September 23, 2026, 7:31 am
----------- Advertisement -----------
HomeNewsBreaking Newsਲੁਪਤ ਹੁੰਦੀ ਜਾ ਰਹੀ ਹੈ ਮਿੱਟੀ ਦੇ ਦੀਵੇ ਬਣਾਉਣ ਦੀ ਕਲਾ

ਲੁਪਤ ਹੁੰਦੀ ਜਾ ਰਹੀ ਹੈ ਮਿੱਟੀ ਦੇ ਦੀਵੇ ਬਣਾਉਣ ਦੀ ਕਲਾ

Published on

----------- Advertisement -----------

ਗੜ੍ਹਸ਼ੰਕਰ, 26 ਅਕਤੂਬਰ 2023 – ਦੀਵਾਲੀ ਤੋਂ ਕਈ ਦਿਨ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਘੁਮਿਆਰ ਬਰਾਦਰੀ ਦੇ ਮਿਹਨਤਕਸ਼ ਲੋਕਾਂ ਵੱਲੋਂ ਮਿੱਟੀ ਦੇ ਦੀਵੇ ਅਤੇ ਹੋਰ ਕਲਾ ਕ੍ਰਿਤਾਂ ਬਣਾਈਆਂ ਜਾਂਦੀਆਂ ਸਨ, ਪਰ ਹੁਣ ਇਹ ਕਲਾ ਲੁਪਤ ਹੋ ਕੇ ਰਹਿ ਗਈ ਹੈ। ਬਾਜ਼ਾਰ ਵਿੱਚ ਬਣਾਉਟੀ ਕਿਸਮ ਦੇ ਦੀਵਿਆਂ ਅਤੇ ਚੀਨ ਤੋਂ ਬਣੀਆਂ ਲੜੀਆਂ ਅਤੇ ਰੌਸ਼ਨੀ ਵਾਲੀਆਂ ਅਜਿਹੀਆਂ ਹੋਰ ਵਸਤਾਂ ਦੇ ਆਉਣ ਨਾਲ ਮਿੱਟੀ ਦੇ ਦੀਵਿਆਂ ਪ੍ਰਤੀ ਲੋਕਾਂ ਦਾ ਆਕਰਸ਼ਣ ਖਤਮ ਹੋ ਕੇ ਰਹਿ ਗਿਆ ਹੈ, ਜਿਸ ਕਰਕੇ ਮਿੱਟੀ ਦੀ ਇਸ ਕਲਾ ਨੂੰ ਰੁਜ਼ਗਾਰ ਬਣਾ ਕੇ ਆਪਣਾ ਪਰਿਵਾਰ ਪਾਲਣ ਵਾਲੇ ਮਿਹਨਤਕਸ਼ ਲੋਕ ਆਰਥਿਕ ਸੰਕਟ ਵਿੱਚ ਵੀ ਘਿਰ ਗਏ ਹਨ।

ਦੱਸਣਯੋਗ ਹੈ ਕਿ ਗੜ੍ਹਸ਼ੰਕਰ ਦੇ ਆਲੇ ਦੁਆਲੇ ਪੈਂਦੇ ਲਗਭਗ ਹਰ ਪਿੰਡ ਵਿਚ ਦਸ ਪੰਦਰਾਂ ਘਰਾਂ ਵਿੱਚ ਮਿੱਟੀ ਤੋਂ ਦੀਵੇ, ਘੜੇ, ਤੌੜੀਆਂ, ਕੁੱਜੇ ਆਦਿ ਬਣਾਏ ਜਾਂਦੇ ਸਨ ਅਤੇ ਇਨਾਂ ਨੂੰ ਵੱਖ ਵੱਖ ਡਿਜਾਇਨ ਦੇ ਕੇ ਮਿਹਨਤ ਨਾਲ ਪਕਾਇਆ ਜਾਂਦਾ ਸੀ। ਆਵੇ ਵਿੱਚ ਮਿੱਟੀ ਦੀਆਂ ਇਨਾਂ ਵਸਤੂਆਂ ਨੂੰ ਅੱਗ ਦੇਣ ਮੌਕੇ ਅਰਦਾਸ ਕੀਤੀ ਜਾਂਦੀ ਸੀ ਅਤੇ ਅੱਗ ਦੇ ਤਾਪ ਨੂੰ ਬਹੁਤ ਸੂਝ ਬੂਝ ਨਾਲ ਸੰਭਾਲਿਆ ਜਾਂਦਾ ਸੀ ਜਿਸ ਪਿੱਛੋਂ ਇਨਾਂ ਵਸਤਾਂ ਨੂੰ ਬਹੁਤ ਇਤਮਿਨਾਨ ਨਾਲ ਆਵੇ ਵਿਚੋਂ ਕੱਢ ਕੇ ਠੰਡੀਆਂ ਕੀਤਾ ਜਾਂਦਾ ਸੀ।

