June 12, 2026, 9:27 pm
----------- Advertisement -----------
HomeNewsBreaking Newsਸ਼ਾਹਰੁਖ ਖਾਨ ਫਿਲਮ ''ਡੰਕੀ'' ਦੀ ਪ੍ਰਮੋਸ਼ਨ ਲਈ ਪਹੁੰਚੇ ਦੁਬਈ, ਬੁਰਜ ਖਲੀਫਾ 'ਤੇ...

ਸ਼ਾਹਰੁਖ ਖਾਨ ਫਿਲਮ ”ਡੰਕੀ” ਦੀ ਪ੍ਰਮੋਸ਼ਨ ਲਈ ਪਹੁੰਚੇ ਦੁਬਈ, ਬੁਰਜ ਖਲੀਫਾ ‘ਤੇ SRK ਦਾ ਦਿਖਾਇਆ ਗਿਆ ਸਿਗਨੇਚਰ ਪੋਜ਼

Published on

----------- Advertisement -----------

 ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਇਸ ਦੌਰਾਨ ਉਹ ਫਿਲਮ ਦੀ ਪ੍ਰਮੋਸ਼ਨ ਲਈ ਦੁਬਈ ਪਹੁੰਚੇ। ਸ਼ਾਹਰੁਖ ਦੁਬਈ ਦੇ ਇੱਕ ਮਾਲ ਤੋਂ ਬਾਹਰ ਆ ਰਹੇ ਸਨ। ਵ੍ਹੀਲਚੇਅਰ ‘ਤੇ ਬੈਠੀ ਇਕ ਮਹਿਲਾ ਪ੍ਰਸ਼ੰਸਕ ਨੇ ਉਸ ਨਾਲ ਫੋਟੋ ਖਿਚਵਾਉਣ ਦੀ ਇੱਛਾ ਜ਼ਾਹਰ ਕੀਤੀ। ਫਿਰ ਸ਼ਾਹਰੁਖ ਔਰਤ ਦੇ ਨੇੜੇ ਜਾਂਦੇ ਹਨ ਅਤੇ ਉਸ ਨਾਲ ਸੈਲਫੀ ਲੈਂਦੇ ਹਨ। ਇਸ ਨੂੰ ਦੇਖਦੇ ਹੋਏ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਉਨ੍ਹਾਂ ਲਈ ਪਿਆਰ ਹੋਰ ਵੀ ਵਧ ਗਿਆ ਹੈ।

ਇਸ ਤੋਂ ਇਲਾਵਾ ਦੁਬਈ ਦੇ ਬੁਰਜ ਖਲੀਫਾ ‘ਤੇ ਸ਼ਾਹਰੁਖ ਦਾ ਸਿਗਨੇਚਰ ਪੋਜ਼ ਵੀ ਦਿਖਾਇਆ ਗਿਆ। ਫਿਲਮ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਫਿਲਮ ਦੇ ਰਿਲੀਜ਼ ਹੋਣ ‘ਚ ਸਿਰਫ ਇਕ ਦਿਨ ਬਾਕੀ ਹੈ। ਇਸ ਤੋਂ ਪਹਿਲਾਂ ਵੀ ਬੁਰਜ ਖਲੀਫਾ ‘ਤੇ ਸ਼ਾਹਰੁਖ ਦੀਆਂ ਕਈ ਫਿਲਮਾਂ ਦਾ ਪ੍ਰਮੋਸ਼ਨ ਹੋ ਚੁੱਕਾ ਹੈ। ਇਸ ਵਾਰ ਬੁਰਜ ਖਲੀਫਾ ‘ਤੇ ਰਣਬੀਰ ਕਪੂਰ ਸਟਾਰਰ ਫਿਲਮ ਐਨੀਮਲ ਦਾ ਪ੍ਰਮੋਸ਼ਨ ਵੀ ਕੀਤਾ ਗਿਆ। ਸ਼ਾਹਰੁਖ ਸਟਾਰਰ ਫਿਲਮ ”ਡੰਕੀ” ਅਤੇ ਪ੍ਰਭਾਸ ਸਟਾਰਰ ਫਿਲਮ ‘ਸਲਾਰ’ ਇਕ ਦਿਨ ਦੇ ਫਰਕ ‘ਤੇ ਰਿਲੀਜ਼ ਹੋ ਰਹੀ ਹੈ। ਅਜਿਹੇ ‘ਚ ਦੋਹਾਂ ਫਿਲਮਾਂ ਵਿਚਾਲੇ ਵੱਡਾ ਟਕਰਾਅ ਹੋਣਾ ਤੈਅ ਹੈ। ”ਡੰਕੀ” ਦੀ ਰਿਲੀਜ਼ ਡੇਟ 21 ਦਸੰਬਰ ਅਤੇ ‘ਸਲਾਰ’ 22 ਦਸੰਬਰ ਹੈ।  


