ਜੇਕਰ ਤੁਹਾਨੂੰ ਵੀ ਕਿਸੇ ਅਣਜਾਣ ਨੰਬਰ ਤੋਂ ਫੋਨ ਜਾਂ +84, +62, +60 ਨੰਬਰ ਤੋਂ ਕੋਈ ਕਾਲ ਆ ਰਹੀ ਹੈ ਤਾਂ ਤੁਹਾਨੂੰ ਇਸ ਨੂੰ ਹਲਕੇ ਵਿੱਚ ਲੈਣ ਦੀ ਲੋੜ ਨਹੀਂ ਹੈ। ਅਜਿਹੀਆਂ ਕਾਲਾਂ ਤੁਹਾਨੂੰ ਬੁਰੀ ਤਰ੍ਹਾਂ ਫਸਾ ਸਕਦੀਆਂ ਹਨ ਅਤੇ ਪੈਸੇ ਲੁੱਟ ਸਕਦੀਆਂ ਹਨ। ਇਸ ਸਬੰਧੀ ਸਰਕਾਰ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਪਿਛਲੇ ਕੁਝ ਮਹੀਨਿਆਂ ਵਿੱਚ, +84, +62, +60 ਤੋਂ ਸ਼ੁਰੂ ਹੋਣ ਵਾਲੇ ਵਟਸਐਪ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਵਿੱਚ ਭਾਰੀ ਵਾਧਾ ਹੋਇਆ ਹੈ। ਅਜਿਹੀਆਂ ਕਾਲਾਂ ਮਲੇਸ਼ੀਆ, ਕੀਨੀਆ, ਵੀਅਤਨਾਮ ਅਤੇ ਇਥੋਪੀਆ ਤੋਂ ਆ ਰਹੀਆਂ ਹਨ। ਇਹਨਾਂ ISD ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਆਮ ਤੌਰ ‘ਤੇ ਵੀਡੀਓ ਕਾਲਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਭਾਰਤੀ ਕੋਡ ਵਾਲੇ ਨੰਬਰਾਂ ਤੋਂ ਆਉਣ ਵਾਲੀਆਂ ਅਣਜਾਣ ਕਾਲਾਂ ਵੀ ਖਤਰਨਾਕ ਹਨ।
ਇਨ੍ਹਾਂ ਨੰਬਰਾਂ ਤੋਂ ਜ਼ਿਆਦਾਤਰ ਵੀਡੀਓ ਕਾਲਾਂ ਕੀਤੀਆਂ ਜਾਂਦੀਆਂ ਹਨ ਅਤੇ ਜਦੋਂ ਤੱਕ ਤੁਸੀਂ ਕਾਲ ਪ੍ਰਾਪਤ ਕਰਦੇ ਹੋ ਅਤੇ ਕੁਝ ਸਮਝਦੇ ਹੋ, ਉਦੋਂ ਤੱਕ ਇਹ ਸਾਈਬਰ ਠੱਗ ਆਪਣਾ ਕੰਮ ਕਰ ਚੁੱਕੇ ਹੁੰਦੇ ਹਨ। ਉਹਨਾਂ ਨੂੰ ਸਿਰਫ ਕੁਝ ਸਕਿੰਟਾਂ ਦੀ ਵੀਡੀਓ ਚਾਹੀਦੀ ਹੈ ਜਿਸ ਵਿੱਚ ਤੁਹਾਡਾ ਚਿਹਰਾ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਤੁਹਾਡੇ ਚਿਹਰੇ ਨੂੰ ਅਸ਼ਲੀਲ ਵੀਡੀਓ ਐਡਿਟ ਕੀਤਾ ਜਾਂਦਾ ਹੈ ਅਤੇ ਫਿਰ ਤੁਹਾਨੂੰ ਬਲੈਕਮੇਲ ਕਰਨ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਘਪਲੇ ਨੂੰ ਲੈ ਕੇ WhatsApp ਨੇ ਕਿਹਾ ਹੈ ਕਿ ਜੇਕਰ ਤੁਹਾਨੂੰ ਕਿਸੇ ਅਣਜਾਣ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਉਸ ਨੂੰ ਰਿਸੀਵ ਨਾ ਕਰੋ।
----------- Advertisement -----------
ਗਲਤੀ ਨਾਲ ਵੀ ਇਹਨਾਂ ਨੰਬਰਾਂ ਤੋਂ ਆਉਣ ਵਾਲੀਆਂ Calls ਨੂੰ ਨਾ ਕਰਿਓ ਰਿਸੀਵ, ਨਹੀਂ ਤਾਂ….
Published on
----------- Advertisement -----------
----------- Advertisement -----------












