July 1, 2026, 10:34 pm
----------- Advertisement -----------
HomeNewsBreaking Newsਕਾਂਗਰਸੀ ਆਗੂ ਬਾਦਲ ਸਰਕਾਰ ਵੱਲੋਂ ਸਥਾਪਤ ਮਾਫ਼ੀਆ ਰਾਜ ਚਲਾ ਰਹੇ ਨੇ -...

ਕਾਂਗਰਸੀ ਆਗੂ ਬਾਦਲ ਸਰਕਾਰ ਵੱਲੋਂ ਸਥਾਪਤ ਮਾਫ਼ੀਆ ਰਾਜ ਚਲਾ ਰਹੇ ਨੇ – ਮਾਲਵਿੰਦਰ

Published on

----------- Advertisement -----------
  • ਮੁੱਖ ਮੰਤਰੀ ਚੰਨੀ ਦਾ ਭਾਈ ਬਿਕਰਮ ਮਜੀਠੀਆ ਦਾ ਪੁਰਾਣਾ ਦੋਸਤ, ਬਾਦਲ ਪਰਿਵਾਰ ਨੇ ਸਿਟੀ ਸੈਂਟਰ ਘੋਟਾਲੇ ਵਿੱਚ ਕੀਤਾ ਸੀ ਬਚਾਅ: ਮਾਲਵਿੰਦਰ ਸਿੰਘ ਕੰਗ
  • ਬਿਕਰਮ ਮਜੀਠੀਆ ਨੇ ਸਿੱਧ ਕੀਤਾ ਕਿ ਅਕਾਲੀ ਅਤੇ ਕਾਂਗਰਸੀ ਨੇਤਾ ਪੰਜਾਬ ਦੇ ਖ਼ਜ਼ਾਨੇ ਨੂੰ ਵਾਰੀ ਵਾਰੀ ਲੁੱਟਦੇ ਨੇ

ਚੰਡੀਗੜ੍ਹ, 23 ਜਨਵਰੀ 2022 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੋਣਾਵੀ ਖੇਤਰ ਸ੍ਰੀ ਚਮਕੌਰ ਸਾਹਿਬ ਵਿੱਚ ਰੇਤ ਮਾਫ਼ੀਆ ਦਾ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਕੈਪਟਨ, ਚੰਨੀ ਅਤੇ ਹੋਰ ਕਾਂਗਰਸੀ ਆਗੂਆਂ ਨੇ ਬਾਦਲ ਪਰਿਵਾਰ ਵੱਲੋਂ ਸਥਾਪਤ ਮਾਫ਼ੀਆ ਰਾਜ ਨੂੰ ਸਰਪ੍ਰਸਤੀ ਦਿੱਤੀ ਅਤੇ ਉਸ ਨੂੰ ਅੱਗੇ ਚਲਾਇਆ ਹੈ। ਪੰਜਾਬ ਵਿੱਚ ਅਜਿਹਾ ਕੋਈ ਮਾਫ਼ੀਆ ਨਹੀਂ ਹੈ, ਜਿਸ ਨਾਲ ਮਜੀਠੀਆ ਅਤੇ ਬਾਦਲ ਪਰਿਵਾਰ ਨਾ ਜੁੜਿਆ ਹੋਵੇ।

ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਆਪ’ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਮੁੱਖ ਮੰਤਰੀ ਚੰਨੀ ਖ਼ੁਦ ਪੰਜਾਬ ਵਿੱਚ ਰੇਤ ਮਾਫ਼ੀਆ ਦੇ ਸਰਪ੍ਰਸਤ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ ਅਤੇ ਬਾਦਲ ਪਰਿਵਾਰ ਮੁੱਖ ਮੰਤਰੀ ਚੰਨੀ ਦੇ ਭਾਈ ਮਨਮੋਹਨ ਸਿੰਘ ਦੇ ਕਰੀਬੀ ਹਨ ਅਤੇ ਅੱਜ ਬਿਕਰਮ ਮਜੀਠੀਆ ਉਸ ਦਾ ਨਾਂਅ ਰੇਤ ਮਾਫ਼ੀਆ ਨਾਲ ਜੋੜ ਰਹੇ ਹਨ, ਜਦੋਂ ਕਿ ਮਜੀਠੀਆ ਨੇ ਹੀ ਮਨਮੋਹਨ ਸਿੰਘ ਨੂੰ ਵੱਡੇ ਸਿਟੀ ਸੈਂਟਰ ਘੋਟਾਲੇ ਵਿੱਚ ਕਾਨੂੰਨ ਦੀ ਮਾਰ ਤੋਂ ਬਚਾਇਆ ਸੀ।