ਦੱਸ ਦਈਏ ਕਿ ਦੋਵਾਂ ਫਿਲਮਾਂ ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਪ੍ਰਭਾਸ ਦੀ ‘ਸਲਾਰ’ ਕਈ ਭਾਸ਼ਾਵਾਂ ‘ਚ ਰਿਲੀਜ਼ ਹੋ ਰਹੀ ਹੈ। ਜਦਕਿ ਸ਼ਾਹਰੁਖ ਦੀ ”ਡੰਕੀ” ਹਿੰਦੀ ‘ਚ ਹੀ ਰਿਲੀਜ਼ ਹੋਵੇਗੀ।”ਡੰਕੀ” ਵਿਚ ਸ਼ਾਹਰੁਖ ਖਾਨ ਦਾ ਕਿਰਦਾਰ ਹਾਰਡੀ ਆਪਣੀ ਅਤੇ ਆਪਣੇ ਚਾਰ ਦੋਸਤਾਂ ਦੀ ਕਹਾਣੀ ਬਿਆਨ ਕਰ ਰਿਹਾ ਹੈ, ਜੋ ਪੰਜਾਬ ਦੇ ਇਕ ਖੂਬਸੂਰਤ ਪਿੰਡ ਵਿਚ ਰਹਿੰਦੇ ਹਨ। ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਨੇ ਲੰਡਨ ਜਾ ਕੇ ਬਿਹਤਰ ਜ਼ਿੰਦਗੀ ਜਿਊਣੀ ਹੈ। ਫਿਲਮ ‘ਡੰਕੀ’ ਪਿਆਰ ਅਤੇ ਦੋਸਤੀ ਦੀ ਕਹਾਣੀ ਹੈ। ਸਾਰੇ ਦੋਸਤਾਂ ਨੂੰ ਲੰਡਨ ਜਾਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਮ ਦੀ ਕਹਾਣੀ ਉਸ ਦੇ ਸੰਘਰਸ਼ ‘ਤੇ ਆਧਾਰਿਤ ਹੈ।

 ਫਿਲਮ ‘ਸਲਾਰ’  ਦੇ ਟ੍ਰੇਲਰ ‘ਚ ਅਪਰਾਧਿਕ ਸ਼ਹਿਰ ਖਾਨਸਰ ਦਾ ਜ਼ਿਕਰ ਕੀਤਾ ਗਿਆ ਹੈ। ਇਹ ਦਿਖਾਇਆ ਗਿਆ ਹੈ ਕਿ ਇੱਥੇ ਬਹੁਤ ਸਾਰੇ ਪਾਗਲ ਅਪਰਾਧੀ ਰਾਜ ਕਰਦੇ ਹਨ। ਵਰਧਰਾਜਾ ਮੰਨਾਰ (ਪ੍ਰਿਥਵੀਰਾਜ ਸੁਕੁਮਾਰਨ) ਇਸ ਸ਼ਹਿਰ ਉੱਤੇ ਰਾਜ ਕਰਨ ਲਈ ਇੱਕ ਯੁੱਧ ਸ਼ੁਰੂ ਕਰਦਾ ਹੈ। ਉਸ ਦਾ ਬਚਪਨ ਦਾ ਦੋਸਤ ਦੇਵਾ ਉਰਫ਼ ਸਲਾਰ (ਪ੍ਰਭਾਸ) ਇਸ ਕੰਮ ਵਿੱਚ ਉਸ ਦੀ ਮਦਦ ਕਰਦਾ ਹੈ, ਜੋ ਕਿ ਵਨ ਮੈਨ ਆਰਮੀ ਹੈ। ਵਰਧਰਾਜ ਅਤੇ ਸਲਾਰ ਇਕੱਠੇ ਸਾਰੇ ਦੁਸ਼ਮਣਾਂ ਦਾ ਨਾਸ਼ ਕਰਦੇ ਦਿਖਾਈ ਦਿੰਦੇ ਹਨ। ਹਾਲਾਂਕਿ, ਟ੍ਰੇਲਰ ਦੇ ਅੰਤ ਵਿੱਚ ਇੱਕ ਡਾਇਲਾਗ ਹੈ ਜੋ ਫਿਲਮ ਨੂੰ ਲੈ ਕੇ ਹਰ ਕਿਸੇ ਦਾ ਉਤਸ਼ਾਹ ਵਧਾਉਂਦਾ ਹੈ। ਉਹ ਹੈ – ‘ਖਾਨਸਾਰ ਨੇ ਕਈਆਂ ਦੀ ਕਹਾਣੀ ਬਦਲ ਦਿੱਤੀ ਹੈ ਪਰ ਖਾਨਸਾਰ ਦੀ ਕਹਾਣੀ ਉਦੋਂ ਬਦਲ ਗਈ ਜਦੋਂ ਦੋ ਪਰਮ ਮਿੱਤਰ ਦੁਸ਼ਮਣ ਬਣ ਗਏ। 

