October 31, 2026, 10:51 am
----------- Advertisement -----------
HomeNewsBreaking Newsਲੁਧਿਆਣਾ – ਪ੍ਰਾਇਵੇਟ ਸਕੂਲ 'ਚ ਵਿਦਿਆਰਥੀਆਂ 'ਚ ਝੜਪ, ਤੇਜ਼ਧਾਰ ਹਥਿਆਰਾਂ ਨਾਲ ਇਕ...

ਲੁਧਿਆਣਾ – ਪ੍ਰਾਇਵੇਟ ਸਕੂਲ ‘ਚ ਵਿਦਿਆਰਥੀਆਂ ‘ਚ ਝੜਪ, ਤੇਜ਼ਧਾਰ ਹਥਿਆਰਾਂ ਨਾਲ ਇਕ ਦੂਜੇ ‘ਤੇ ਕੀਤਾ ਹਮਲਾ

Published on

----------- Advertisement -----------

ਲੁਧਿਆਣਾ ਵਿੱਚ ਅੱਜ ਗੁਰੂਰਾਮ ਦਾਸ ਨਗਰ, ਭਾਮੀਆਂ ਚੁੰਗੀ ਨੇੜੇ ਇੱਕ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਵਿੱਚ ਖੂਨੀ ਝੜਪ ਹੋ ਗਈ। ਵਿਦਿਆਰਥੀਆਂ ਵਲੋਂ ਇਕ ਦੂਜੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਲੜਾਈ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ।

ਦੱਸ ਦਈਏ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰ ਸਕੂਲ ਦੀਆਂ ਗਰਿੱਲਾਂ ‘ਚੋਂ ਛਾਲ ਮਾਰ ਕੇ ਫਰਾਰ ਹੋ ਗਏ। 8ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਿਲ ਕੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੁੱਟਿਆ। ਲੜਾਈ ਪੁਰਾਣੀ ਰੰਜਿਸ਼ ਕਾਰਨ ਹੋਈ। ਇਸ ਹਾਦਸੇ ‘ਚ ਕੁੱਲ 10 ਵਿਦਿਆਰਥੀ ਜ਼ਖਮੀ ਦੱਸੇ ਜਾ ਰਹੇ ਹਨ।

 ਜਾਣਕਾਰੀ ਦਿੰਦੇ ਹੋਏ 11ਵੀਂ ਕਲਾਸ ਦੇ ਮੈਡੀਕਲ ਵਿਦਿਆਰਥੀ ਸੁਮਿਤ ਤਿਵਾੜੀ ਨੇ ਦੱਸਿਆ ਕਿ ਉਹ ਕਲਾਸ ‘ਚ ਬੈਠਾ ਸੀ। ਫਿਰ 8ਵੀਂ ਅਤੇ 10ਵੀਂ ਜਮਾਤ ਦੇ ਕੁਝ ਵਿਦਿਆਰਥੀ ਜਮਾਤ ਵਿੱਚ ਆਏ ਅਤੇ ਗਾਲੀ-ਗਲੋਚ ਕਰਨ ਲੱਗੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਲੜਾਈ ਸ਼ੁਰੂ ਕਰ ਦਿੱਤੀ। ਇਨ੍ਹਾਂ ਵਿਦਿਆਰਥੀਆਂ ਨੇ ਸਕੂਲ ਦੇ ਗਲਿਆਰੇ ਵਿੱਚ ਪਹਿਲਾਂ ਹੀ ਤੇਜ਼ਧਾਰ ਹਥਿਆਰ ਛੁਪਾਏ ਹੋਏ ਸਨ।

ਵਿਦਿਆਰਥੀ ਸੁਮਿਤ ਨੇ ਦੱਸਿਆ ਕਿ ਇਕ ਵਿਦਿਆਰਥੀ ਦਾ ਸਿਰ ਪਾਟ ਗਿਆ ਅਤੇ 1 ਦੀ ਉਂਗਲ ਕੱਟੀ ਗਈ। ਵਿਦਿਆਰਥੀ ਸਾਹਿਲ ਖਾਨ ਨੇ ਦੱਸਿਆ ਕਿ ਉਹ ਪ੍ਰਾਰਥਨਾ ਸਭਾ ਤੋਂ ਬਾਅਦ ਕਲਾਸ ਵਿੱਚ ਬੈਠਾ ਸੀ। ਅਚਾਨਕ ਕੁਝ ਨੌਜਵਾਨ ਆਏ ਅਤੇ ਕਲਾਸ ਰੂਮ ‘ਚ ਭੰਨਤੋੜ ਕੀਤੀ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਸਾਹਿਲ ਅਨੁਸਾਰ ਸਾਰੇ ਵਿਦਿਆਰਥੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਉਹ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣਗੇ।