‘ਆਪ’ ਆਗੂ ਨੇ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬਿਕਰਮ ਮਜੀਠੀਆ ਨੇ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਅਤੇ ਕਾਂਗਰਸ ਦੋਹਾਂ ਪਾਰਟੀਆਂ ਨੇ ਪੰਜਾਬ, ਸਰਕਾਰੀ ਖ਼ਜ਼ਾਨੇ ਅਤੇ ਕੁਦਰਤੀ ਸਾਧਨਾਂ ਨੂੰ ਲੁੱਟਣ ਲਈ ਵਾਰੀ ਬੰਨ੍ਹ ਕੇ ਕੰਮ ਕੀਤਾ ਹੈ। ਪਹਿਲਾਂ ਅਕਾਲੀਆਂ ਅਤੇ ਬਾਦਲ ਪਰਿਵਾਰ ਨੇ ਪੰਜਾਬ ਵਿੱਚ ਹਰ ਤਰ੍ਹਾਂ ਦਾ ਮਾਫ਼ੀਆ ਕਾਇਮ ਕੀਤਾ ਅਤੇ ਫਿਰ ਕੈਪਟਨ ਤੇ ਚੰਨੀ ਨੇ ਇਸ ਮਾਫ਼ੀਆ ਰਾਜ ਨੂੰ ਸਰਪ੍ਰਸਤੀ ਦਿੱਤੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਚੰਨੀ ਇੱਕ ਨਕਲੀ ਆਮ ਆਦਮੀ ਹੈ, ਕਿਉਂਕਿ ਕਿਸੇ ਵੀ ਆਮ ਆਦਮੀ ਦੇ ਘਰ ਵਿਚੋਂ 10 ਕਰੋੜ ਰੁਪਏ ਨਹੀਂ ਮਿਲਦੇ ਅਤੇ ਨਾ ਹੀ 12 ਲੱਖ ਦੀ ਰੋਲੈਕਸ ਘੜੀ ਪਾਈ ਜਾਂਦੀ ਹੈ। ਈ.ਡੀ ਦੀ ਛਾਪੇਮਾਰੀ ਨੇ ਸਿੱਧ ਕੀਤਾ ਕਿ ਇਨ੍ਹਾਂ ਰਿਵਾਇਤੀ ਪਾਰਟੀਆਂ ਦੇ ਤਥਾ ਕਥਿਤ ‘ਗ਼ਰੀਬ ਆਗੂਆਂ’ ਦੇ ਘਰਾਂ ਵਿੱਚ ਕਰੋੜਾਂ ਰੁਪਏ ਹਨ। ਹੁਣ ਜਦੋਂ ਸਾਰੇ ਰਾਜਨੀਤਿਕ ਪਰਿਵਾਰਾਂ ਦੇ ਅਸਲੀ ਚਿਹਰੇ ਸਾਹਮਣੇ ਆ ਗਏ ਹਨ, ਤਾਂ ਉਹ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਪਾਉਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...

ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ...

ਚੰਡੀਗੜ੍ਹ; 1 ਜੁਲਾਈ 2026:ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ...

ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਵੀ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 1 ਜੁਲਾਈ:ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ...

ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ‘ਚ ਪੈਸੇ ਆਉਣੇ ਹੋਏ ਸ਼ੁਰੂ, CM ਮਾਨ ਨੇ ਧੂਰੀ ਤੋਂ ਕੀਤੀ ਯੋਜਨਾ ਦੀ ਸ਼ੁਰੂਆਤ

ਅੱਜ 1 ਜੁਲਾਈ ਨੂੰ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ...

ਪੰਜਾਬ ਦੇ ਤੇਜ਼ ਵਿਕਾਸ ਤੋਂ ਘਬਰਾਏ ਵਿਰੋਧੀ ਮੈਨੂੰ ਰੋਕਣ ਲਈ ਸਾਜ਼ਿਸ਼ਾਂ ਘੜ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਰਨਾਲਾ; 30 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਔਰਤਾਂ ਲਈ...