ਗ੍ਰੈਮੀ ਅਵਾਰਡ ਸੰਗੀਤ ਦੀ ਦੁਨੀਆ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਹਨ। GRAMMYs ਦਾ ਸ਼ਾਨਦਾਰ ਸਮਾਗਮ 5 ਫਰਵਰੀ ਨੂੰ ਲਾਸ ਏਂਜਲਸ ਵਿੱਚ Crypto.com ਅਰੇਨਾ ਵਿਖੇ ਹੋਇਆ। ਜਿੱਥੇ ਦੁਨੀਆ ਭਰ ਦੇ ਸੰਗੀਤ ਜਗਤ ਦੇ ਦਿੱਗਜ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ‘ਚ ਰੈਪਰ ਕਿਲਰ ਮਾਈਕ ਦਾ ਨਾਂ ਵੀ ਸ਼ਾਮਲ ਹੈ, ਜਿਸ ਨੂੰ ਐਵਾਰਡ ਮਿਲਣ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
ਜੀ ਹਾਂ, ਗ੍ਰੈਮੀ ਐਵਾਰਡ ਸਮਾਰੋਹ ‘ਚ ਤਿੰਨ ਐਵਾਰਡ ਜਿੱਤਣ ਵਾਲੇ ਗਾਇਕ ਕਿਲਰ ਮਾਈਕ ਨੂੰ ਪੁਲਸ ਨੇ ਸਮਾਰੋਹ ‘ਚੋਂ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਐਵਾਰਡ ਮਿਲਣ ਤੋਂ ਬਾਅਦ ਹੀ ਹੋਈ। ਕਿਲਰ ਮਾਈਕ ਨੇ ਸਮਾਰੋਹ ਵਿੱਚ ਤਿੰਨ ਪੁਰਸਕਾਰ ਜਿੱਤੇ, ਜਿਸ ਵਿੱਚ ਸਰਵੋਤਮ ਰੈਪ ਐਲਬਮ, ਸਰਬੋਤਮ ਰੈਪ ਪ੍ਰਦਰਸ਼ਨ, ਅਤੇ ਸਰਬੋਤਮ ਰੈਪ ਗੀਤ ਲਈ ਗ੍ਰੈਮੀ ਸ਼ਾਮਲ ਹਨ।
ਕਿਲਰ ਮਾਈਕ ਦਾ ਅਸਲੀ ਨਾਂ ਮਾਈਕਲ ਸੈਂਟੀਆਗੋ ਰੈਂਡਰ ਹੈ। ਨਿਊਜ਼ ਏਜੰਸੀ ਏਐਨਆਈ ਦੀ ਖ਼ਬਰ ਮੁਤਾਬਕ ਕਿਲਰ ਮਾਈਕ ਨੂੰ ਪੁਲਿਸ ਨੇ ਗ੍ਰੈਮੀ ਐਵਾਰਡਜ਼ ਦੇ ਟੀਵੀ ਟੈਲੀਕਾਸਟ ਤੋਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਉਸ ਨੂੰ ਹੱਥਕੜੀ ਲਗਾ ਕੇ Crypt.com ਅਰੇਨਾ ਤੋਂ ਬਾਹਰ ਲੈ ਆਈ। ਰਿਪੋਰਟਸ ਦੇ ਅਨੁਸਾਰ ਰੈਪਰ ਦਾ ਸੁਰੱਖਿਆ ਗਾਰਡ ਨਾਲ ਝਗੜਾ ਹੋਇਆ ਸੀ ਇਸ ਲਈ ਗ੍ਰੈਮੀ ਪੁਰਸਕਾਰਾਂ ਦੌਰਾਨ ਰੈਪਰ ਨੂੰ ਗ੍ਰਿਫਤਾਰ ਕੀਤਾ ਗਿਆ।
----------- Advertisement -----------
GRAMMYs ‘ਚ ਤਿੰਨ ਐਵਾਰਡ ਜਿੱਤਣ ਤੋਂ ਤੁਰੰਤ ਬਾਅਦ ਹੀ ਇਹ ਮਸ਼ਹੂਰ ਰੈਪਰ ਗ੍ਰਿਫਤਾਰ, ਜਾਣੋ ਕਿਉਂ?
Published on
----------- Advertisement -----------
----------- Advertisement -----------












