June 18, 2026, 11:40 pm
----------- Advertisement -----------
HomeNewsBreaking Newsਹਰਿਆਣਾ 'ਚ ਵਿਦਿਆਰਥਣਾਂ ਨਾਲ ਬਦਸਲੂਕੀ ਮਾਮਲਾ: ਸਰਕਾਰੀ ਕੰਨਿਆ ਸਕੂਲ ਦਾ ਪ੍ਰਿੰਸੀਪਲ ਬਰਖਾਸਤ

ਹਰਿਆਣਾ ‘ਚ ਵਿਦਿਆਰਥਣਾਂ ਨਾਲ ਬਦਸਲੂਕੀ ਮਾਮਲਾ: ਸਰਕਾਰੀ ਕੰਨਿਆ ਸਕੂਲ ਦਾ ਪ੍ਰਿੰਸੀਪਲ ਬਰਖਾਸਤ

Published on

----------- Advertisement -----------
  • ਮੁੱਖ ਮੰਤਰੀ ਨੇ ਪ੍ਰਿੰਸੀਪਲ ਦੀ ਬਰਖਾਸਤਗੀ ਨੂੰ ਦਿੱਤੀ ਮੰਜੂਰੀ
  • ਜੀਂਦ ਦੇ ਉਚਾਨਾ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਕੀਤੀ ਸੀ ਵਿਦਿਆਰਥਣਾਂ ਨਾਲ ਬਦਸਲੂਕੀ
  • ਮਾਮਲਾ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਸਸਪੈਂਡ ਸੀ ਪ੍ਰਿੰਸੀਪਲ

ਚੰਡੀਗੜ੍ਹ, 29 ਨਵੰਬਰ 2023 – ਜੀਂਦ ਜਿਲ੍ਹਾ ਦੇ ਉਚਾਨਾ ਮੰਡੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਵਿਚ ਵਿਦਿਆਰਥਣਾਂ ਦੇ ਨਾਲ ਬਦਸਲੂਕੀ ਦੀ ਘਟਨਾਦੇ ਮਾਮਲੇ ਵਿਚ ਹਰਿਆਣਾ ਸਰਕਾਰ ਨੇ ਸਸਪੈਂਡ ਚੱਲ ਰਹੇ ਦੋਸ਼ੀ ਪ੍ਰਿੰਸੀਪਲ ਕਰਤਾਰ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਹੈ। ਵਿਭਾਗ ਵੱਲੋਂ ਜਾਂਚ ਰਿਪੋਰਟ ਮਿਲਣ ਦੇ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪ੍ਰਿੰਸੀਪਲ ਦੇ ਖਿਲਾਫ ਬਰਖਾਸਤਗੀ ਦੀ ਕਾਰਵਾਈ ਨੁੰ ਮੰਜੂਰੀ ਦਿੱਤੀ।

ਹਰਿਆਣਾ ਸਰਕਾਰ ਦੇ ਬੁਲਾਰੇ ਨੇ ਦਸਿਆ ਕਿ ਸੂਬਾ ਸਰਕਾਰ ਨੇ ਸੰਵਿਧਾਨ ਦੇ ਅਨੁਛੇਦ 31 (ਬੀ) ਤਹਿਤ ਆਪਣੀ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਇਹ ਕਾਰਵਾਈ ਕੀਤੀ ਹੈ।

ਬੁਲਾਰੇ ਨੇ ਦਸਿਆ ਕਿ ਏਸਡੀਓ (ਸੀ) ਉਚਾਨਾ ਵੱਲੋਂ ਭੇਜੀ ਗਈ ਰਿਪੋਰਟ ਵਿਚ ਵਰਨਣ ਕੀਤਾ ਗਿਆ ਹੈ ਕਿ ਕਈ ਵਿਦਿਆਰਥਣਾਂ ਨੇ ਪ੍ਰਿੰਸੀਪਲ ਦੇ ਖਿਲਾਫ ਬਦਸਲੂਕੀ ਦੇ ਬਿਆਨ ਦਿੱਤੇ ਹਨ, ਜਿਸ ਦੇ ਬਾਅਦ ਮਾਮਲੇ ਦੀ ਗੰਭੀਰਤਾ ਅਤੇ ਪ੍ਰਿੰਸੀਪਲ ਦੇ ਖਿਲਾਫ ਦੋਸ਼ਾਂ ਨੂੰ ਦੇਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ।

ਵਰਨਣਯੋਗ ਹੈ ਕਿ ਪੁਲਿਸ ਵੱਲੋਂ ਮਾਮਲੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਪਹਿਲਾਂ ਹੀ ਗਿਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਸਬੰਧਿਤ ਸਕੂਲ ਵਿਚ ਮਹਿਲਾ ਪ੍ਰਿੰਸੀਪਲ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ ਅਤੇ 16 ਨਵੇਂ ਸਟਾਫ ਦੀ ਵੀ ਨਿਯੁਕਤੀ ਕੀਤੀ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ‘ਚ OLA ਕੈਬ ‘ਤੇ ਹੋਇਆ ਵੱਡਾ ਐਕਸ਼ਨ, ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ 6 ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ...

