ਹਾਲ ਹੀ ‘ਚ ਵਨਡੇ ਵਿਸ਼ਵ ਕੱਪ ਦੇ ਫਾਈਨਲ ‘ਚ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਟੀਮ ਇੰਡੀਆ ਵੀਰਵਾਰ ਤੋਂ ਆਸਟ੍ਰੇਲੀਆ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਵਿਸ਼ਾਖਾਪਟਨਮ ‘ਚ ਹੋਣ ਵਾਲਾ ਪਹਿਲਾ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਉਸ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਸ਼ਾਮ 6:30 ਵਜੇ ਹੋਵੇਗਾ।
ਸੂਰਿਆਕੁਮਾਰ ਯਾਦਵ ਇਸ ਸੀਰੀਜ਼ ‘ਚ ਟੀਮ ਇੰਡੀਆ ਦੀ ਕਪਤਾਨੀ ਕਰਨਗੇ, ਜਦਕਿ ਰਿਤੁਰਾਜ ਗਾਇਕਵਾੜ ਪਹਿਲੇ ਤਿੰਨ ਮੈਚਾਂ ‘ਚ ਉਪ ਕਪਤਾਨ ਹੋਣਗੇ। ਸ਼੍ਰੇਅਸ ਅਈਅਰ ਆਖਰੀ ਦੋ ਮੈਚਾਂ ਵਿੱਚ ਵਾਪਸੀ ਕਰਨਗੇ ਅਤੇ ਉਪ ਕਪਤਾਨ ਹੋਣਗੇ। ਟੀਮ ਦੇ ਕਪਤਾਨ ਹੋਣ ਦੇ ਨਾਤੇ ਸੂਰਿਆਕੁਮਾਰ ਦੀ ਜ਼ਿੰਮੇਵਾਰੀ ਸਿਰਫ ਜਿੱਤ ਦਰਜ ਕਰਨਾ ਹੀ ਨਹੀਂ ਹੋਵੇਗੀ, ਸਗੋਂ ਉਨ੍ਹਾਂ ਖਿਡਾਰੀਆਂ ਦੀ ਪਛਾਣ ਕਰਨਾ ਵੀ ਹੋਵੇਗਾ ਜੋ ਅਗਲੇ ਸਾਲ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ।
ਦੋਵੇਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਭਾਰਤ: ਈਸ਼ਾਨ ਕਿਸ਼ਨ (ਡਬਲਯੂ.ਕੇ.), ਰੁਤੂਰਾਜ ਗਾਇਕਵਾੜ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਰਿੰਕੂ ਸਿੰਘ, ਅਕਸ਼ਰ ਪਟੇਲ/ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ/ਅਵੇਸ਼ ਖਾਨ, ਮੁਕੇਸ਼ ਕੁਮਾਰ।
ਆਸਟਰੇਲੀਆ: ਸਟੀਵ ਸਮਿਥ, ਮੈਟ ਸ਼ਾਰਟ, ਐਰੋਨ ਹਾਰਡੀ, ਜੋਸ਼ ਇੰਗਲਿਸ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਕਪਤਾਨ/ਵਿਕੇ), ਸ਼ੌਨ ਐਬੋਟ, ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸੰਘਾ।
----------- Advertisement -----------
IND vs AUS ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੀ-20 ਅੱਜ, ਜਾਣੋ ਸੰਭਾਵਿਤ ਪਲੇਇੰਗ-11
Published on
----------- Advertisement -----------
----------- Advertisement -----------












