April 30, 2026, 4:43 am
----------- Advertisement -----------
HomeNewsBreaking Newsਪ੍ਰੀ-ਬੋਰਡ ਅਤੇ ਟਰਮ-1 ਦੀਆਂ ਪ੍ਰੀਖਿਆਵਾਂ 15 ਜਨਵਰੀ ਤੋਂ: ਪੰਜਾਬ ਸਿੱਖਿਆ ਵਿਭਾਗ ਨੇ...

ਪ੍ਰੀ-ਬੋਰਡ ਅਤੇ ਟਰਮ-1 ਦੀਆਂ ਪ੍ਰੀਖਿਆਵਾਂ 15 ਜਨਵਰੀ ਤੋਂ: ਪੰਜਾਬ ਸਿੱਖਿਆ ਵਿਭਾਗ ਨੇ ਜਾਰੀ ਕੀਤੀ ਡੇਟਸ਼ੀਟ

Published on

----------- Advertisement -----------
  • ਪ੍ਰੀਖਿਆਵਾਂ ਪੂਰੇ ਸਿਲੇਬਸ ਤੋਂ ਲਈਆਂ ਜਾਣਗੀਆਂ

ਮੋਹਾਲੀ, 10 ਜਨਵਰੀ 2024 – ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਬੋਰਡ ਅਤੇ ਟਰਮ-1 ਦੀਆਂ ਪ੍ਰੀਖਿਆਵਾਂ 15 ਜਨਵਰੀ ਤੋਂ ਕਰਵਾਈਆਂ ਜਾਣਗੀਆਂ। ਸਿੱਖਿਆ ਵਿਭਾਗ ਵੱਲੋਂ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਵਿਭਾਗ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਲਿਖਿਆ ਹੈ ਕਿ ਇਹ ਪ੍ਰੀਖਿਆਵਾਂ ਸਮੁੱਚੇ ਸਿਲੇਬਸ ਵਿੱਚੋਂ ਲਈਆਂ ਜਾਣਗੀਆਂ। ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ PSEB ਵੱਲੋਂ ਜਾਰੀ ਕੀਤੇ ਪੈਟਰਨ ਅਨੁਸਾਰ ਹੋਵੇਗਾ।

ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੇਪਰਾਂ ਦਾ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਹੋਵੇਗਾ। ਜੇਕਰ ਸਕੂਲ ਸ਼ੁਰੂ ਹੋਣ ਦੇ ਸਮੇਂ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਸਕੂਲ ਸ਼ੁਰੂ ਹੋਣ ਤੋਂ ਅੱਧੇ ਘੰਟੇ ਬਾਅਦ ਪੇਪਰ ਸ਼ੁਰੂ ਹੋ ਜਾਵੇਗਾ। ਪੇਪਰ ਦਾ ਸਮਾਂ ਤਿੰਨ ਘੰਟੇ ਦਾ ਹੋਵੇਗਾ। ਸਕੂਲ ਪੱਧਰ ‘ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪੇਪਰ ਤਿਆਰ ਕੀਤੇ ਜਾਣਗੇ।

8ਵੀਂ, 10ਵੀਂ ਜਮਾਤ ਦੇ ਸਿਰਫ਼ ਹਿੰਦੀ, ਪੰਜਾਬੀ, ਅੰਗਰੇਜ਼ੀ, ਗਣਿਤ, ਸਮਾਜਿਕ ਵਿਗਿਆਨ ਅਤੇ ਵਿਗਿਆਨ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਮੁੱਖ ਦਫ਼ਤਰ ਵੱਲੋਂ ਭੇਜੇ ਜਾਣਗੇ। ਇਸੇ ਤਰ੍ਹਾਂ 12ਵੀਂ ਜਮਾਤ ਦੇ ਸਾਇੰਸ, ਕਾਮਰਸ ਅਤੇ ਹਿਊਮੈਨਟੀਜ਼ ਗਰੁੱਪ ਦੇ ਮੁੱਖ ਦਫ਼ਤਰ ਤੋਂ ਭੇਜੇ ਜਾਣਗੇ। ਇਸ ਤੋਂ ਇਲਾਵਾ ਹੋਰ ਜਮਾਤਾਂ ਦੀਆਂ ਪ੍ਰੀਖਿਆਵਾਂ ਹੋਣਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ...

ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਨੌਜਵਾਨ ਅੱਜ ਰਾਤ ਪਹੁੰਚਣਗੇ ਵਤਨ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਜਾਣਕਾਰੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ 15...

ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 47.6°C ਤਾਪਮਾਨ ਨਾਲ ਰਿਹਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ

ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ । ਜਦਕਿ ਉੱਤਰ...

ਰੇਲਵੇ ਲਾਈਨ ਧਮਾਕੇ ਦਾ ਮਾਸਟਰਪਲਾਨ ਬੇਨਕਾਬ, ISI ਲਿੰਕ ਦੀ ਜਾਂਚ

ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਮਾਮਲੇ ਵਿਚ ਪਾਕਿਸਤਾਨ...

ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ

ਪੰਜਾਬ ਦੇ ਗੌਰਵ ਅਤੇ ‘ਰੁਸਤਮ-ਏ-ਹਿੰਦ’ ਜੱਸਾ ਭੱਟੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ...

ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਧ.ਮਾ.ਕੇ ‘ਚ ਮਰਿਆ ਜਗਰੂਪ ਸਿੰਘ ਹੀ ਸੀ ਸਾਜਿਸ਼ਕਰਤਾ

ਦੇਰ ਰਾਤ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ 'ਤੇ ਧਮਾਕਾ ਹੋਇਆ। ਇਸ ਦੌਰਾਨ, ਪਟੜੀ ਨੂੰ...