ਹਰਿਆਣਾ ਦੇ ਫਰੀਦਾਬਾਦ ਵਿੱਚ ਨੂਹ ਹਿੰਸਾ ਦੇ ਦੋਸ਼ੀ ਗਊ ਰਕਸ਼ਾ ਬਜਰੰਗ ਫੋਰਸ ਦੇ ਕੌਮੀ ਪ੍ਰਧਾਨ ਬਿੱਟੂ ਬਜਰੰਗੀ ਦੇ ਭਰਾ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਬਾਬਾ ਮੰਡੀ ਦੇ ਚਾਚਾ ਚੌਕ ਵਿੱਚ ਦਰਜਨ ਭਰ ਬਦਮਾਸ਼ਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਬਦਮਾਸ਼ ਉੱਥੇ ਆਏ ਅਤੇ ਪੁੱਛਿਆ ਕਿ ਕੀ ਤੁਸੀਂ ਬਿੱਟੂ ਬਜਰੰਗੀ ਦੇ ਭਰਾ ਹੋ। ਜਦੋਂ ਮਹੇਸ਼ ਨੇ ਹਾਂ ਕਿਹਾ ਤਾਂ ਉਨ੍ਹਾਂ ਨੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।
ਜਿਸ ਤੋਂ ਬਾਅਦ ਉਹ ਅੱਧੀ ਰਾਤ ਨੂੰ ਸੜੀ ਹੋਈ ਹਾਲਤ ਵਿੱਚ ਹੀ ਘਰ ਪਹੁੰਚਿਆ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਉਸ ਦੀ ਹਾਲਤ ਵਿਗੜਨ ‘ਤੇ ਉਸ ਨੂੰ ਫਰੀਦਾਬਾਦ ਦੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਬਿੱਟੂ ਬਜਰੰਗੀ ਨੇ ਦੱਸਿਆ ਕਿ ਡੱਬੂਆ ਮੰਡੀ ਵਿੱਚ ਉਸ ਦੀ ਸਬਜ਼ੀ ਦੀ ਦੁਕਾਨ ਹੈ। ਰਾਤ 1 ਵਜੇ ਛੋਟਾ ਭਰਾ ਮਹੇਸ਼ ਬਾਜ਼ਾਰ ‘ਚ ਸੀ। ਉਦੋਂ ਕੁਝ ਨੌਜਵਾਨਾਂ ਨੇ ਉਥੇ ਆ ਕੇ ਉਸ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਇਸ ਘਟਨਾ ‘ਚ ਉਹ 60 ਫੀਸਦੀ ਝੁਲਸ ਗਿਆ। ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਉਹ ਕੋਈ ਬਿਆਨ ਦੇਣ ਦੀ ਸਥਿਤੀ ‘ਚ ਨਹੀਂ ਹੈ।
----------- Advertisement -----------
ਨੂਹ ਹਿੰਸਾ ਦੇ ਦੋਸ਼ੀ ਬਿੱਟੂ ਬਜਰੰਗੀ ਦੇ ਭਰਾ ‘ਤੇ ਜਾ+ਨਲੇਵਾ ਹ.ਮਲਾ
Published on
----------- Advertisement -----------
----------- Advertisement -----------












