ਅਯੁੱਧਿਆ ‘ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਸ਼ਾਮਿਲ ਹੋਣ ਲਈ ਮਸ਼ਹੂਰ ਹਸਤੀਆਂ, ਫਿਲਮੀ ਸਿਤਾਰੇ ਅਤੇ ਕਾਰੋਬਾਰੀ ਅਯੁੱਧਿਆ ਪਹੁੰਚ ਚੁੱਕੇ ਹਨ। ਅਨੁਪਮ ਖੇਰ ਨੇ ਸੋਮਵਾਰ ਸਵੇਰੇ ਹਨੂੰਮਾਨਗੜ੍ਹੀ ਦੇ ਦਰਸ਼ਨ ਕੀਤੇ।ਇਸ ਦੌਰਾਨ ਉਨ੍ਹਾਂ ਕਿਹਾ “ਭਗਵਾਨ ਰਾਮ ਕੋਲ ਜਾਣ ਤੋਂ ਪਹਿਲਾਂ ਹਨੂੰਮਾਨ ਜੀ ਦੇ ਦਰਸ਼ਨ ਕਰਨਾ ਬਹੁਤ ਜ਼ਰੂਰੀ ਹੈ।”

ਦੱਸ ਦਈਏ ਕਿ ਸੁਪਰਸਟਾਰ ਅਮਿਤਾਭ ਬੱਚਨ, ਸਾਊਥ ਸਟਾਰ ਚਿਰੰਜੀਵੀ-ਰਾਮਚਰਨ ਵੀ ਅਯੁੱਧਿਆ ਪਹੁੰਚ ਚੁੱਕੇ ਹਨ। ਕਾਰੋਬਾਰੀ ਅਨਿਲ ਅੰਬਾਨੀ ਵੀ ਅਯੁੱਧਿਆ ਵਿੱਚ ਹਨ। ਇਸ ਦੇ ਨਾਲ ਹੀ ਕੈਟਰੀਨਾ ਕੈਫ, ਵਿੱਕੀ ਕੌਸ਼ਲ, ਆਲੀਆ, ਰਣਬੀਰ ਕਪੂਰ ਵੀ ਅਯੁੱਧਿਆ ਪਹੁੰਚ ਰਹੇ ਹਨ। ਮਾਧੁਰੀ ਦੀਕਸ਼ਿਤ ਵੀ ਅਯੁੱਧਿਆ ਲਈ ਰਵਾਨਾ ਹੋ ਚੁੱਕੀ ਹੈ।
ਅਭਿਨੇਤਾ ਵਿਵੇਕ ਓਬਰਾਏ ਨੇ ਕਿਹਾ, “ਮੈਂ ਪਹਿਲੀ ਵਾਰ ਅਯੁੱਧਿਆ ਆਇਆ ਹਾਂ ਅਤੇ ਇੱਥੇ ਮੈਨੂੰ ਹਰ ਸਾਹ ‘ਤੇ ਸ਼੍ਰੀ ਰਾਮ ਦੀ ਭਗਤੀ ਦਾ ਅਹਿਸਾਸ ਹੁੰਦਾ ਹੈ। ਰਾਮ ਲੱਲਾ ਦੇ 500 ਸਾਲ ਬਾਅਦ ਅਯੁੱਧਿਆ ਵਾਪਸ ਆਉਣ ‘ਤੇ ਲੋਕਾਂ ‘ਚ ਭਾਰੀ ਉਤਸ਼ਾਹ ਹੈ।” ਟਰੱਸਟ ਨੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਲਗਭਗ 900 ਵੀ.ਆਈ.ਪੀਜ਼ ਨੂੰ ਸੱਦਾ ਦਿੱਤਾ ਹੈ। ਇਨ੍ਹਾਂ ‘ਚ ਅਮਿਤਾਭ ਬੱਚਨ, ਮੁਕੇਸ਼ ਅੰਬਾਨੀ, ਗੌਤਮ ਅਡਾਨੀ ਸਮੇਤ ਕਰੀਬ 60 ਵੀ.ਵੀ.ਆਈ.ਪੀ ਸ਼ਾਮਿਲ ਹਨ।












