ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪਾਰਟੀ ਪੰਜਾਬ ਲੋਕ ਕਾਂਗਰਸ ਵੱਲੋਂ ਨਕੋਦਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ, ਦਸ ਦਈਏ ਕਿ 74 ਸਾਲਾਂ ਅਜੀਤ ਪਾਲ ਸਿੰਘ ਨੇ 1975 ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਣ ਵੇਲੇ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ।
ਰਾਜਨੀਤੀ ਚ ਆਉਣ ਦੇ ਫੈਸਲੇ ਤੇ ਗੱਲ ਕਰਦਿਆਂ ਉਹਨਾਂ ਕਿਹਾ “ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਨਹੀਂ ਸੋਚਿਆ ਸੀ। ਮੈਨੂੰ ਦੱਸਿਆ ਗਿਆ ਹੈ ਕਿ ਮੈਂ ਇਸ ਵਾਰ ਚੋਣ ਲੜਨ ਲਈ ਫਿੱਟ ਕੇਸ ਹਾਂ। ਤਾਂ ਮੈਂ ਸੋਚਿਆ ਕਿਉਂ ਨਹੀਂ?”ਉਹਨਾਂ ਕਿਹਾ, ਪੰਜਾਬ ਦੇ ਨੌਜਵਾਨਾਂ ਲਈ ਮੇਰੀ ਚਿੰਤਾ ਅਤੇ ਅਜੋਕੇ ਸਮੇਂ ਦੀਆਂ ਖੇਡਾਂ ਦੀ ਦੁਰਦਸ਼ਾ ਨੇ ਵੀ ਇਸ ਫੈਸਲੇ ਵਿੱਚ ਉਨ੍ਹਾਂ ਦੀ ਮਦਦ ਕੀਤੀ।
ਜਲੰਧਰ ਵਿੱਚ ਹਾਕੀ ਚੈਂਪੀਅਨ ਵਜੋਂ ਜਾਣੇ ਜਾਂਦੇ ਪਿੰਡ ਸੰਸਾਰਪੁਰ ਦੇ ਰਹਿਣ ਵਾਲੇ ਪਦਮਸ਼੍ਰੀ ਐਵਾਰਡੀ ਨਵੀਂ ਪਾਰੀ ਖੇਡਣ ਲਈ ਬਹੁਤ ਖੁਸ਼ ਹਨ। ਦਿਲਚਸਪ ਗੱਲ ਇਹ ਹੈ ਕਿ ਕੈਪਟਨ ਦੀ ਪਾਰਟੀ ਪੀਐਲਸੀ ਦਾ ਚੋਣ ਨਿਸ਼ਾਨ ਵੀ ਹਾਕੀ ਸਟਿਕ ਅਤੇ ਗੇਂਦ ਹੈ।
----------- Advertisement -----------
ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨਕੋਦਰ ਤੋਂ ਹਾਕੀ ਸਟਿਕ ਅਤੇ ਗੇਂਦ ‘ਤੇ ਲੜ੍ਹਨਗੇ ਚੋਣ
Published on
----------- Advertisement -----------
----------- Advertisement -----------











