ਅੱਜ-ਕੱਲ੍ਹ ਲੋਕਾਂ ਨੂੰ ਕੰਮ ਦਾ ਇੰਨਾ ਜ਼ਿਆਦਾ ਤਣਾਅ ਹੈ ਕਿ ਉਹ ਠੀਕ ਤਰ੍ਹਾਂ ਖਾਣਾ ਨਹੀਂ ਖਾ ਪਾਉਂਦੇ ਅਤੇ ਗਲਤ ਜੀਵਨ ਸ਼ੈਲੀ ਕਾਰਨ ਉਨ੍ਹਾਂ ਨੂੰ ਡਿਪ੍ਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਆਪਣੀ ਡਾਈਟ ‘ਚ ਕੁਝ ਫੂਡਜ਼ ਨੂੰ ਸ਼ਾਮਲ ਕਰਕੇ ਆਪਣੇ ਤਣਾਅ ਨੂੰ ਘੱਟ ਕਰ ਸਕਦੇ ਹੋ।
ਡਾਰਕ ਚਾਕਲੇਟ
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤਣਾਅ ਤੋਂ ਪੀੜਤ ਹੋ ਤਾਂ ਤੁਹਾਨੂੰ ਡਾਰਕ ਚਾਕਲੇਟ ਖਾਣਾ ਚਾਹੀਦਾ ਹੈ। ਇਹ ਲੋਕ ਖਾਣਾ ਬਹੁਤ ਪਸੰਦ ਕਰਦੇ ਹਨ ਅਤੇ ਇਸ ਨੂੰ ਖਾਣ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ।
ਖੱਟੇ ਫ਼ਲ
ਤਣਾਅ ਤੋਂ ਪੀੜਤ ਲੋਕਾਂ ਨੂੰ ਖੱਟੇ ਫਲਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ। ਇਹ ਤਣਾਅ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ। ਇਹ ਤਣਾਅ ਅਤੇ ਉਦਾਸੀ ਦੇ ਜੋਖਮ ਨੂੰ ਘਟਾਉਂਦਾ ਹੈ ਅਤੇ ਤੁਹਾਨੂੰ ਚੰਗਾ ਮਹਿਸੂਸ ਕਰਦਾ ਹੈ।
ਸ਼ਕਰਕੰਦੀ
ਡਿਪ੍ਰੈਸ਼ਨ ਤੋਂ ਪੀੜਿਤ ਲੋਕਾਂ ਨੂੰ ਆਪਣੀ ਡਾਈਟ ‘ਚ ਸ਼ਕਰਕੰਦੀ ਵੀ ਸ਼ਾਮਲ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡੇ ਦਿਮਾਗ਼ ਨੂੰ ਵੀ ਕਾਫ਼ੀ ਰਾਹਤ ਮਿਲੇਗੀ ਅਤੇ ਤਣਾਅ ਵੀ ਘੱਟਦਾ ਹੈ। ਇਸ ‘ਚ ਵਿਟਾਮਿਨ ਸੀ ਅਤੇ ਪੋਟਾਸ਼ੀਅਮ ਹੁੰਦਾ ਹੈ ਜੋ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ।
ਐਵੋਕਾਡੋ
ਐਵੋਕਾਡੋ ਨੂੰ ਤਣਾਅ ਦੂਰ ਕਰਨ ਦਾ ਵਧੀਆ ਤਰੀਕਾ ਮੰਨਿਆ ਜਾਂਦਾ ਹੈ |ਇਸ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਤੁਹਾਡੇ ਤਣਾਅ ਨੂੰ ਦੂਰ ਕਰਨ ਦੇ ਨਾਲ-ਨਾਲ ਤੁਹਾਡੀਆਂ ਕਈ ਬਿਮਾਰੀਆਂ ਨੂੰ ਦੂਰ ਕਰਨ ਵਿਚ ਬਹੁਤ ਮਦਦਗਾਰ ਹੁੰਦੇ ਹਨ
ਗ੍ਰੀਨ ਟੀ-
ਗ੍ਰੀਨ ਟੀ ‘ਚ ਐਲ-ਥਾਈਨਾਈਨ ਨਾਂ ਦਾ ਵਿਸ਼ੇਸ਼ ਅਮੀਨੋ ਐਸਿਡ ਹੁੰਦਾ ਹੈ, ਜੋ ਦਿਮਾਗ ਨੂੰ ਸਿਹਤਮੰਦ ਰੱਖ ਕੇ ਵਿਅਕਤੀ ਦੇ ਤਣਾਅ ਨੂੰ ਦੂਰ ਕਰਦਾ ਹੈ। ਗ੍ਰੀਨ ਟੀ ‘ਚ ਮੌਜੂਦ ਇਹ ਐਸਿਡ ਕੋਰਟੀਸੋਲ ਹਾਰਮੋਨ ਨੂੰ ਵੀ ਘੱਟ ਕਰਦਾ ਹੈ।ਕਾਰਟੀਸੋਲ ਹਾਰਮੋਨ ਨੂੰ ਤਣਾਅ ਦਾ ਹਾਰਮੋਨ ਕਿਹਾ ਜਾਂਦਾ ਹੈ। ਇਸ ਹਾਰਮੋਨ ਦੇ ਵਧਣ ਕਾਰਨ ਵਿਅਕਤੀ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ।
----------- Advertisement -----------
ਇਹ 5 ਫੂਡਜ਼ ਤੁਹਾਡੇ ਡਿਪ੍ਰੈਸ਼ਨ ਨੂੰ ਕਰਨਗੇ ਦੂਰ, ਖਰਾਬ ਮੂਡ ਵੀ ਮਿੰਟਾਂ ‘ਚ ਹੋ ਜਾਵੇਗਾ ਠੀਕ
Published on
----------- Advertisement -----------
----------- Advertisement -----------












