July 30, 2026, 10:38 pm
----------- Advertisement -----------
HomeUncategorizedਟਰੱਕਾਂ 'ਚ ਅਕਤੂਬਰ 2025 ਤੋਂ ਏਅਰ ਕੰਡੀਸ਼ਨਡ ਕੈਬਿਨ ਹੋ ਜਾਵੇਗਾ ਲਾਜ਼ਮੀ

ਟਰੱਕਾਂ ‘ਚ ਅਕਤੂਬਰ 2025 ਤੋਂ ਏਅਰ ਕੰਡੀਸ਼ਨਡ ਕੈਬਿਨ ਹੋ ਜਾਵੇਗਾ ਲਾਜ਼ਮੀ

Published on

----------- Advertisement -----------

ਅਕਤੂਬਰ 2025 ਤੋਂ ਟਰੱਕ ਡਰਾਈਵਰਾਂ ਲਈ ਏਅਰ ਕੰਡੀਸ਼ਨਡ ਕੈਬਿਨ ਲਾਜ਼ਮੀ ਹੋ ਜਾਵੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਹ ਐਲਾਨ ਕੀਤਾ ਹੈ। ਸਰਕਾਰ ਨੇ ਇਹ ਫੈਸਲਾ ਦੇਸ਼ ਦੇ ਲੌਜਿਸਟਿਕਸ ਸੈਕਟਰ ਵਿੱਚ ਲਾਗਤਾਂ ਘਟਾਉਣ, ਲੰਬੇ ਸਫ਼ਰ ਦੌਰਾਨ ਡਰਾਈਵਰਾਂ ਦੀ ਸਿਹਤ ‘ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਘਟਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਲਿਆ ਹੈ। 

ਨੋਟੀਫਿਕੇਸ਼ਨ ਦੇ ਅਨੁਸਾਰ 1 ਅਕਤੂਬਰ 2025 ਨੂੰ ਜਾਂ ਇਸ ਤੋਂ ਬਾਅਦ ਨਿਰਮਿਤ N2 ਅਤੇ N3 ਸ਼੍ਰੇਣੀ ਦੇ ਵਾਹਨਾਂ ਦੇ ਕੈਬਿਨਾਂ ਵਿੱਚ ਏਅਰ ਕੰਡੀਸ਼ਨ ਸਿਸਟਮ ਲਗਾਇਆ ਜਾਵੇਗਾ। ਇਸ ਦਾ ਮਤਲਬ ਹੈ ਕਿ ਸਾਰੇ ਨਵੇਂ ਟਰੱਕਾਂ ਵਿੱਚ ਡਰਾਈਵਰਾਂ ਲਈ ਫੈਕਟਰੀ-ਫਿੱਟ AC ਕੈਬਿਨ ਹੋਣੇ ਜ਼ਰੂਰੀ ਹੋਣਗੇ। ਪਹਿਲਾਂ ਇਸ ਦਾ ਸਮਾਂ 1 ਜਨਵਰੀ 2025 ਤੈਅ ਕੀਤਾ ਗਿਆ ਸੀ।

 N2 ਸ਼੍ਰੇਣੀ: ਇਸ ਸ਼੍ਰੇਣੀ ਵਿੱਚ ਉਹ ਭਾਰੀ ਮਾਲ ਵਾਹਨ ਸ਼ਾਮਿਲ ਹਨ ਜਿਨ੍ਹਾਂ ਦਾ ਕੁੱਲ ਵਜ਼ਨ 3.5 ਟਨ ਤੋਂ ਵੱਧ ਅਤੇ 12 ਟਨ ਤੋਂ ਘੱਟ ਹੈ।

N3 ਸ਼੍ਰੇਣੀ: ਇਸ ਸ਼੍ਰੇਣੀ ਵਿੱਚ ਉਹ ਭਾਰੀ ਮਾਲ ਵਾਹਨ ਸ਼ਾਮਿਲ ਹਨ ਜਿਨ੍ਹਾਂ ਦਾ ਕੁੱਲ ਵਜ਼ਨ 12 ਟਨ ਤੋਂ ਵੱਧ ਹੈ। ਹੁਣ ਵੀ ਟਾਟਾ ਅਤੇ ਮਹਿੰਦਰਾ ਸਮੇਤ ਕਈ ਕੰਪਨੀਆਂ ਟਰੱਕ ਡਰਾਈਵਰਾਂ ਲਈ ਏਅਰ ਕੰਡੀਸ਼ਨਡ ਕੈਬਿਨ ਮੁਹੱਈਆ ਕਰਵਾ ਰਹੀਆਂ ਹਨ।