21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ‘ਤੇ ਮੁੜ ਲੱਗੇਗਾ ਖਾਲਸਾ ਟੈਕਸ! ਨਿਹੰਗ ਸਿੰਘਾਂ ਨੇ ਕੀਤਾ ਐਲਾਨ

ਨਿਹੰਗ ਸਿੰਘਾਂ ਨੇ ਹਿਮਾਚਲ ਦੀਆਂ ਗੱਡੀਆਂ ‘ਤੇ 21 ਜੂਨ ਤੋਂ ਮੁੜ ਖਾਲਸਾ ਟੈਕਸ ਵਸੂਲਣ...

ਚਾਚੇ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਭਤੀਜੇ ਨੇ ਪਾਣੀਪਤ ਲਿਜਾ ਕੇ ਦੋਸਤ ਦਾ ਵੀ ਕੀਤਾ ਕਤਲ, ਨਹਿਰ ਕਿਨਾਰੇ ਸੁੱਟੀਆਂ ਲਾਸ਼ਾਂ

ਮੋਹਾਲੀ ਦੇ ਡੇਰਾਬੱਸੀ 'ਚ ਪ੍ਰਾਪਰਟੀ ਕਾਰੋਬਾਰੀ ਚਾਚੇ ਨੂੰ ਗੋਲੀਆਂ ਮਾਰ ਕੇ ਅਗਵਾ ਕਰਨ ਦੇ...

ਜਲੰਧਰ: ਸ੍ਰੀ ਰਵਿਦਾਸ ਗੁਰੂ ਘਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਔਰਤ ਗ੍ਰਿਫ਼ਤਾਰ

ਜਲੰਧਰ ਦੇ ਪਿੰਡ ਸੰਘਵਾਲ ‘ਚ ਸ੍ਰੀ ਗੁਰੂ ਰਵਿਦਾਸ (ਰਵਿਦਾਸ) ਗੁਰਦੁਆਰੇ ਸਾਹਿਬ ਵਿਖੇ ਬੇਅਦਬੀ ਦੀ...

1191 ਐਂਗਲ ਤੋਂ ਜਾਂਚ ਕਰਵਾਈ…ਨਹੀਂ ਮਿਲਦੀ ਕਦ-ਕਾਠੀ… ਸੀਐਮ ਮਾਨ ਦੀ ਕਥਿਤ ਵਾਇਰਲ ਵੀਡੀਓ ‘ਤੇ AAP ਦਾ SAD ‘ਤੇ ਨਿਸ਼ਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਥਿਤ ਵਾਇਰਲ ਵੀਡੀਓ ਮਾਮਲੇ ‘ਚ ਸ੍ਰੀ...

‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਤਹਿਤ 437 ਸਰਕਾਰੀ ਸੇਵਾਵਾਂ ਨਾਗਰਿਕਾਂ ਦੀਆਂ ਬਰੂਹਾਂ ਉੱਤੇ ਪਹੁੰਚੀਆਂ, ਲੰਬਿਤ ਮਾਮਲਿਆਂ ਦੀ ਦਰ ਘਟ ਕੇ ਹੋਈ 0.33 ਫੀਸਦੀ

ਚੰਡੀਗੜ੍ਹ; 17 ਜੂਨ:‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਯੋਜਨਾ ਤਹਿਤ 1076 ਹੈਲਪਲਾਈਨ ਅਤੇ ਡੋਰਸਟੈਪ ਡਿਲੀਵਰੀ...

ਬੈਂਕ ਪੀ.ਓ. ਅਤੇ ਐਲ.ਆਈ.ਸੀ./ਜੀ.ਆਈ.ਸੀ. ਪ੍ਰੀਖਿਆਵਾਂ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਦਾ ਐਲਾਨ; ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 30 ਜੂਨ

ਚੰਡੀਗੜ੍ਹ , 17 ਜੂਨ:ਅਨੁਸੂਚਿਤ ਜਾਤੀਆਂ (ਐਸ.ਸੀ.), ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਘੱਟ ਗਿਣਤੀ ਭਾਈਚਾਰਿਆਂ...

ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ: 15 ਕਰੋੜ ਭਾਰਤੀਆਂ ਨੂੰ ਮਾਨਸਿਕ ਸਿਹਤ ਸਹਾਇਤਾ ਦੀ ਲੋੜ; ਪੰਜਾਬ ਵਿੱਚ ਮਾਨਸਿਕ ਰੋਗਾਂ ਦੇ ਮੁਫ਼ਤ ਇਲਾਜ ਦੀ ਮਿਲ ਰਹੀ...

ਚੰਡੀਗੜ੍ਹ, 17 ਜੂਨ:’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਉਪਲੱਬਧ ਕੈਸ਼ਲੈੱਸ ਸਿਹਤ ਕਵਰੇਜ ਕਾਰਨ ਪੰਜਾਬ ਵਿੱਚ...

ਪੰਜਾਬ ਹਿਤੈਸ਼ੀ ਫੈਸਲੇ ਲੈਣ ਕਾਰਨ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਆੜ ਵਿੱਚ ਸਾਜ਼ਿਸ਼ ਰਚੀ ਜਾ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੱਬੇਵਾਲ (ਹੁਸ਼ਿਆਰਪੁਰ); 17 ਜੂਨ 2026:* ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਵਾਇਤੀ ਸਿਆਸੀ...