ਮਸ਼ਹੂਰ ਰਿਐਲਿਟੀ ਸ਼ੋਅ ਮਾਸਟਰ ਸ਼ੈੱਫ ਇੰਡੀਆ ਦੇ ਸੀਜ਼ਨ 8 ਦਾ ਫਿਨਾਲੇ ਸ਼ੁੱਕਰਵਾਰ ਸ਼ਾਮ ਨੂੰ ਟੈਲੀਕਾਸਟ ਕੀਤਾ ਗਿਆ। ਇਸ ਸੀਜ਼ਨ ਨੂੰ ਸ਼ੈੱਫ ਵਿਕਾਸ ਖੰਨਾ ਅਤੇ ਸ਼ੈੱਫ ਰਣਵੀਰ ਬਰਾੜ ਦੇ ਨਾਲ ਪੂਜਾ ਢੀਂਗਰਾ ਨੇ ਜੱਜ ਕੀਤਾ। ਫਾਈਨਲ ਐਪੀਸੋਡ ਵਿੱਚ ਕਈ ਚੁਣੌਤੀਆਂ ਦੇ ਬਾਅਦ, ਸਿਰਫ 24 ਸਾਲ ਦੀ ਉਮਰ ਦੇ ਮੈਂਗਲੋਰ ਦੇ ਨਿਵਾਸੀ ਮੁਹੰਮਦ ਆਸ਼ਿਕ ਨੇ ਮਾਸਟਰ ਸ਼ੈੱਫ ਇੰਡੀਆ 2023 ਦਾ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਹੀ ਨੰਬੀ ਜੈਸਿਕਾ ਮਾਰਕ ਪਹਿਲੀ ਰਨਰ ਅੱਪ ਬਣੀ।
ਮਾਸਟਰ ਸ਼ੈਫ ਇੰਡੀਆ ਸੀਜ਼ਨ 8 ਵਿੱਚ ਹਿੱਸਾ ਲੈਣ ਤੋਂ ਪਹਿਲਾਂ, ਮੁਹੰਮਦ ਆਸ਼ਿਕ ਇੱਕ ਜੂਸ ਦੀ ਦੁਕਾਨ ਚਲਾਉਂਦੇ ਸਨ। ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਦਮ ‘ਤੇ ਮੁਹੰਮਦ ਆਸ਼ਿਕ ਨੇ ਪ੍ਰਸਿੱਧ ਰਿਐਲਿਟੀ ਸ਼ੋਅ ਦੀ ਟਰਾਫੀ ਦੇ ਨਾਲ-ਨਾਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ।
ਮਾਸਟਰ ਸ਼ੈੱਫ ਸੀਜ਼ਨ 8 ਦੇ ਵਿਜੇਤਾ ਦਾ ਖਿਤਾਬ ਜਿੱਤਣ ਤੋਂ ਬਾਅਦ, ਮੁਹੰਮਦ ਆਸ਼ਿਕ ਨੇ ਸ਼ੋਅ ਦਾ ਧੰਨਵਾਦ ਕੀਤਾ ਹੈ। ਮੁਹੰਮਦ ਆਸ਼ਿਕ ਨੇ ਕਿਹਾ- ‘ਮੈਂ ਮਾਸਟਰ ਸ਼ੈੱਫ ਇੰਡੀਆ ਦੀ ਇਸ ਯਾਤਰਾ ਲਈ ਬਹੁਤ ਧੰਨਵਾਦੀ ਹਾਂ। ਐਲੀਮੀਨੇਸ਼ਨ ਤੋਂ ਲੈ ਕੇ ਟਰਾਫੀ ‘ਤੇ ਜਿੱਤਣ ਤੱਕ, ਮੈਂ ਹਰ ਪਲ ਕੁਝ ਨਾ ਕੁਝ ਸਿੱਖਿਆ ਹੈ। ਇਹ ਟਰਾਫੀ ਜਿੱਤਣਾ ਇਕ ਸੁਪਨੇ ਵਰਗਾ ਲੱਗਦਾ ਹੈ। ਇਹ ਜਿੱਤ ਸਿਰਫ਼ ਮੇਰੀ ਨਹੀਂ ਹੈ, ਇਹ ਹਰ ਉਸ ਵਿਅਕਤੀ ਦੀ ਹੈ ਜਿਸ ਦੇ ਸੁਪਨੇ ਨੂੰ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਸ਼ੈੱਫ ਵਿਕਾਸ, ਰਣਵੀਰ ਅਤੇ ਪੂਜਾ, ਸਾਥੀ ਪ੍ਰਤੀਯੋਗੀਆਂ ਅਤੇ ਹੋਰ ਜੱਜਾਂ ਦਾ ਧੰਨਵਾਦੀ ਹਾਂ। ਜਿਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ”
----------- Advertisement -----------
ਜੂਸ ਦੀ ਦੁਕਾਨ ਚਲਾਉਣ ਵਾਲੇ ਮੁਹੰਮਦ ਆਸ਼ਿਕ ਬਣੇ MasterChef India 8 ਦੇ ਵਿਜੇਤਾ, ਟਰਾਫ਼ੀ ਦੇ ਨਾਲ ਮਿਲੇ ਇੰਨੇ ਲੱਖ ਰੁਪਏ
Published on
----------- Advertisement -----------
----------- Advertisement -----------












