ਮਸ਼ਹੂਰ ਫਿਲਮ ਨਿਰਮਾਤਾ ਰਾਜਕੁਮਾਰ ਕੋਹਲੀ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਸ਼ੁੱਕਰਵਾਰ ਸਵੇਰੇ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਏ ਗਏ।
ਸੂਤਰਾਂ ਅਨੁਸਾਰ ਰਾਜਕੁਮਾਰ ਸਵੇਰੇ ਨਹਾਉਣ ਲਈ ਬਾਥਰੂਮ ਚ ਗਏ ਸਨ। ਕਾਫੀ ਦੇਰ ਬਾਅਦ ਵੀ ਜਦੋਂ ਉਹ ਨਹਾ ਕੇ ਬਾਹਰ ਨਾ ਆਏ ਤਾਂ ਉਨ੍ਹਾਂ ਦਾ ਲੜਕਾ ਅਰਮਾਨ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਅੰਦਰ ਚਲਾ ਗਿਆ। ਬੇਹੋਸ਼ ਪਏ ਰਾਜਕੁਮਾਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਉਨ੍ਹਾਂ ਦੀ ਰਿਹਾਇਸ਼ ਤੋਂ ਕੀਤਾ ਜਾਵੇਗਾ।
ਦੱਸ ਦਈਏ ਕਿ ਰਾਜਕੁਮਾਰ ਕੋਹਲੀ ਅਦਾਕਾਰ ਅਰਮਾਨ ਕੋਹਲੀ ਦੇ ਪਿਤਾ ਸਨ। ਉਨ੍ਹਾਂ ਅਰਮਾਨ ਨੂੰ ਮਲਟੀ-ਸਟਾਰਰ ਐਕਸ਼ਨ ਫਿਲਮ ਵਿਦਰੋਹੀ ਨਾਲ ਲਾਂਚ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀਆਂ ਤਿੰਨ ਹੋਰ ਫ਼ਿਲਮਾਂ ਔਲਾਦ ਕੇ ਦੁਸ਼ਮਨ, ਕਹਰ ਅਤੇ ਜਾਨੀ ਦੁਸ਼ਮਣ: ਏਕ ਅਨੋਖੀ ਕਹਾਣੀ ਰਿਲੀਜ਼ ਹੋਈਆਂ।
----------- Advertisement -----------
ਮਸ਼ਹੂਰ ਫਿਲਮ ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦੇਹਾਂਤ
Published on
----------- Advertisement -----------
----------- Advertisement -----------