ਦੇਸ਼ ਦੇ ਚੋਟੀ ਦੇ 5 ਟਰੱਕ ਨਿਰਮਾਤਾਵਾਂ ਦੀ ਗੱਲ ਕਰੀਏ ਤਾਂ ਟਾਟਾ ਮੋਟਰਸ ਮਾਰਕੀਟ ਕੈਪ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਮਹਿੰਦਰਾ ਐਂਡ ਮਹਿੰਦਰਾ, ਆਈਸ਼ਰ ਮੋਟਰਜ਼, ਅਸ਼ੋਕ ਲੇਲੈਂਡ ਅਤੇ ਫੋਰਸ ਮੋਟਰਜ਼ ਹਨ।ਦੇਸ਼ ਵਿੱਚ ਚੱਲ ਰਹੀਆਂ ਕਾਰਾਂ ਨੂੰ ਸੁਰੱਖਿਆ ਰੇਟਿੰਗ ਦੇਣ ਲਈ, ਭਾਰਤੀ ਏਜੰਸੀ ਭਾਰਤ ਨਵੀਂ ਕਾਰ ਮੁਲਾਂਕਣ ਪ੍ਰੋਗਰਾਮ (ਭਾਰਤ NCAP ਜਾਂ BNCAP) 15 ਦਸੰਬਰ 2023 ਤੋਂ ਕਰੈਸ਼ ਟੈਸਟ ਸ਼ੁਰੂ ਕਰਨ ਜਾ ਰਹੀ ਹੈ।

ਭਾਰਤੀ ਕਾਰ ਟੈਸਟਿੰਗ ਏਜੰਸੀ ਦੀ ਸ਼ੁਰੂਆਤ 1 ਅਕਤੂਬਰ ਨੂੰ ਕੀਤੀ ਗਈ ਸੀ।ਟੈਸਟ ਲਈ ਕਾਰ ਵਿੱਚ 4 ਤੋਂ 5 ਇਨਸਾਨਾਂ ਵਰਗੇ ਡੰਮੀ ਬੈਠੇ ਹਨ। ਪਿਛਲੀ ਸੀਟ ਵਿੱਚ ਇੱਕ ਚਾਈਲਡ ਡਮੀ ਹੈ, ਜੋ ਕਿ ਚਾਈਲਡ ISOFIX ਐਂਕਰ ਸੀਟ ਨਾਲ ਫਿਕਸ ਹੈ। 2. ਇਹ ਦੇਖਣ ਲਈ ਕਿ ਵਾਹਨ ਅਤੇ ਡੰਮੀ ਨੂੰ ਕਿੰਨਾ ਨੁਕਸਾਨ ਹੋਇਆ ਹੈ, ਵਾਹਨ ਨੂੰ ਇੱਕ ਨਿਸ਼ਚਿਤ ਗਤੀ ‘ਤੇ ਇੱਕ ਆਫਸੈੱਟ ਡੀਫਾਰਮੇਬਲ ਬੈਰੀਅਰ (ਸਖਤ ਵਸਤੂ) ਨਾਲ ਟਕਰਾ ਦਿੱਤਾ ਜਾਂਦਾ ਹੈ। ਇਹ ਤਿੰਨ ਤਰੀਕਿਆਂ ਨਾਲ ਕੀਤਾ ਜਾਂਦਾ ਹੈ। 