ਆਲੇ ਦੁਆਲੇ ਪਿੰਡਾਂ ਦੇ ਟੋਭਿਆਂ ਵਿਚੋਂ ਚੀਕਣੀ ਮਿੱਟੀ ਆਸਾਨੀ ਨਾਲ ਮਿਲ ਜਾਂਦੀ ਸੀ ਜਿਸ ਤੋਂ ਮਿੱਟੀ ਦੇ ਦੀਵੇ ਆਦਿ ਬਣਾ ਕੇ ਵੇਚੇ ਜਾਂਦੇ ਸਨ। ਇਸ ਵੇਲੇ ਇਨਾਂ ਪਿੰਡਾਂ ਵਿੱਚ ਇਹ ਕਲਾ ਖਤਮ ਹੋ ਕੇ ਰਹਿ ਗਈ ਹੈ। ਰਾਮਪੁਰ ਬਿਲੜੋਂ ਵਿੱਚ ਮਿੱਟੀ ਦੇ ਦੀਵੇ ਬਣਾਉਣ ਵਾਲੇ ਇਕਲੌਤੇ ਵਿਅਕਤੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਕਿਸੇ ਵੇਲੇ ਦੁਸਹਿਰੇ ਅਤੇ ਦੀਵਾਲੀ ਸਮੇਤ ਹੋਰ ਵਰਤਾਂ, ਤਿਉਹਾਰਾਂ ਉੱਤੇ ਮਿੱਟੀ ਦੇ ਘੜੇ, ਕੁੱਜੇ, ਦੀਵੇ ਆਦਿ ਵੱਡੀ ਮਾਤਰਾ ਵਿਚ ਬਣਾਏ ਜਾਂਦੇ ਸਨ ਪਰ ਇਸ ਵੇਲੇ ਇਹ ਕੰਮ ਬਿਲਕੁਲ ਖਤਮ ਹੋਣ ਦੇ ਕਿਨਾਰੇ ਹੈ।

ਉਨਾਂ ਕਿਹਾ ਕਿ ਉਹ ਆਪਣੇ ਸ਼ੌਂਕ ਨਾਲ ਅਜੇ ਵੀ ਇਸ ਕਲਾ ਨੂੰ ਜਿਉਂਦਾ ਰੱਖ ਰਹੇ ਹਨ, ਪਰ ਅਗਲੀ ਪੀੜੀ ਵਿੱਚ ਕੋਈ ਵੀ ਇਹ ਕੰਮ ਨਹੀਂ ਕਰ ਰਿਹਾ। ਉਨਾਂ ਕਿਹਾ ਕਿ ਉਹ ਪਿਛਲੇ 60 ਸਾਲ ਤੋਂ ਇਹ ਕੰਮ ਕਰ ਰਹੇ ਹਨ ਪਰ ਹੁਣ ਅਗਲੀ ਪੀੜੀ ਵਿੱਚ ਕੋਈ ਰੁਜ਼ਗਾਰ ਜਾਂ ਕਲਾ ਦੀ ਖਾਤਿਰ ਵੀ ਇਹ ਕੰਮ ਨਹੀਂ ਸਿੱਖ ਰਿਹਾ। ਉਨਾਂ ਕਿਹਾ ਕਿ ਹੁਣ ਪਿੰਡਾਂ ਵਿਚ ਮਿੱਟੀ ਦੇ ਬਰਤਨ ਬਣਾਉਣ ਵਾਲੀ ਢੁਕਵੀਂ ਮਿੱਟੀ ਵੀ ਨਹੀਂ ਮਿਲਦੀ ਅਤੇ ਹੁਣ ਪਾਥੀਆਂ ਦੀ ਵੀ ਵੱਡੀ ਘਾਟ ਹੈ ਜਿਨਾਂ ਨਾਲ ਭਾਂਡਿਆਂ ਨੂੰ ਸਹੀ ਅੱਗ ਦਿਤੀ ਜਾਂਦੀ ਸੀ।