 ਸੁਮਿਤ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਉਸ ਦੀ ਉਕਤ ਵਿਦਿਆਰਥੀਆਂ ਨਾਲ ਲੜਾਈ ਹੋਈ ਸੀ। ਸਕੂਲ ਵਿੱਚ ਰਾਜੀਨਾਮਾ ਹੋ ਗਿਆ ਸੀ। ਅੱਜ ਅਚਾਨਕ ਫਿਰ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਸਕੂਲ ਪ੍ਰਸ਼ਾਸਨ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੈਰ-ਕਾਨੂੰਨੀ ਮਾਈਨਿੰਗ ’ਤੇ ਮਾਨ ਸਰਕਾਰ ਦੀ ਸਖ਼ਤੀ, 5 ਸਾਲਾਂ ’ਚ 1,845 ਐੱਫਆਈਆਰ ਦਰਜ, 3,988 ਵਾਹਨ ਜ਼ਬਤ

*ਚੰਡੀਗੜ੍ਹ, 30 ਅਕਤੂਬਰ:*ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ...

  ਦੁੱਗਣੇ ਹੋਏ ਪਿਆਜ਼ ਦੇ ਭਾਅ, ਖੰਡ ਤੇ ਤੇਲ ਵੀ ਹੋਏ ਮਹਿੰਗਾ, ਰਿਟੇਲ ਮਹਿੰਗਾਈ ਦਰ 5.54 ਫ਼ੀਸਦੀ ‘ਤੇ ਪਹੁੰਚੀ

ਭਾਰਤ ਵਿੱਚ ਸਤੰਬਰ ਦੌਰਾਨ ਖਾਣ-ਪੀਣ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਪਿਆਜ਼, ਖੰਡ,...

ਦਿਲਜੀਤ ਦੋਸਾਂਝ ਦੇ ਕੰਸਰਟ ਲਈ ਦਿੱਲੀ ਮੈਟਰੋ ਦੀਆਂ ਸੇਵਾਵਾਂ ਅੱਧੀ ਰਾਤ ਤੱਕ ਰਹਿਣਗੀਆਂ ਜਾਰੀ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ ਇੰਡੀਆ ਟੂਰ 2026’ ਤਹਿਤ 30 ਅਕਤੂਬਰ ਨੂੰ ਜਵਾਹਰਲਾਲ...

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋਇਆ

ਪਰਿਵਾਰ ਮ੍ਰਿਤਕ ਦਲਜੀਤ ਦੇ ਅੰਤਿਮ ਸੰਸਕਾਰ ਦੇ ਲਈ ਤਿਆਰ ਹੋ ਗਿਆ ਹੈ। ਪਰਿਵਾਰ ਨੇ...

ਗੁਰਦਾਸਪੁਰ ‘ਚ ਕਿਸਾਨ ਦੀ ਕਹੀ ਮਾਰ ਕੇ ਬੇਰਹਿਮੀ ਨਾਲ ਕਤਲ, ਹਮਲਾਵਰ ਦੀ ਪਤਨੀ ਨੇ ਫੜਾਈ ਕਹੀ

ਗੁਰਦਾਸਪੁਰ ਦੇ ਪਿੰਡ ਸੰਗਤੂਵਾਲ ਵਿਖੇ ਜ਼ਮੀਨੀ ਵਿਵਾਦ ਕਾਰਨ ਖੇਤਾਂ ਵਿੱਚ ਹੋਈ ਤਕਰਾਰ ਦੌਰਾਨ 55...

ਬੁਢਲਾਡਾ ‘ਚ ASI ‘ਤੇ ਨਸ਼ਾ ਕਰਨ ਦੇ ਇਲਜ਼ਾਮ, ਲੋਕਾਂ ਨੇ ਸੜਕ ਵਿਚਾਲੇ ਕੀਤਾ ਜ਼ੋਰਦਾਰ ਹੰਗਾਮਾ

ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ, ਜਦੋਂ ਇੱਕ ਸਹਾਇਕ...

ਮੁਲਾਜ਼ਮਾਂ ਦੇ ਪੈਂਡਿੰਗ DA ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਵਿੱਤ ਵਿਭਾਗ ਨੇ ਪੱਤਰ ਲਿਖ ਕੇ ਵਿਭਾਗਾਂ ਤੋਂ ਮੰਗੇ ਵੇਰਵੇ

ਮੁਲਾਜ਼ਮਾਂ ਦੇ ਡੀਏ ਬਕਾਏ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ...

ਕੇਂਦਰ ਨੇ ਝੋਟੇ ਤੇ ਗੁਲਜ਼ਾਰ ਦੇ ਪਰਿਵਾਰ ਦੀ ਵਧਾਈ ਸੁਰੱਖਿਆ, X ਕੈਟੇਗਰੀ ਦੀ ਦਿੱਤੀ ਜਾਵੇਗੀ ਸਕਿਓਰਿਟੀ

ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਪਰਵਿੰਦਰ...