਚ ਆਵੇਗੀ ਦਿੱਕਤ , ਇਹ ਹੈ ਵੱਡਾ...

ਚੰਡੀਗੜ੍ਹ ‘ਚ ਦੋਪਹੀਆ ਵਾਹਨ ਖਰੀਦਣ ‘ਚ ਆਵੇਗੀ ਦਿੱਕਤ , ਇਹ ਹੈ ਵੱਡਾ ਕਾਰਨ

Published on

----------- Advertisement -----------

ਚੰਡੀਗੜ੍ਹ ‘ਚ ਇਲੈਕਟ੍ਰਿਕ ਪਾਲਿਸੀ ਤਹਿਤ ਜਲਦ ਹੀ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ ਜਾਵੇਗੀ। ਜੇਕਰ ਮੁੜ ਤੋਂ ਛੋਟ ਨਾ ਦਿੱਤੀ ਗਈ ਤਾਂ ਲੋਕ ਦੀਵਾਲੀ ‘ਤੇ ਦੋਪਹੀਆ ਵਾਹਨ ਨਹੀਂ ਖਰੀਦ ਸਕਣਗੇ। ਪਿਛਲੇ ਹਫਤੇ, ਪ੍ਰਸ਼ਾਸਕ ਨੇ 1600 ਈਂਧਨ ਆਧਾਰਿਤ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਛੋਟ ਦਿੱਤੀ ਸੀ। ਪਰ ਦੁਸਹਿਰੇ ਤੱਕ ਹੀ 1229 ਦੋਪਹੀਆ ਵਾਹਨ ਵਿਕ ਚੁੱਕੇ ਹਨ। ਹੁਣ ਸਿਰਫ਼ 371 ਦਾ ਕੋਟਾ ਬਚਿਆ ਹੈ।
ਪ੍ਰਸ਼ਾਸਨ ਨੇ ਸਤੰਬਰ 2022 ਵਿੱਚ ਇਲੈਕਟ੍ਰਿਕ ਵਾਹਨ ਨੀਤੀ ਦਾ ਐਲਾਨ ਕੀਤਾ ਸੀ। ਇਸ ਵਿੱਚ 5 ਸਾਲ ਦਾ ਟੀਚਾ ਮਿੱਥਿਆ ਗਿਆ ਸੀ ਪਰ ਪ੍ਰਸ਼ਾਸਨ ਨੇ ਕੈਂਪਿੰਗ ਨੂੰ ਬਹੁਤ ਸਖ਼ਤ ਕਰ ਦਿੱਤਾ ਹੈ। ਇਸ ਤੋਂ ਬਾਅਦ ਪਹਿਲੀ ਵਾਰ 3 ਜੁਲਾਈ ਨੂੰ ਸੋਧ ਕਰਕੇ ਈਂਧਨ ਆਧਾਰਿਤ ਦੋਪਹੀਆ ਵਾਹਨਾਂ ਦਾ ਕੋਟਾ ਢਾਈ ਗੁਣਾ ਵਧਾ ਦਿੱਤਾ ਗਿਆ ਸੀ। ਹਾਲਾਂਕਿ ਇਹ ਕੋਟਾ ਵੀ ਜਲਦੀ ਹੀ ਖਤਮ ਹੋ ਗਿਆ ਅਤੇ 18 ਅਕਤੂਬਰ ਨੂੰ ਇਸ ਵਿੱਚ ਦੂਜੀ ਵਾਰ ਸੋਧ ਕਰਨੀ ਪਈ। ਜੇਕਰ ਤੀਜੀ ਵਾਰ ਇਸ ਵਿੱਚ ਸੋਧ ਨਾ ਕੀਤੀ ਗਈ ਤਾਂ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 31 ਮਾਰਚ 2024 ਤੱਕ ਬੰਦ ਰਹੇਗੀ।
ਦੱਸ ਦਈਏ ਕਿ ਬੀਤੇ ਦਿਨੀ ਚੰਡੀਗੜ੍ਹ ਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਇਸ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਸਿਵਲ ਸਕੱਤਰੇਤ ਸੈਕਟਰ-9 ਦੇ ਬਾਹਰ ਧਰਨਾ ਦਿੱਤਾ ਸੀ। ਇਸ ਤੋਂ ਬਾਅਦ ਇਸੇ ਦਿਨ 18 ਅਕਤੂਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਇਲੈਕਟ੍ਰਿਕ ਵਹੀਕਲ ਪਾਲਿਸੀ ਤਹਿਤ 1600 ਵਾਹਨਾਂ ਨੂੰ ਛੋਟ ਦਿੱਤੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁਲਾਜ਼ਮਾਂ ਦੇ ਪੈਂਡਿੰਗ DA ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਵਿੱਤ ਵਿਭਾਗ ਨੇ ਪੱਤਰ ਲਿਖ ਕੇ ਵਿਭਾਗਾਂ ਤੋਂ ਮੰਗੇ ਵੇਰਵੇ

ਮੁਲਾਜ਼ਮਾਂ ਦੇ ਡੀਏ ਬਕਾਏ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ...

