‘ਦਿ ਫੁਲ ਮੋਂਟੀ’ ਅਤੇ ‘ਦ ਬੈਸਟ ਐਕਸੋਟਿਕ ਮੈਰੀਗੋਲਡ ਹੋਟਲ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਆਸਕਰ-ਨਾਮਜ਼ਦ ਬ੍ਰਿਟਿਸ਼ ਅਦਾਕਾਰ ਟੌਮ ਵਿਲਕਿਨਸਨ ਦਾ ਦਿਹਾਂਤ ਹੋ ਗਿਆ ਹੈ। 75 ਸਾਲਾ ਅਦਾਕਾਰ ਨੇ ਸ਼ਨੀਵਾਰ ਨੂੰ ਆਖਰੀ ਸਾਹ ਲਿਆ। ਉਸ ਦੀ ਮੌਤ ਦੀ ਪੁਸ਼ਟੀ ਉਸ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ।
ਵਿਲਕਿਨਸਨ ਦੇ ਏਜੰਟ ਨੇ ਉਸਦੇ ਪਰਿਵਾਰ ਦੀ ਤਰਫੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸ਼ਨੀਵਾਰ ਨੂੰ ਘਰ ਵਿੱਚ ਅਚਾਨਕ ਉਸਦੀ ਮੌਤ ਹੋ ਗਈ। ਹਾਲਾਂਕਿ ਇਸ ਬਿਆਨ ‘ਚ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਵਿਲਕਿਨਸਨ ਨੇ 1976 ‘ਚ ਰਿਲੀਜ਼ ਹੋਈ ਫਿਲਮ ‘ਸਮੁਗਾ ਚੇਨੀਆ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 47 ਸਾਲਾਂ ਦੇ ਕਰੀਅਰ ਵਿੱਚ ਵਿਲਕਿਨਸਨ ਨੇ ਲਗਭਗ 100 ਫਿਲਮਾਂ ਵਿੱਚ ਕੰਮ ਕੀਤਾ, ਜਿਸ ਵਿੱਚ ‘ਬੈਟਮੈਨ’ ਅਤੇ ‘ਮਿਸ਼ਨ ਇੰਪੌਸੀਬਲ’ ਸੀਰੀਜ਼ ਦੀਆਂ ਕਈ ਫਿਲਮਾਂ ਸ਼ਾਮਲ ਸਨ। ਵਿਲਕਿਨਸਨ ਨੇ ਲਗਭਗ 50 ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਉਹ ਥੀਏਟਰ ਵਿੱਚ ਵੀ ਬਹੁਤ ਸਰਗਰਮ ਸਨ।
ਬ੍ਰਿਟੇਨ ‘ਚ ਜਨਮੇ ਟੌਮ ਦੀ ਉੱਥੇ ਸਭ ਤੋਂ ਜ਼ਿਆਦਾ ਫੈਨ ਫਾਲੋਇੰਗ ਹੈ। 1997 ‘ਚ ਰਿਲੀਜ਼ ਹੋਈ ਫਿਲਮ ‘ਦਿ ਫੁਲ ਮੌਂਟੀ’ ਲਈ ਉਸ ਨੂੰ ਉੱਥੇ ਪਛਾਣਿਆ ਜਾਂਦਾ ਹੈ। ਇਸਦੇ ਲਈ ਉਨ੍ਹਾਂ ਨੇ ਸਰਵੋਤਮ ਸਹਾਇਕ ਅਦਾਕਾਰ ਦਾ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡ ਵੀ ਜਿੱਤਿਆ।
----------- Advertisement -----------
ਆਸਕਰ ਲਈ ਨਾਮਜ਼ਦ ਬ੍ਰਿਟਿਸ਼ ਅਦਾਕਾਰ ਟੌਮ ਵਿਲਕਿਨਸਨ ਦਾ ਦਿਹਾਂਤ
Published on
----------- Advertisement -----------
----------- Advertisement -----------












