ਸ਼ਾਹਿਦ ਕਪੂਰ ਗੱਡੀਆਂ ਦੇ ਸ਼ੌਕੀਨ ਹਨ ਅਤੇ ਉਨ੍ਹਾਂ ਦੇ ਗੈਰੇਜ ਵਿੱਚ ਸੁਪਰਬਾਈਕਸ ਦੇ ਨਾਲ-ਨਾਲ ਲਗਜ਼ਰੀ ਕਾਰਾਂ ਦਾ ਭੰਡਾਰ ਹੈ। ਸ਼ਾਹਿਦ ਕੋਲ ਨਾ ਸਿਰਫ਼ ਮਰਸੀਡੀਜ਼ ML ਕਲਾਸ ਅਤੇ S400 ਹਨ, ਸਗੋਂ ਪੋਰਸ਼ ਕੇਏਨ, ਲੈਂਡ ਰੋਵਰ, ਰੇਂਜ ਰੋਵਰ, ਵੋਗ ਅਤੇ ਜੈਗੁਆਰ XKR-S ਵਰਗੀਆਂ ਹੋਰ ਕਾਰਾਂ ਵੀ ਹਨ।
ਹਾਲ ਹੀ ‘ਚ ਸ਼ਾਹਿਦ ਨੇ ਆਪਣੇ ਲਈ ਇਕ ਹੋਰ ਲਗਜ਼ਰੀ SUV, Mercedes Maybach GLS 600 ਖਰੀਦੀ ਹੈ, ਜਿਸ ਦੀ ਕੀਮਤ 3 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ ਸ਼ਾਹਿਦ ਕੋਲ ਮਰਸੀਡੀਜ਼ ਮੇਬੈਕ ਐੱਸ580 ਲਗਜ਼ਰੀ ਸੇਡਾਨ ਵੀ ਹੈ, ਜਿਸ ਦੀ ਕੀਮਤ ਵੀ ਕਾਫੀ ਜ਼ਿਆਦਾ ਹੈ।
Mercedes Maybach GLS600 ਨੂੰ ਕਈ ਫਿਲਮੀ ਸਿਤਾਰਿਆਂ ਦੀ ਪਸੰਦੀਦਾ SUV ਮੰਨਿਆ ਜਾਂਦਾ ਹੈ।
ਹਾਲ ਹੀ ‘ਚ ਤਾਪਸੀ ਪੰਨੂ ਅਤੇ ਕ੍ਰਿਤੀ ਸੈਨਨ ਵਰਗੀਆਂ ਮਸ਼ਹੂਰ ਹਸਤੀਆਂ ਨੇ ਵੀ ਇਸ SUV ਨੂੰ ਖਰੀਦਿਆ ਹੈ। ਇਸ ਤੋਂ ਪਹਿਲਾਂ ਰਣਵੀਰ ਸਿੰਘ, ਅਰਜੁਨ ਕਪੂਰ ਅਤੇ ਰਕੁਲ ਪ੍ਰੀਤ ਸਿੰਘ ਵਰਗੇ ਫਿਲਮੀ ਸਿਤਾਰੇ ਵੀ ਮਰਸੀਡੀਜ਼ ਮੇਬੈਕ ਜੀਐੱਲਐੱਸ 600 ਖਰੀਦ ਚੁੱਕੇ ਹਨ। ਸ਼ਾਹਿਦ ਕਪੂਰ ਨੇ ਆਪਣੇ ਲਈ ਇਹ ਐਮਰਾਲਡ ਗ੍ਰੀਨ ਕਲਰ ਦੀ SUV ਖਰੀਦੀ ਹੈ।