ਸਲਾਰ ਅਤੇ ”ਡੰਕੀ” ਕਲੈਸ਼ ਨੂੰ ਸਾਲ ਦਾ ਸਭ ਤੋਂ ਵੱਡਾ ਕਲੈਸ਼ ਮੰਨਿਆ ਜਾ ਰਿਹਾ ਹੈ। ਦੋਵਾਂ ਫਿਲਮਾਂ ਨੂੰ ਲੈ ਕੇ ਬਾਜ਼ਾਰ ‘ਚ ਚਰਚਾ ਹੈ ਅਤੇ ਦੋਵਾਂ ਫਿਲਮਾਂ ਦੇ ਮੁੱਖ ਕਲਾਕਾਰ ਸ਼ਾਹਰੁਖ ਅਤੇ ਪ੍ਰਭਾਸ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ। ਜਿੱਥੇ ਸ਼ਾਹਰੁਖ ਦੀਆਂ ਪਿਛਲੀਆਂ ਫਿਲਮਾਂ ਪਠਾਨ ਅਤੇ ਜਵਾਨ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਰਹੀਆਂ ਹਨ। ਪ੍ਰਭਾਸ ਦੀ ਆਖਰੀ ਹਿੱਟ ਫਿਲਮ 2017 ਵਿੱਚ ਰਿਲੀਜ਼ ਹੋਈ ਬਾਹੂਬਲੀ ਸੀ। ਇਸ ਤੋਂ ਬਾਅਦ ਰਿਲੀਜ਼ ਹੋਈਆਂ ਸਾਹਾ, ਰਾਧੇ ਸ਼ਿਆਮ ਅਤੇ ਆਦਿਪੁਰਸ਼ ਬੁਰੀ ਤਰ੍ਹਾਂ ਫਲਾਪ ਹੋ ਗਈਆਂ। ਅਜਿਹੇ ‘ਚ ਅਭਿਨੇਤਾ ਨੂੰ ਹਿੱਟ ਫਿਲਮ ਦੀ ਤਲਾਸ਼ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦਿਹਾਂਤ, 49 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ ਦਿੱਗਜ਼ ਨਿਸ਼ਾਨੇਬਾਜ਼ ਰਹੇ ਜਸਪਾਲ ਰਾਣਾ ਹੁਣ ਇਸ ਦੁਨੀਆ ਵਿਚ ਨਹੀ ਰਹੇ। ਦਿੱਲੀ...

ਪੰਜਾਬੀ ਗਾਇਕ ਆਰ ਨੈਤ ਦੇ ਨਵੇਂ ਗੀਤ REEL ‘ਤੇ ਵਿਵਾਦ, ਸ਼ਿਵ ਸੈਨਾ ਦਾ ਆਰੋਪ – ਹਿੰਦੂਆਂ ਦੀ ਆਸਥਾ ਨਾਲ ਖਿਲਵਾੜ, ਦਿੱਤੀ ਸ਼ਿਕਾਇਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਆਰ. ਨੈਤ ਆਪਣੇ ਨਵੇਂ ਗੀਤ “ਰੀਲ” ਨੂੰ ਲੈ...

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਬੇਅਦਬੀ ਕਰਨ...

ਤਿੰਨ ਭੈਣਾਂ ਦੇ ਇਕਲੌਤਾ ਭਰਾ ਦਾ ਇੰਗਲੈਂਡ ‘ਚ ਬੇਰਹਿਮੀ ਨਾਲ ਕਤਲ, ਕਰੀਬ 4 ਸਾਲ ਪਹਿਲਾਂ ਗਿਆ ਸੀ ਵਿਦੇਸ਼

ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੇ ਕਤਲ ਕੀਤੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ...

ਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ; 11 ਜੂਨ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ-ਵੱਖ ਵਿਭਾਗਾਂ...

ਪੰਜਾਬ ਵਿੱਚ ਅੱਜ ਤੋਂ ਪ੍ਰੀ ਮਾਨਸੂਨ ਦੀ ਬਾਰਿਸ਼, ਅੰਮ੍ਰਿਤਸਰ ‘ਚ ਤੇਜ ਹਨੇਰੀ ਅਤੇ ਮੀਂਹ ਦਾ ਕਹਿਰ, ਲੁਧਿਆਣਾ ਵਿੱਚ ਗੜੇਮਾਰੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਤੇਜ ਹਨੇਰੀ...

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ...

ਬਹਿਬਲ ਕਲਾਂ ਗੋਲੀਕਾਂਡ- ਗਿਆਨੀ ਰਘਬੀਰ ਸਿੰਘ ਨੇ ਸਿੱਟ ਕੋਲ ਦਰਜ ਕਰਵਾਏ ਬਿਆਨ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਜਥੇਦਾਰ...