ਐਲਵਿਸ਼ ਯਾਦਵ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਇਕ ਵਾਰ ਇਕ ਕਰੋੜ ਰੁਪਏ ਦੀ ਫਿਰੌਤੀ ਦੀ ਕਾਲ ਆਈ ਸੀ। ਪੈਸੇ ਨਾ ਦੇਣ ‘ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। ਇਕ ਇੰਟਰਵਿਊ ਦੌਰਾਨ ਐਲਵਿਸ਼ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਫਿਰੌਤੀ ਲਈ ਫੋਨ ਆਇਆ ਤਾਂ ਉਹ ਲੰਡਨ ‘ਚ ਸੀ। ਐਲਵਿਸ਼ ਨੇ ਆਪਣੇ ਕੁਝ ਦੋਸਤਾਂ ਨਾਲ ਸਲਾਹ ਕੀਤੀ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਉਸਨੂੰ ਕਾਲ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ। ਜਦੋਂ ਕਿ ਦੂਜੇ ਦੋਸਤ ਨੇ ਫਿਰੌਤੀ ਦੀ ਮੰਗ ਕਰਨ ਵਾਲੇ ਵਿਅਕਤੀ ਨੂੰ ਇੱਕ ਲੰਮਾ ਵੌਇਸ ਨੋਟ ਭੇਜਿਆ, ਜਿਸ ਵਿੱਚ ਗਲਤ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ।
ਗੱਲ ਵਧਣ ਤੋਂ ਬਾਅਦ ਫਿਰੌਤੀ ਮੰਗਣ ਵਾਲੇ ਨੇ ਐਲਵਿਸ਼ ਦੇ ਇੱਕ ਜਾਣਕਾਰ ਤੋਂ ਉਸਦੇ ਪਿਤਾ ਦਾ ਨੰਬਰ ਲਿਆ। ਫਿਰ ਉਸਨੇ ਐਲਵਿਸ਼ ਨੂੰ ਕਿਹਾ – ਮੇਰੇ ਕੋਲ ਤੁਹਾਡੇ ਲਈ ਛੋਟ ਹੈ। ਉਸ ਨੇ ਜਬਰੀ ਵਸੂਲੀ ਦੀ ਮੰਗ ਨੂੰ 1 ਕਰੋੜ ਰੁਪਏ ਤੋਂ ਘਟਾ ਕੇ 40-50 ਲੱਖ ਰੁਪਏ ਕਰ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਉਹ ਇਸ ਲਈ ਪੈਸੇ ਮੰਗ ਰਿਹਾ ਸੀ ਕਿਉਂਕਿ ਉਹ ਫੋਰਡ ਐਂਡੇਵਰ ਕਾਰ ਖਰੀਦਣਾ ਚਾਹੁੰਦਾ ਹੈ। ਭਾਰਤ ਪਰਤਣ ਤੋਂ ਤੁਰੰਤ ਬਾਅਦ ਐਲਵਿਸ਼ ਨੇ ਉਸ ਵਿਅਕਤੀ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਕਿਉਂਕਿ ਅਪਰਾਧੀ ਨੇ ਫਿਰੌਤੀ ਨਾ ਦੇਣ ‘ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਸ਼ਿਕਾਇਤ ਦਰਜ ਕਰਨ ਤੋਂ ਛੇ ਘੰਟੇ ਬਾਅਦ ਵਿਅਕਤੀ ਨੂੰ ਕਾਬੂ ਕਰ ਲਿਆ ਸੀ।
----------- Advertisement -----------
ਬਿੱਗ ਬੌਸ ਓਟੀਟੀ 2 ਜਿੱਤਣ ਤੋਂ ਬਾਅਦ ਐਲਵਿਸ਼ ਨੂੰ ਮਿਲੀਆਂ ਜਾ/ਨੋਂ ਮਾ.ਰਨ ਦੀਆਂ ਧਮਕੀਆਂ, ਯੂਟਿਊਬਰ ਨੇ ਖੁਦ ਕੀਤੇ ਹੈਰਾਨੀਜਨਕ ਖੁਲਾਸੇ
Published on
----------- Advertisement -----------
----------- Advertisement -----------