ਉਨਾਂ ਕਿਹਾ ਕਿ ਮਸ਼ੀਨਾਂ ਨਾਲ ਤਿਆਰ ਦੀਵੇ ਪਿੰਡਾਂ ਵਿੱਚ ਵਿਕਦੇ ਹਨ ਪਰ ਇਹ ਟਿਕਾਊ ਨਹੀਂ ਹੁੰਦੇ ਅਤੇ ਇਨਾਂ ਵਿੱਚ ਮਿੱਟੀ ਦੀ ਥਾਂ ਕੋਈ ਹੋਰ ਧਾਤ ਵਰਤੀ ਜਾਂਦੀ ਹੈ। ਉਨਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਮਿੱਟੀ ਦੇ ਦੀਵੇ ਅਤੇ ਹੋਰ ਕਲਾ ਕ੍ਰਿਤਾਂ ਬਣਾਉਣ ਨਾਲ ਜੁੜੇ ਇਸ ਰੁਜ਼ਗਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੇ ਸਥਾਨਕ ਸੰਸਥਾਵਾਂ ਲਈ ਮਜ਼ਬੂਤ ਵਿੱਤੀ ਢਾਂਚਾ ਜ਼ਰੂਰੀ: CM ਮਾਨ, 7ਵੇਂ ਵਿੱਤ ਕਮਿਸ਼ਨ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 22 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰੀ ਅਤੇ ਪੇਂਡੂ ਸਥਾਨਕ ਸੰਸਥਾਵਾਂ...

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿੱਚ ਕੀਤਾ ਸਵਾਗਤ

ਚੰਡੀਗੜ੍ਹ 22 ਸਤੰਬਰ:ਆਮ ਆਦਮੀ ਪਾਰਟੀ (ਆਪ) ਨੂੰ ਮਾਝੇ ਵਿੱਚ ਉਸ ਵੇਲੇ ਵੱਡੀ ਸਿਆਸੀ ਮਜ਼ਬੂਤੀ...

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...

SIR ਦੌਰਾਨ 56218 ਵੋਟਾਂ ਕੱਟੀਆਂ; ਅੰਤਿਮ ਸੂਚੀ ਜਾਰੀ

ਚੰਡੀਗੜ੍ਹ ਵਿੱਚ 'ਐੱਸਆਈਆਰ' (SIR) ਦੌਰਾਨ 56,218 ਵੋਟਾਂ ਕੱਟੀਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਦੇ...

ਪਰਾਲੀ ਸਾੜਨ ਵਾਲਿਆਂ ਲਈ ਨਵੇਂ ਨਿਯਮਾਂ ਦਾ ਮਸੌਦਾ: 30 ਹਜ਼ਾਰ ਤੱਕ ਜ਼ੁਰਮਾਨਾ, 15 ਮਹੀਨੇ ਤੱਕ ਜ਼ਮੀਨ ਦੇ ਰਿਕਾਰਡ ‘ਚ ਰਹੇਗੀ ਰੈੱਡ ਐਂਟਰੀ

ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕਰਨ ਦੀ ਤਿਆਰੀ...

ਵਿਆਹ ਲਈ ਸ਼ੇਰਵਾਨੀ ਪਸੰਦ ਕਰ ਪਰਤੇ ਨੌਜਵਾਨ ਦਾ ਕਤਲ, ਨਾਲ ਕੰਮ ਕਰ ਚੁੱਕੀ ਕੁੜੀ ਨੇ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਮੈਨੇਜਰ ਦਾ ਉਸ ਦੇ...

Sidhu Moosewala ਦਾ ਨਵਾਂ ਗੀਤ ‘Ghostface Killah’ ਰਿਲੀਜ਼; ਛੇ ਘੰਟਿਆਂ ਵਿੱਚ 18 ਲੱਖ ਤੋਂ ਵੱਧ ਵਿਊਜ਼

 ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਗੋਸਟਫੇਸ ਕਿਲਾ’...

ਗੁਲਾਬ ਸਿੱਧੂ ਦੇ ਘਰ ’ਤੇ ਫਾਇਰਿੰਗ ਕਰਨ ਵਾਲਿਆਂ ਦਾ ਪੁਲੀਸ ਨਾਲ ਮੁਕਾਬਲਾ; ਇੱਕ ਵਿਅਕਤੀ ਜ਼ਖ਼ਮੀ

ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਪਿਛਲੇ ਦਿਨੀਂ ਫਾਇਰਿੰਗ ਕਰਨ ਵਾਲੇ ਦੋ ਹਮਲਾਵਰਾਂ...

‘ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ

ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ...