ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੇਰਲ ਦੇ ਗੁਰੂਵਯੂਰ ਦੇ ਪ੍ਰਸਿੱਧ ਭਗਵਾਨ ਕ੍ਰਿਸ਼ਨ ਮੰਦਰ ਵਿੱਚ ਪੂਜਾ ਕੀਤੀ ਅਤੇ ਅਭਿਨੇਤਾ ਤੋਂ ਸਿਆਸਤਦਾਨ ਬਣੇ ਸੁਰੇਸ਼ ਗੋਪੀ ਦੀ ਬੇਟੀ ਦੇ ਵਿਆਹ ਵਿੱਚ ਸ਼ਾਮਲ ਹੋਏ, ਜਿਸ ਵਿੱਚ ਮਲਿਆਲਮ ਸਿਨੇਮਾ ਦੇ ਵੱਡੇ ਸਿਤਾਰੇ ਵੀ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਪੂਜਾ ਦੌਰਾਨ ਰਵਾਇਤੀ ਪਹਿਰਾਵਾ ‘ਮੁੰਡੂ’ ਅਤੇ ‘ਵੇਸ਼ਤੀ’ (ਸਫੈਦ ਸ਼ਾਲ) ਪਹਿਨਿਆ ਹੋਇਆ ਸੀ। ਮੋਦੀ ਨੇ ਫਿਰ ਆਪਣਾ ਪਹਿਰਾਵਾ ਬਦਲਿਆ ਅਤੇ ਗੋਪੀ ਦੀ ਬੇਟੀ ਦੇ ਵਿਆਹ ‘ਚ ਸ਼ਾਮਲ ਹੋਏ।
ਇਸ ਮੌਕੇ ‘ਤੇ ਮਮੂਟੀ, ਮੋਹਨ ਲਾਲ ਅਤੇ ਦਿਲੀਪ ਸਮੇਤ ਕਈ ਫਿਲਮੀ ਸਿਤਾਰੇ ਵੀ ਮੌਜੂਦ ਸਨ ਅਤੇ ਪ੍ਰਧਾਨ ਮੰਤਰੀ ਨੇ ਸਾਰਿਆਂ ਨਾਲ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੋਦੀ ਨੇ ਗੋਪੀ ਦੀ ਬੇਟੀ ਦੇ ਵਿਆਹ ਤੋਂ ਪਹਿਲਾਂ ਸਵੇਰੇ ਮੰਦਰ ‘ਚ ਵਿਆਹ ਕਰ ਰਹੇ ਇਕ ਹੋਰ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਮਿਠਾਈ ਖੁਆਈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਦੀ ਫੇਰੀ ਕਾਰਨ ਮੰਦਰ ਵਿੱਚ ਸਵੇਰ ਤੋਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੀਐਮ ਮੋਦੀ ਸਵੇਰੇ 7.35 ਵਜੇ ਹੈਲੀਕਾਪਟਰ ਰਾਹੀਂ ਗੁਰੂਵਯੂਰ ਪਹੁੰਚੇ। ਉਨ੍ਹਾਂ ਦਾ ਹੈਲੀਕਾਪਟਰ ਸ੍ਰੀ ਕ੍ਰਿਸ਼ਨਾ ਕਾਲਜ ਦੇ ਮੈਦਾਨ ‘ਤੇ ਉਤਰਿਆ। ਹੈਲੀਪੈਡ ‘ਤੇ ਮੌਜੂਦ ਲੋਕਾਂ ਨੇ ਮੋਦੀ ਦਾ ਸਵਾਗਤ ਕਰਨ ਲਈ ਭਾਜਪਾ ਦੇ ਝੰਡੇ ਲਹਿਰਾਏ। ਉਨ੍ਹਾਂ ਨੇ ਪਾਰਟੀ ਰੰਗ ਦੀਆਂ ਟੋਪੀਆਂ ਪਾਈਆਂ ਹੋਈਆਂ ਸਨ। ਹੈਲੀਪੈਡ ਤੋਂ ਪ੍ਰਧਾਨ ਮੰਤਰੀ ਮੋਦੀ ਸ਼੍ਰੀਵਾਲਸਮ ਗੈਸਟ ਹਾਊਸ ਗਏ ਜਿੱਥੇ ਉਨ੍ਹਾਂ ਨੇ ਮੰਦਰ ‘ਚ ਪੂਜਾ ਅਰਚਨਾ ਕਰਨ ਤੋਂ ਪਹਿਲਾਂ ਕੇਰਲ ਦਾ ਰਵਾਇਤੀ ਪਹਿਰਾਵਾ ਪਹਿਨਿਆ।
----------- Advertisement -----------
ਅਦਾਕਾਰ ਸੁਰੇਸ਼ ਗੋਪੀ ਦੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਏ ਪੀਐਮ ਮੋਦੀ
Published on
----------- Advertisement -----------
----------- Advertisement -----------