ਫਰੰਟਲ ਇਮਪੈਕਟ ਟੈਸਟ ਵਿੱਚ, ਕਾਰ 64 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਇੱਕ ਬੈਰੀਅਰ ਨਾਲ ਟਕਰਾ ਜਾਂਦੀ ਹੈ।ਸਾਈਡ ਇਮੈਕਟ ਟੈਸਟ ਵਿੱਚ, ਵਾਹਨ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਇੱਕ ਬੈਰੀਅਰ ਨਾਲ ਟਕਰਾ ਜਾਂਦਾ ਹੈ।ਪੋਲ ਸਾਈਡ ਇਮੈਕਟ ਟੈਸਟ ਵਿੱਚ, ਕਾਰ ਇੱਕ ਨਿਸ਼ਚਤ ਸਪੀਡ ‘ਤੇ ਇੱਕ ਖੰਭੇ ਨਾਲ ਟਕਰਾਉਂਦੀ ਦਿਖਾਈ ਦੇਵੇਗੀ।

ਜੇਕਰ ਕਾਰ ਪਹਿਲੇ ਦੋ ਟੈਸਟਾਂ ਵਿੱਚ 3 ਸਟਾਰ ਰੇਟਿੰਗ ਹਾਸਲ ਕਰਦੀ ਹੈ, ਤਾਂ ਤੀਜਾ ਟੈਸਟ ਕਰਵਾਇਆ ਜਾਵੇਗਾ।3. ਟੈਸਟ ‘ਚ ਦੇਖਿਆ ਜਾਂਦਾ ਹੈ ਕਿ ਪ੍ਰਭਾਵ ਤੋਂ ਬਾਅਦ ਡਮੀ ਨੂੰ ਕਿੰਨਾ ਨੁਕਸਾਨ ਹੋਇਆ, ਕੀ ਏਅਰਬੈਗ ਅਤੇ ਸੁਰੱਖਿਆ ਵਿਸ਼ੇਸ਼ਤਾਵਾਂ ਨੇ ਕੰਮ ਕੀਤਾ ਜਾਂ ਨਹੀਂ। ਇਨ੍ਹਾਂ ਸਭ ਦੇ ਆਧਾਰ ‘ਤੇ ਰੇਟਿੰਗ ਦਿੱਤੀ ਜਾਂਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 11-04-2025

ਗੂਜਰੀ ਮਹਲਾ ੫ ॥ ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਸਾਸਿ...

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 09-04-2025

ਸਲੋਕ ਮ:੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ...

ਮਾਘੀ ਮੇਲੇ ‘ਤੇ ਸ੍ਰੀ ਮੁਕਤਸਰ ਸਾਹਿਬ ਜਾਣ ਵਾਲਿਆਂ ਲਈ ਅਹਿਮ ਖ਼ਬਰ, ਰੂਟ ਪਲਾਨ ਜਾਰੀ

ਲੋਹੜੀ ਤੋਂ ਇੱਕ ਦਿਨ ਬਾਅਦ ਮਾਘੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦਾ ਆਪਣਾ...

ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ  ਦੇ ਜੁੜੇ ਸੁਖਜਿੰਦਰ ਰੰਧਾਵਾ ਨਾਲ ਤਾਰ,ਮਜੀਠੀਆ ਲੈ ਆਏ ਸਬੂਤ

ਸੁਖਬੀਰ ਬਾਦਲ ‘ਤੇ ਗੋਲੀਬਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪੁਲਿਸ ਅਤੇ ‘ਆਪ’...

ਸੁਖਬੀਰ ਬਾਦਲ ਤੇ ਹੋਏ ਹਮਲੇ ਤੇ ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ, ਕਹੀ ਵੱਡੀ ਗੱਲ

ਦਿਨ ਚੜ੍ਹਦੇ ਹੀ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਤੇ ਬੈਠੇ ਪੰਜਾਬ ਦੇ ਉਪਮੁਖਮੰਤਰੀ ਸੁਖਬੀਰ...

ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਹੋਇਆ ਦੇਹਾਂਤ

ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ...

ਘਰ ‘ਤੇ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਬਿਆਨ: ਕਿਹਾ – ‘ਮੈਂ ਸੁਰੱਖਿਅਤ ਹਾਂ’

ਚੰਡੀਗੜ੍ਹ, 3 ਸਤੰਬਰ 2024 - ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ...

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮਾਂ ‘ਚ ਭਰੀ ਹਾਜ਼ਰੀ

ਦੇ ਪੁੰਜ ਅਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਧੰਨ...