ਸਾਲ 2016 ਵਿੱਚ ਆਮਿਰ ਖਾਨ ਨੇ ਆਪਣੀ ਸਪੋਰਟਸ- ਡਰਾਮਾ ਦੰਗਲ ਫਿਲਮ ਨਾਲ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਨਿਤੀਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣੀ ਇਹ ਬਾਇਓਪਿਕ ਮਸ਼ਹੂਰ ਪਹਿਲਵਾਨ ਮਹਾਵੀਰ ਫੋਗਟ ਅਤੇ ਉਨ੍ਹਾਂ ਦੀਆਂ ਬੇਟੀਆਂ ਗੀਤਾ ਅਤੇ ਬਬੀਤਾ ਫੋਗਟ ‘ਤੇ ਆਧਾਰਿਤ ਸੀ। ਇਸ ਫਿਲਮ ਵਿੱਚ ਬਾਲ ਕਲਾਕਾਰ ਸੁਹਾਨੀ ਭਟਨਾਗਰ ਅਤੇ ਜ਼ਾਇਰਾ ਵਸੀਮ ਨੇ ਜੂਨੀਅਰ ਗੀਤਾ-ਬਬੀਤਾ ਦੀ ਭੂਮਿਕਾ ਨਿਭਾਈ ਸੀ। ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਸਟਾਰ ਨੇ ਇਸ ਫਿਲਮ ‘ਚ ਇਨ੍ਹਾਂ ਦੀ ਅਦਾਕਾਰੀ ਦੀ ਖੂਬ ਤਾਰੀਫ ਕੀਤੀ ਸੀ।

ਫਿਲਮ ਵਿੱਚ ਸੁਹਾਨੀ ਨੇ ਛੋਟੀ ਬਬੀਤਾ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਤੋਂ ਬਾਅਦ ਉਹ ਕਿਸੇ ਫਿਲਮ ‘ਚ ਨਜ਼ਰ ਨਹੀਂ ਆਈ। ਤਸਵੀਰਾਂ ਨੂੰ ਦੇਖ ਕੇ ਯਕੀਨ ਕਰਨਾ ਮੁਸ਼ਕਿਲ ਹੈ ਕਿ ਪਹਿਲਾਂ ਵਾਲੀ ਇੰਨੀ ਛੋਟੀ ਸੁਹਾਨੀ ਹੁਣ ਇੰਨੀ ਵੱਖਰੀ ਨਜ਼ਰ ਆ ਰਹੀ ਹੈ। ਕਿਉਂਕਿ ਇਸ ਫਿਲਮ ਲਈ ਸੁਹਾਨੀ ਨੂੰ ਆਪਣੇ ਵਾਲ ਛੋਟੇ ਕਰਾਉਣੇ ਪਏ ਸਨ। ਹਾਲਾਂਕਿ, ਸੋਸ਼ਲ ਮੀਡੀਆ ਯੂਜ਼ਰਸ ਨੂੰ ਸਭ ਕੁਝ ਯਾਦ ਹੈ ਅਤੇ ਹੁਣ ਉਹ ਸੁਹਾਨੀ ਦਾ ਵੱਖਰਾ ਲੁੱਕ ਦੇਖ ਕੇ ਕਾਫੀ ਹੈਰਾਨ ਹਨ।

ਸੁਹਾਨੀ ਭਟਨਾਗਰ ਦੇ ਇੰਸਟਾਗ੍ਰਾਮ ‘ਤੇ 20,500 ਫਾਲੋਅਰਜ਼ ਹਨ ਅਤੇ ਉਹ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੀ ਹੈ। ਨੇਟੀਜ਼ਨ ਅਕਸਰ ਉਸ ਦੀਆਂ ਫੋਟੋਆਂ ਨੂੰ ਦੇਖਦੇ ਹਨ ਅਤੇ ਉਸ ਨੂੰ ਪੁੱਛਦੇ ਹਨ, “ਤੁਸੀਂ ਕਿੱਥੇ ਗਾਇਬ ਹੋ ਗਏ ਹੋ?” ਸੁਹਾਨੀ ਦੀ ਪਹਿਲੀ ਫਿਲਮ ਦੰਗਲ 23 ਦਸੰਬਰ 2016 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਦੰਗਲ ਨੇ ਲਾਈਫਟਾਈਮ ‘ਚ ਦੁਨੀਆ ਭਰ ‘ਚ 1968 ਕਰੋੜ ਰੁਪਏ ਦੀ ਕਮਾਈ ਕੀਤੀ ਸੀ।













