June 18, 2026, 10:50 pm
----------- Advertisement -----------
HomeNewsBreaking Newsਕੀ ਫਿਰ ਤੋਂ ਵਾਪਸ ਆ ਰਹੀ ਹੈ ਕਰੋਨਾ ਮਹਾਂਮਾਰੀ? ਇਸ ਦੇਸ਼ 'ਚ...

ਕੀ ਫਿਰ ਤੋਂ ਵਾਪਸ ਆ ਰਹੀ ਹੈ ਕਰੋਨਾ ਮਹਾਂਮਾਰੀ? ਇਸ ਦੇਸ਼ ‘ਚ 56 ਹਜ਼ਾਰ ਮਾਮਲੇ ਆਏ ਸਾਹਮਣੇ

Published on

----------- Advertisement -----------

ਕਰੋਨਾ ਮਹਾਂਮਾਰੀ ਇੱਕ ਵਾਰ ਫਿਰ ਚਿੰਤਾ ਵਧਾਉਣ ਲੱਗੀ ਹੈ। ਦਰਅਸਲ, ਸਿੰਗਾਪੁਰ ਵਿੱਚ ਕੋਰੋਨਾ ਦੇ ਮਾਮਲੇ 56 ਹਜ਼ਾਰ ਨੂੰ ਪਾਰ ਕਰ ਗਏ ਹਨ। ਦੱਸ ਦਈਏ ਕਿ ਇਹ ਅੰਕੜੇ ਪਿਛਲੇ ਹਫ਼ਤੇ ਦੇ ਹਨ। ਉਸ ਤੋਂ ਵੀ ਪਿਛਲੇ ਹਫ਼ਤੇ ਇਹ ਅੰਕੜਾ 32 ਹਜ਼ਾਰ ਸੀ। ਸਿੰਗਾਪੁਰ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ ਹਫ਼ਤੇ ਵਿੱਚ ਕੋਰੋਨਾ ਦੇ ਕੇਸਾਂ ਵਿੱਚ 75 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ 19 ਦਸੰਬਰ ਤੋਂ ਰੋਜ਼ਾਨਾ ਕੋਰੋਨਾ ਅਪਡੇਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ।
ਸਿੰਗਾਪੁਰ ਸਰਕਾਰ ਨੇ ਲੋਕਾਂ ਨੂੰ ਭੀੜ ਵਾਲੇ ਇਲਾਕਿਆਂ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਚਾਹੇ ਲੋਕ ਬਿਮਾਰ ਨਹੀਂ ਹਨ, ਫਿਰ ਵੀ ਉਨ੍ਹਾਂ ਨੂੰ ਮਾਸਕ ਪਹਿਨਣ ਲਈ ਕਿਹਾ ਜਾ ਰਿਹਾ ਹੈ। ਖਾਸ ਕਰਕੇ ਬਜ਼ੁਰਗਾਂ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਘਰ ਦੇ ਅੰਦਰ ਵੀ ਮਾਸਕ ਪਹਿਨਣ ਲਈ ਕਿਹਾ ਗਿਆ ਹੈ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਜਲਦੀ ਹੀ ਸਿੰਗਾਪੁਰ ਐਕਸਪੋ ਹਾਲ ਨੰਬਰ 10 ਵਿੱਚ ਕੋਵਿਡ ਦੇ ਮਰੀਜ਼ਾਂ ਲਈ ਬੈੱਡ ਲਗਾਏ ਜਾਣਗੇ। ਕ੍ਰਾਫੋਰਡ ਹਸਪਤਾਲ ਪਹਿਲਾਂ ਹੀ ਕੋਵਿਡ ਦੇ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਸੰਕਰਮਿਤ ਮਰੀਜ਼ ਕੋਰੋਨਾ ਵੇਰੀਐਂਟ JN.1 ਨਾਲ ਸੰਕਰਮਿਤ ਹਨ, ਜੋ ਕਿ BA.2.86 ਨਾਲ ਸਬੰਧਤ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਰੂਪ ਬਹੁਤ ਜ਼ਿਆਦਾ ਪ੍ਰਸਾਰਿਤ (ਇੱਕ ਮਰੀਜ਼ ਤੋਂ ਦੂਜੇ ਮਰੀਜ਼ ਵਿੱਚ ਟ੍ਰਾਂਸਫਰ) ਨਹੀਂ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ‘ਚ OLA ਕੈਬ ‘ਤੇ ਹੋਇਆ ਵੱਡਾ ਐਕਸ਼ਨ, ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ 6 ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ...

21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ‘ਤੇ ਮੁੜ ਲੱਗੇਗਾ ਖਾਲਸਾ ਟੈਕਸ! ਨਿਹੰਗ ਸਿੰਘਾਂ ਨੇ ਕੀਤਾ ਐਲਾਨ

ਨਿਹੰਗ ਸਿੰਘਾਂ ਨੇ ਹਿਮਾਚਲ ਦੀਆਂ ਗੱਡੀਆਂ ‘ਤੇ 21 ਜੂਨ ਤੋਂ ਮੁੜ ਖਾਲਸਾ ਟੈਕਸ ਵਸੂਲਣ...