ਕੇਂਦਰ ਨੇ ਝੋਟੇ ਤੇ ਗੁਲਜ਼ਾਰ ਦੇ ਪਰਿਵਾਰ ਦੀ ਵਧਾਈ ਸੁਰੱਖਿਆ, X ਕੈਟੇਗਰੀ ਦੀ ਦਿੱਤੀ ਜਾਵੇਗੀ ਸਕਿਓਰਿਟੀ

ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਪਰਵਿੰਦਰ...

ਮਾਨਸਾ ਵਿਖੇ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਪਰਗਟ ਸਿੰਘ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਇਸ ਮੌਕੇ ਪਿੰਡ ਭੰਮੇ ਕਲਾਂ ਵਿਖੇ ਨਸ਼ਿਆਂ ਦੀ ਮਾਰ ਕਾਰਨ ਆਪਣੀ ਜਾਨ ਗੁਆਉਣ ਵਾਲੇ...

ਕੈਲੀਫੋਰਨੀਆ ਵਿੱਚ ਲਾਪਤਾ ਪੰਜਾਬੀ ਔਰਤ ਦੀ ਮਿਲੀ ਲਾਸ਼, ਦੋ ਮਹੀਨਿਆਂ ਤੋਂ ਸੀ ਲਾਪਤਾ

ਕੈਲੀਫੋਰਨੀਆ ਵਿਚ ਦੋ ਮਹੀਨਿਆਂ ਤੋਂ ਲਾਪਤਾ ਪੰਜਾਬੀ ਮੂਲ ਦੀ 72 ਸਾਲਾ ਅਜੀਤ ਕੌਰ ਦੀ...

ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ, 80 ਹਜ਼ਾਰ ਵਾਲਾ ਇੰਜੈਕਸ਼ਨ ਹੁਣ 7,000 ‘ਚ

ਕੈਂਸਰ ਦੇ ਮਰੀਜ਼ਾਂ ਲਈ ਵੱਡੀ ਰਾਹਤ ਭਰੀ ਖਬਰ ਹੈ। NPPA ਦੇ ਫੈਸਲੇ ਮਗਰੋਂ ਕੈਂਸਰ...

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਹੋਇਆ ਵੱਡਾ ਐਕਸ਼ਨ, ਪੁਲਿਸ ‘ਤੇ ਹਮਲਾ ਕਰਨ ਵਾਲੇ 40 ਅਣਪਛਾਤਿਆਂ ‘ਤੇ ਮਾਮਲਾ ਦਰਜ

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਵੱਡਾ ਐਕਸ਼ਨ ਹੋਇਆ ਹੈ। ਪੁਲਿਸ ‘ਤੇ ਹਮਲਾ ਕਰਨ...

ਕਰਵਾ ਚੌਥ ਤੋਂ ਪਹਿਲਾਂ ਪਤਨੀ ਨੇ ਜਿੰਮ ਟ੍ਰੇਨਰ ਪ੍ਰੇਮੀ ਨਾਲ ਮਿਲ ਕੇ ਰਚੀ ਪਤੀ ਦੇ ਕਤਲ ਦੀ ਸਾਜ਼ਿਸ਼

ਕਰਵਾ ਚੌਥ ਤੋਂ ਪਹਿਲਾਂ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ-1 ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ...

ਲੁਧਿਆਣਾ: ਸਾਬਕਾ ਕਾਂਗਰਸੀ ਆਗੂ ‘ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ; ਮਾਂ ਤੇ ਸਾਢੇ 3 ਸਾਲ ਦਾ ਪੁੱਤਰ ਵੀ ਸੀ ਨਾਲ

ਲੁਧਿਆਣਾ ‘ਚ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਮਗਰੋਂ ਆਪਣੀ ਮਾਂ ਤੇ ਸਾਢੇ 3 ਸਾਲ...