ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਐਨਸੀਪੀਸੀਆਰ) ਦੀ ਮੁਖੀ ਪ੍ਰਿਅੰਕਾ ਕਾਨੂੰਗੋ ਨੇ ਯੂਟਿਊਬ ਦੀ ਭਾਰਤ ਵਿੱਚ ਸਰਕਾਰੀ ਮਾਮਲਿਆਂ ਅਤੇ ਜਨਤਕ ਨੀਤੀ ਦੀ ਮੁਖੀ ਮੀਰਾ ਚੈਟ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਉਸ ਨੂੰ ਯੂਟਿਊਬ ‘ਤੇ ਚੱਲ ਰਹੀਆਂ ਅਜਿਹੀਆਂ ਸਾਰੀਆਂ ਚੁਣੌਤੀਆਂ ਦੀ ਸੂਚੀ ਦੇ ਨਾਲ 15 ਜਨਵਰੀ ਨੂੰ ਨਿੱਜੀ ਤੌਰ ‘ਤੇ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਦਰਅਸਲ, ਹਾਲ ਹੀ ਵਿੱਚ ਯੂਟਿਊਬ ‘ਤੇ ਇਕ ਮਾਂ-ਪੁੱਤ ਦਾ ਇੱਕ ਇਤਰਾਜ਼ਯੋਗ ਵੀਡੀਓ ਅਪਲੋਡ ਕੀਤਾ ਗਿਆ ਸੀ ਜੋ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। NCPCR ਨੇ YouTube ਨੂੰ ਅਜਿਹੀ ਸਮੱਗਰੀ ਨੂੰ ਹਟਾਉਣ ਅਤੇ ਨਿਗਰਾਨੀ ਕਰਨ ਲਈ ਕਿਹਾ ਹੈ NCPCR ਦਾ ਮੰਨਣਾ ਹੈ ਕਿ ਅਜਿਹੀ ਸਮੱਗਰੀ ਸਮਾਜ ਨੂੰ ਗਲਤ ਸੰਦੇਸ਼ ਦਿੰਦੀ ਹੈ ਅਤੇ ਬੱਚਿਆਂ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਇਸ ਤੋਂ ਇਲਾਵਾ ਯੂਟਿਊਬ ਤੋਂ ਨਾਬਾਲਗਾਂ ਨਾਲ ਸਬੰਧਤ ਅਜਿਹੀ ਸਮੱਗਰੀ ਨੂੰ ਸਾਂਝਾ ਕਰਨ ਵਾਲੇ ਚੈਨਲਾਂ ਦੀ ਸੂਚੀ ਵੀ ਮੰਗੀ ਗਈ ਹੈ।
----------- Advertisement -----------
ਕਮਿਸ਼ਨ ਨੇ ਯੂਟਿਊਬ ਨੂੰ ਭੇਜਿਆ ਨੋਟਿਸ, 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ, ਇਸ ਮਾਮਲੇ ‘ਚ ਹੋਵੇਗੀ ਕਾਰਵਾਈ!
Published on
----------- Advertisement -----------
----------- Advertisement -----------