ਚਾਚੇ ਨੂੰ ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਭਤੀਜੇ ਨੇ ਪਾਣੀਪਤ ਲਿਜਾ ਕੇ ਦੋਸਤ ਦਾ ਵੀ ਕੀਤਾ ਕਤਲ, ਨਹਿਰ ਕਿਨਾਰੇ ਸੁੱਟੀਆਂ ਲਾਸ਼ਾਂ

ਮੋਹਾਲੀ ਦੇ ਡੇਰਾਬੱਸੀ 'ਚ ਪ੍ਰਾਪਰਟੀ ਕਾਰੋਬਾਰੀ ਚਾਚੇ ਨੂੰ ਗੋਲੀਆਂ ਮਾਰ ਕੇ ਅਗਵਾ ਕਰਨ ਦੇ...

ਜਲੰਧਰ: ਸ੍ਰੀ ਰਵਿਦਾਸ ਗੁਰੂ ਘਰ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਔਰਤ ਗ੍ਰਿਫ਼ਤਾਰ

ਜਲੰਧਰ ਦੇ ਪਿੰਡ ਸੰਘਵਾਲ ‘ਚ ਸ੍ਰੀ ਗੁਰੂ ਰਵਿਦਾਸ (ਰਵਿਦਾਸ) ਗੁਰਦੁਆਰੇ ਸਾਹਿਬ ਵਿਖੇ ਬੇਅਦਬੀ ਦੀ...

1191 ਐਂਗਲ ਤੋਂ ਜਾਂਚ ਕਰਵਾਈ…ਨਹੀਂ ਮਿਲਦੀ ਕਦ-ਕਾਠੀ… ਸੀਐਮ ਮਾਨ ਦੀ ਕਥਿਤ ਵਾਇਰਲ ਵੀਡੀਓ ‘ਤੇ AAP ਦਾ SAD ‘ਤੇ ਨਿਸ਼ਾਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਥਿਤ ਵਾਇਰਲ ਵੀਡੀਓ ਮਾਮਲੇ ‘ਚ ਸ੍ਰੀ...

‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਤਹਿਤ 437 ਸਰਕਾਰੀ ਸੇਵਾਵਾਂ ਨਾਗਰਿਕਾਂ ਦੀਆਂ ਬਰੂਹਾਂ ਉੱਤੇ ਪਹੁੰਚੀਆਂ, ਲੰਬਿਤ ਮਾਮਲਿਆਂ ਦੀ ਦਰ ਘਟ ਕੇ ਹੋਈ 0.33 ਫੀਸਦੀ

ਚੰਡੀਗੜ੍ਹ; 17 ਜੂਨ:‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਯੋਜਨਾ ਤਹਿਤ 1076 ਹੈਲਪਲਾਈਨ ਅਤੇ ਡੋਰਸਟੈਪ ਡਿਲੀਵਰੀ...

ਬੈਂਕ ਪੀ.ਓ. ਅਤੇ ਐਲ.ਆਈ.ਸੀ./ਜੀ.ਆਈ.ਸੀ. ਪ੍ਰੀਖਿਆਵਾਂ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੋਚਿੰਗ ਦਾ ਐਲਾਨ; ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 30 ਜੂਨ

ਚੰਡੀਗੜ੍ਹ , 17 ਜੂਨ:ਅਨੁਸੂਚਿਤ ਜਾਤੀਆਂ (ਐਸ.ਸੀ.), ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਘੱਟ ਗਿਣਤੀ ਭਾਈਚਾਰਿਆਂ...

ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ: 15 ਕਰੋੜ ਭਾਰਤੀਆਂ ਨੂੰ ਮਾਨਸਿਕ ਸਿਹਤ ਸਹਾਇਤਾ ਦੀ ਲੋੜ; ਪੰਜਾਬ ਵਿੱਚ ਮਾਨਸਿਕ ਰੋਗਾਂ ਦੇ ਮੁਫ਼ਤ ਇਲਾਜ ਦੀ ਮਿਲ ਰਹੀ...

ਚੰਡੀਗੜ੍ਹ, 17 ਜੂਨ:’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਉਪਲੱਬਧ ਕੈਸ਼ਲੈੱਸ ਸਿਹਤ ਕਵਰੇਜ ਕਾਰਨ ਪੰਜਾਬ ਵਿੱਚ...

ਪੰਜਾਬ ਹਿਤੈਸ਼ੀ ਫੈਸਲੇ ਲੈਣ ਕਾਰਨ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਆੜ ਵਿੱਚ ਸਾਜ਼ਿਸ਼ ਰਚੀ ਜਾ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੱਬੇਵਾਲ (ਹੁਸ਼ਿਆਰਪੁਰ); 17 ਜੂਨ 2026:* ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਵਾਇਤੀ ਸਿਆਸੀ...