ਆਸਕਰ ਜੇਤੂ ਫਿਲਮ ‘ਪੈਰਾਸਾਈਟ’ ‘ਚ ਕੰਮ ਕਰ ਚੁੱਕੇ ਦੱਖਣੀ ਕੋਰੀਆਈ ਅਦਾਕਾਰ ਲੀ ਸੁਨ ਕਿਊਨ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਆਈ ਹੈ। ਅਦਾਕਾਰ ਲੀ ਸੁਨ ਕਿਉਨ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀ ਲਾਸ਼ ਦੱਖਣੀ ਕੋਰੀਆ ਦੇ ਸਿਓਲ ਵਿੱਚ ਸੈਂਟਰਲ ਸਿਓਲ ਪਾਰਕ ਵਿੱਚ ਖੜ੍ਹੀ ਇੱਕ ਕਾਰ ਵਿੱਚੋਂ ਬਰਾਮਦ ਹੋਈ ਹੈ। ਖਬਰਾਂ ਹਨ ਕਿ ਅਦਾਕਾਰ ਨੇ ਖੁਦਕੁਸ਼ੀ ਕਰ ਲਈ ਹੈ। ਉਸ ਖ਼ਿਲਾਫ਼ ਡਰੱਗ ਮਾਮਲੇ ਵਿੱਚ ਕਈ ਦਿਨਾਂ ਤੋਂ ਜਾਂਚ ਚੱਲ ਰਹੀ ਸੀ।
ਦੱਖਣੀ ਕੋਰੀਆ ਦੇ ਐਮਰਜੈਂਸੀ ਦਫ਼ਤਰ ਨੇ ਬੁੱਧਵਾਰ ਨੂੰ ਕਿਹਾ ਕਿ ਲੀ ਕੇਂਦਰੀ ਸਿਓਲ ਪਾਰਕ ਵਿੱਚ ਇੱਕ ਕਾਰ ਵਿੱਚ ਮ੍ਰਿਤਕ ਪਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੇ ਅਦਾਕਾਰ ਨੂੰ ਬੁੱਧਵਾਰ ਨੂੰ ਸਿਓਲ ਵਿੱਚ ਇੱਕ ਅਣਦੱਸੀ ਥਾਂ ‘ਤੇ ਬੇਹੋਸ਼ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਲੀ ਸੁਨ ਕਿਊਨ ਦੇ ਘਰੋਂ ਨਿਕਲਣ ਤੋਂ ਬਾਅਦ ਉਸ ਦੀ ਪਤਨੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਲੀ ਸੁਨ ਕਿਉਨ ਦਾ ਸੁਸਾਈਡ ਨੋਟ ਵੀ ਮਿਲਿਆ ਹੈ।
ਲੀ ਸੁਨ ਕਿਊਨ ਦੀ ਲਾਸ਼ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੂੰ ਸ਼ੱਕ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਤ ਤੋਂ ਇੱਕ ਦਿਨ ਪਹਿਲਾਂ ਲੀ ਸੁਨ ਕਿਊਨ ਤੋਂ ਡਰੱਗ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ ਸੀ। ਪੁੱਛ-ਗਿੱਛ ਦੌਰਾਨ ਅਦਾਕਾਰ ਨੇ ਨਸ਼ੀਲੇ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਅਗਲੇ ਦਿਨ ਹੀ ਉਹ ਕਾਰ ‘ਚ ਮ੍ਰਿਤਕ ਪਾਇਆ ਗਿਆ।
----------- Advertisement -----------
ਆਸਕਰ ਜੇਤੂ ਫਿਲਮ ‘ਪੈਰਾਸਾਈਟ’ ਦੇ ਅਦਾਕਾਰ ਲੀ ਸੁਨ ਕਿਉਨ ਦਾ ਦਿਹਾਂਤ, ਕਾਰ ‘ਚੋਂ ਮਿਲੀ ਲਾ+ਸ਼
Published on
----------- Advertisement -----------
----------- Advertisement -----------












