ਮਰਾਠੀ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦਿੱਗਜ ਮਰਾਠੀ ਅਦਾਕਾਰ ਰਵਿੰਦਰ ਬੇਰਡੇ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 78 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਰਵਿੰਦਰ ਬੇਰਡੇ ਨੇ ਆਪਣੀਆਂ ਭੂਮਿਕਾਵਾਂ ਨਾਲ ਮਰਾਠੀ ਸਿਨੇਮਾ ਵਿੱਚ ਇੱਕ ਵੱਖਰੀ ਪਛਾਣ ਬਣਾਈ। ਉਹ ਪਿਛਲੇ ਕੁਝ ਸਮੇਂ ਤੋਂ ਗਲੇ ਦੇ ਕੈਂਸਰ ਤੋਂ ਪੀੜਤ ਸਨ। ਉਹ ਕੁਝ ਮਹੀਨਿਆਂ ਤੋਂ ਟਾਟਾ ਹਸਪਤਾਲ ‘ਚ ਇਲਾਜ ਅਧੀਨ ਸੀ। ਅਦਾਕਾਰ ਹੋਣ ਤੋਂ ਇਲਾਵਾ ਰਵਿੰਦਰ ਬੇਰਡੇ ਦੀ ਇੱਕ ਹੋਰ ਪਛਾਣ ਇਹ ਹੈ ਕਿ ਉਹ ਲਕਸ਼ਮੀਕਾਂਤ ਬੇਰਡੇ ਦੇ ਭਰਾ ਸਨ। ਦੋਹਾਂ ਨੇ ਕਈ ਫਿਲਮਾਂ ‘ਚ ਇਕੱਠੇ ਕੰਮ ਵੀ ਕੀਤਾ।
ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦੋ ਦਿਨ ਪਹਿਲਾਂ ਹਸਪਤਾਲ ਤੋਂ ਘਰ ਲਿਆਂਦਾ ਗਿਆ ਸੀ। ਘਰ ਆ ਕੇ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਮੌਤ ਹੋ ਗਈ। ਉਹ ਵੀਹ ਸਾਲ ਦੀ ਉਮਰ ਵਿੱਚ ਥੀਏਟਰ ਨਾਲ ਜੁੜ ਗਏ ਸਨ ਅਤੇ ਉਨ੍ਹਾਂ 300 ਤੋਂ ਵੱਧ ਮਰਾਠੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਦੇ ਦੇਹਾਂਤ ਨਾਲ ਮਰਾਠੀ ਫਿਲਮ ਇੰਡਸਟਰੀ ਸੋਗ ‘ਚ ਹੈ। ਰਵਿੰਦਰ ਬੇਰਡੇ ਆਪਣੇ ਪਿੱਛੇ ਪਤਨੀ, ਦੋ ਬੱਚੇ, ਨੂੰਹ ਅਤੇ ਪੋਤੇ-ਪੋਤੀਆਂ ਛੱਡ ਗਏ ਹਨ। ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟ ਕਰ ਰਹੇ ਹਨ।
----------- Advertisement -----------
ਇਸ ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੈਂਸਰ ਕਾਰਨ ਹੋਈ ਮੌ+ਤ
Published on
----------- Advertisement -----------
----------- Advertisement -----------












