ਹਰਿਆਣਾ ਦੇ ਹਿਸਾਰ ਦੇ ਪਿੰਡ ਕਾਲੀਰਾਵਾਂ ਨੇੜੇ ਬੋਲੈਰੋ ਅਤੇ ਟਰੱਕ ਦੀ ਟੱਕਰ ਹੋ ਗਈ। ਸੜਕ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 4 ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਿਸਾਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਸੂਰਿਆ ਪ੍ਰਕਾਸ਼, ਕੁਲਦੀਪ ਅਤੇ ਰਾਧੇਸ਼ਿਆਮ ਨਾਇਕ ਵਾਸੀ ਕਾਬਰੇਲ ਪਿੰਡ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਰੋਹਾ ਮੈਡੀਕਲ ਕਾਲਜ ਭੇਜ ਦਿੱਤਾ। ਜ਼ਖਮੀਆਂ ਦੇ ਨਾਂ ਧਰਮਪਾਲ, ਰਾਜਾਰਾਮ, ਪਰਵੀਨ ਜਾਂਗੜਾ ਅਤੇ ਰਾਜਿੰਦਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਬਰੇਲ ਵਾਸੀ ਦੇਵੀ ਲਾਲ ਦੇ ਪੁੱਤਰ ਦਵਿੰਦਰ ਦਾ ਵਿਆਹ ਸੀ, ਜਿਸ ਦਾ ਵਿਆਹ ਅਗਰੋਹਾ ਸੀ। ਬੋਲੈਰੋ ਸਵਾਰ 7 ਨੌਜਵਾਨ ਅਗਰੋਹਾ ਤੋਂ ਕਾਬਰੇਲ ਵੱਲ ਵਾਪਸ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਬੀਤੀ ਰਾਤ ਕਰੀਬ 12 ਵਜੇ ਪਿੰਡ ਕਾਲਰਾਵਾਂ ਨੇੜੇ ਇਕ ਟਰੱਕ ਨਾਲ ਟੱਕਰ ਹੋ ਗਈ, ਜਿਸ ‘ਚ 7 ਨੌਜਵਾਨ ਗੰਭੀਰ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।
----------- Advertisement -----------
ਹਿਸਾਰ ‘ਚ ਟਰੱਕ ਨਾਲ ਟਕਰਾਈ ਬਰਾਤੀਆਂ ਨਾਲ ਭਰੀ ਗੱਡੀ, ਦਰਦਨਾਕ ਹਾਦਸੇ ‘ਚ 3 ਨੌਜਵਾਨਾਂ ਦੀ ਮੌ+ਤ, 4 ਜ਼ਖਮੀ
Published on
----------- Advertisement -----------
----------- Advertisement -----------












