ਮੁਨੱਵਰ ਫਾਰੂਕੀ ਨੇ ਐਤਵਾਰ ਰਾਤ ਬਿੱਗ ਬੌਸ 17 ਦਾ ਖਿਤਾਬ ਜਿੱਤ ਲਿਆ ਹੈ। ਅਭਿਸ਼ੇਕ ਕੁਮਾਰ ਰਨਰ ਅੱਪ ਰਹੇ। ਜਿੱਤਣ ‘ਤੇ ਮੁਨੱਵਰ ਨੂੰ 50 ਲੱਖ ਰੁਪਏ ਦਾ ਇਨਾਮ, ਇਕ ਕਾਰ ਅਤੇ ਬਿੱਗ ਬੌਸ ਟਰਾਫੀ ਮਿਲੀ। ਦੱਸ ਦਈਏ ਕਿ ਅੰਕਿਤਾ ਲੋਖੰਡੇ, ਅਭਿਸ਼ੇਕ ਕੁਮਾਰ, ਮੁਨੱਵਰ ਫਾਰੂਕੀ, ਮੰਨਾਰਾ ਚੋਪੜਾ ਅਤੇ ਅਰੁਣ ਮਾਸ਼ੇਟੀ ਟਾਪ ਦੇ 5 ਪ੍ਰਤੀਯੋਗੀਆਂ ਦੀ ਦੌੜ ਵਿੱਚ ਸਨ। ਇਹ ਸੀਜ਼ਨ 16 ਅਕਤੂਬਰ ਤੋਂ ਸ਼ੁਰੂ ਹੋਇਆ ਸੀ। ਇਸ ਮਸ਼ਹੂਰ ਰਿਐਲਿਟੀ ਸ਼ੋਅ ਨੂੰ ਸਲਮਾਨ ਖਾਨ ਨੇ ਹੋਸਟ ਕੀਤਾ ਸੀ।
ਮੰਨਾਰਾ ਚੋਪੜਾ ਸ਼ੋਅ ਦੇ ਟਾਪ 3 ‘ਚ ਸ਼ਾਮਲ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ। ਸ਼ੋਅ ‘ਚ ਉਨ੍ਹਾਂ ਦਾ ਸਫਰ ਬਹੁਤ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਕਈ ਵਾਰ ਉਸ ਨੂੰ ਔਖੇ ਹਾਲਾਤਾਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਫਿਰ ਵੀ ਮੰਨਾਰਾ ਨੇ ਟਾਪ 3 ਮੁਕਾਬਲੇਬਾਜ਼ਾਂ ‘ਚ ਆਪਣੀ ਜਗ੍ਹਾ ਬਣਾ ਲਈ ਸੀ। ‘ਬਿੱਗ ਬੌਸ 17’ ਦੀ ਫਿਨਾਲੇ ਪਾਰਟੀ ‘ਚ ਮਾਧੁਰੀ ਦੀਕਸ਼ਿਤ ਅਤੇ ਸੁਨੀਲ ਸ਼ੈੱਟੀ ਨੇ ਵੀ ਪਰਫਾਰਮ ਕੀਤਾ। ਦੋਵੇਂ ਸਲਮਾਨ ਖਾਨ ਦੇ ਗੀਤ ‘ਟਨ ਟਨਾ ਟਨ’ ‘ਤੇ ਡਾਂਸ ਕਰਦੇ ਨਜ਼ਰ ਆਏ।
ਸ਼ੋਅ ਦੇ ਫਿਨਾਲੇ ਵਿੱਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਡਾਂਸ ਪੇਸ਼ਕਾਰੀ ਦਿੱਤੀ। ਇਸ ਜੋੜੀ ਨੇ ਫਿਲਮ ‘ਕਭੀ ਖੁਸ਼ੀ ਕਭੀ ਗਮ’ ਦੇ ਗੀਤ ‘ਤੇ ਪਰਫਾਰਮ ਕੀਤਾ। ਸ਼ੋਅ ਦੇ ਫਾਈਨਲਿਸਟਾਂ ਵਿੱਚੋਂ ਇੱਕ ਅਭਿਸ਼ੇਕ ਨੇ ਵੀ ਜ਼ਬਰਦਸਤ ਪਰਫਾਰਮੈਂਸ ਦਿੱਤੀ। ਦੱਸ ਦਈਏ ਕਿ ਬਿੱਗ ਬੌਸ ਸ਼ੋਅ ਦੇ ਆਖ਼ਰੀ ਸੀਜ਼ਨ ਵਿੱਚ ਵਿਜੇਤਾ ਦੀ ਘੋਸ਼ਣਾ ਤੋਂ ਪਹਿਲਾਂ ਪ੍ਰਤੀਯੋਗੀਆਂ ਨੂੰ ਪੈਸਿਆਂ ਨਾਲ ਭਰਿਆ ਇੱਕ ਬ੍ਰੀਫਕੇਸ ਪੇਸ਼ ਜਾਂਦਾ ਸੀ। ਇਹ ਬ੍ਰੀਫਕੇਸ ਸੀਜ਼ਨ 15 ਵਿੱਚ ਨਿਸ਼ਾਂਤ ਭੱਟ ਅਤੇ ਸੀਜ਼ਨ 16 ਵਿੱਚ ਅਰਚਨਾ ਗੌਤਮ ਨੇ ਲਿਆ ਸੀ। ਪਰ ਇਸ ਵਾਰ ਅਜਿਹਾ ਨਹੀਂ ਹੋਇਆ।
----------- Advertisement -----------
ਮੁਨੱਵਰ ਫਾਰੂਕੀ ਨੇ ਜਿੱਤਿਆ ਬਿੱਗ ਬੌਸ 17, ਅਭਿਸ਼ੇਕ ਕੁਮਾਰ ਰਹੇ ਰਨਰ ਅੱਪ
Published on
----------- Advertisement -----------
----------- Advertisement -----------












