ਅਯੁੱਧਿਆ ਵਿਖੇ ਰਾਮ ਮੰਦਰ ਦੀ ‘ਪ੍ਰਾਣ ਪ੍ਰਤਿਸ਼ਠਾ’ ਲਈ ਕੱਲ੍ਹ ਯਾਨੀ 22 ਜਨਵਰੀ ਨੂੰ ਬਾਲੀਵੁੱਡ ਦੇ ਕਈ ਸਿਤਾਰੇ ਅਯੁੱਧਿਆ ਪਹੁੰਚੇ ਸਨ। ਸਮਾਗਮ ਖਤਮ ਹੋਣ ਤੋਂ ਬਾਅਦ ਸਾਰੇ ਸੈਲੇਬਸ ਮੁੰਬਈ ਵਾਪਸ ਪਰਤ ਆਏ ਹਨ। ਬੇਸ਼ੱਕ ਸਾਰੇ ਥੱਕੇ ਹੋਏ ਸਨ ਪਰ ਸ਼੍ਰੀ ਰਾਮ ਨੂੰ ਦੇਖ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਸੀ।

ਰਾਮ ਮੰਦਰ ਦੇ ਉਦਘਾਟਨ ਸਮਾਰੋਹ ‘ਚ ਸ਼ਾਮਲ ਹੋਣ ਤੋਂ ਬਾਅਦ ਸਾਰੇ ਸੈਲੇਬਸ ਮੁੰਬਈ ਵਾਪਸ ਪਰਤੇ। ਇਸ ਦੌਰਾਨ ਆਲੀਆ ਭੱਟ-ਰਣਬੀਰ ਕਪੂਰ, ਕੈਟਰੀਨਾ ਕੈਫ-ਵਿੱਕੀ ਕੌਸ਼ਲ, ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਜੈਕੀ ਸ਼ਰਾਫ, ਵਿਵੇਕ ਓਬਰਾਏ ਸਾਰੇ ਮੁੰਬਈ ਏਅਰਪੋਰਟ ‘ਤੇ ਆਪਣੀ ਕਾਰ ‘ਚ ਰਵਾਨਾ ਹੋਏ। ਸੋਸ਼ਲ ਮੀਡੀਆ ‘ਤੇ ਰਣਬੀਰ-ਆਲੀਆ ਅਤੇ ਵਿੱਕੀ-ਕੈਟਰੀਨਾ ਦੀਆਂ ਇਕੱਠੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਕਾਫੀ ਖੁਸ਼ ਹਨ।

ਅਯੁੱਧਿਆ ‘ਚ ਰਾਮ ਮੰਦਰ ਦੇ ਉਦਘਾਟਨ ਸਮਾਰੋਹ ‘ਚ ਸ਼ਿਰਕਤ ਕਰਨ ਤੋਂ ਬਾਅਦ ਜੈਕੀ ਸ਼ਰਾਫ ਨਾ ਸਿਰਫ ਯਾਦਾਂ ਸਗੋਂ ਭਗਵਾਨ ਰਾਮ ਦੀ ਮੂਰਤੀ ਨਾਲ ਮੁੰਬਈ ਪਰਤੇ ਹਨ। ਉਥੇ ਹੀ ਵਿਵੇਕ ਓਬਰਾਏ ਨੇ ਦੱਸਿਆ ਕਿ ਜੈਕੀ ਭਗਵਾਨ ਦੀ ਮੂਰਤੀ ਲੈ ਕੇ ਨੰਗੇ ਪੈਰੀਂ ਵਾਪਸ ਆਏ ਹਨ। ਇਸ ਤੋਂ ਬਾਅਦ ਦੋਵਾਂ ਨੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ। ਇਸ ਤੋਂ ਇਲਾਵਾ ਅਮਿਤਾਭ ਬੱਚਨ ਨੂੰ ਵੀ ਬੇਟੇ ਅਭਿਸ਼ੇਕ ਬੱਚਨ ਨਾਲ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ।














