ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਐਂਡਰਾਇਡ ਉਪਭੋਗਤਾਵਾਂ ਲਈ ਇੱਕ ਉੱਚ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਹੈ। CERT-In ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਐਂਡਰਾਇਡ 14 ਅਤੇ ਪੁਰਾਣੇ ਸੰਸਕਰਣਾਂ ਦੇ ਫੋਨ ਅਤੇ ਡਿਵਾਈਸਾਂ ਵਿੱਚ ਇੱਕ ਵੱਡਾ ਸੁਰੱਖਿਆ ਬੱਗ ਹੈ, ਜਿਸਦਾ ਫਾਇਦਾ ਉਠਾਉਂਦੇ ਹੋਏ ਹੈਕਰ ਤੁਹਾਡੇ ਫੋਨ ਨੂੰ ਕੰਟਰੋਲ ਕਰ ਸਕਦੇ ਹਨ।
CERT-In ਦੀ ਰਿਪੋਰਟ ਦੇ ਅਨੁਸਾਰ ਇਹ ਬੱਗ ਐਂਡਰਾਇਡ ਦੇ ਫਰੇਮਵਰਕ, ਸਿਸਟਮ, ਗੂਗਲ ਪਲੇ ਸਿਸਟਮ ਅਪਡੇਟ, ਆਰਮ ਕੰਪੋਨੈਂਟ, ਇਮੇਜੀਨੇਸ਼ਨ ਟੈਕਨਾਲੋਜੀ, ਮੀਡੀਆਟੈੱਕ ਕੰਪੋਨੈਂਟ, ਕੁਆਲਕਾਮ ਕੰਪੋਨੈਂਟ ਆਦਿ ਵਿੱਚ ਮੌਜੂਦ ਹਨ।
CERT-In ਮੁਤਾਬਿਕ ਜੇਕਰ ਤੁਹਾਡੇ ਕੋਲ ਵੀ ਐਂਡ੍ਰਾਇਡ ਫੋਨ ਹੈ ਜਿਸ ਦਾ ਐਂਡ੍ਰਾਇਡ ਵਰਜਨ 11, 12, 12L, 13 ਜਾਂ 14 ਹੈ, ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਇਸ ਬੱਗ ਕਾਰਨ ਭਾਰਤ ‘ਚ ਕਾਰੋਬਾਰ ਕਰਨ ਵਾਲੀਆਂ ਕਈ ਕੰਪਨੀਆਂ ਦੇ ਫੋਨ ਪ੍ਰਭਾਵਿਤ ਹੋਏ ਹਨ। ਇੱਥੇ ਇੱਕ ਵੱਡਾ ਸਵਾਲ ਇਹ ਹੈ ਕਿ ਇਸ ਬੱਗ ਨਾਲ ਨਜਿੱਠਣ ਦਾ ਤਰੀਕਾ ਕੀ ਹੈ। ਸਭ ਤੋਂ ਸਹੀ ਅਤੇ ਬਿਹਤਰ ਤਰੀਕਾ ਹੈ ਕਿ ਆਪਣੇ ਫ਼ੋਨ ਨੂੰ ਤੁਰੰਤ ਅੱਪਡੇਟ ਕੀਤਾ ਜਾਏ। ਜੇਕਰ ਕੋਈ ਸਾਫਟਵੇਅਰ ਅਪਡੇਟ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ, ਇਸਨੂੰ ਇੰਸਟਾਲ ਕਰੋ।
----------- Advertisement -----------
ਹੈਕਰਾਂ ਦੇ ਨਿਸ਼ਾਨੇ ‘ਤੇ ਹਨ ਇਹ ਐਂਡਰਾਇਡ ਫੋਨ, ਸਰਕਾਰ ਨੇ ਜਾਰੀ ਕੀਤਾ ਅਲਰਟ
Published on
----------- Advertisement -----------
----------- Advertisement -----------












